ਗੁਰਦਾਸ ਮਾਨ ਦੇ ਘਰ ਸ਼ਹਿਨਾਈਆਂ ਗੂੰਜਣ ਦੀ ਖਬਰ
“ਸਿਮਰਨ ਕੌਰ ਨਾਲ ਵਿਆਹ ਕਰਵਾ ਸਕਦੇ ਨੇ ਗੁਰਦਾਸ ਮਾਨ ਦੇ ਸਪੁੱਤਰ!” ਅਜਿਹੀਆਂ ਖਬਰਾਂ ਸੋਸ਼ਲ ਮੀਡੀਆ ਤੇ ਆਮ ਹੀ ਦੇਖਣ ਨੂੰ ਮਿਲ ਰਹੀਆਂ ਹਨ ।
.ਅਜਿਹੀ ਗੱਲ ਦਾ ਇੱਕ ਮੁੱਖ ਕਾਰਨ ਕੁਝ ਤਸਵੀਰਾਂ ਵੀ ਹਨ ਜੋ ਕਿ ਤੁਸੀਂ ਨੀਚੇ ਦੇਖ ਸਕਦੇ ਹੋ । ਇਸ ਦੇ ਨਾਲ ਹੀ ਸੰਬੰਧਤ ਤੁਸੀਂ ਗੁਰਦਾਸ ਮਾਨ ਦੇ ਬੇਟੇ ਦੀ ਇੱਕ ਇੰਟਰਵਿਊ ਦੀ ਵੀਡੀਓ ਨੀਚੇ ਅਖੀਰ ਤੇ ਦੇਖ ਸਕਦੇ ਹੋ ਜਿਸ ਵਿੱਚ ਉਹ ਇਸ ਬਾਰੇ ਗੱਲ ਕਰ ਰਹੇ ਹਨ।
Image Source
ਪੰਜਾਬੀ ਸੰਗੀਤ ਇੰਡਸਟਰੀ ਦਾ ਇੱਕ ਉਹ ਨਾਮ, ਜੋ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ ਦੇ ਘਰ ਸ਼ਹਿਨਾਈਆਂ ਗੂੰਜਣ ਦੀ ਖਬਰ ਆ ਰਹੀ ਹੈ। ਜੀ ਹਾਂ ਅਸੀਂ ਗੱਲ ਕਰ ਰਹੇਂ ਹਾਂ ਸਦਾਬਹਾਰ ਗੁਰਦਾਸ ਮਾਨ ਸਾਹਿਬ ਦੀ।
ਖਬਰਾਂ ਆ ਰਹੀਆਂ ਹਨ ਕਿ ਸਾਬਕਾ ਫ਼ੈਮਿਨਾ ਮਿਸ ਇੰਡੀਆ ਸਿਮਰਨ ਕੌਰ ਮੁੰਡੀ ਗੁਰਦਾਸ ਮਾਨ ਦੇ ਘਰ ਦੀ ਨੂੰਹ ਬਣ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਗੁਰਿੱਕ ਮਾਨ ਅਤੇ ਸਿਮਰਨ ਕੌਰ ਜਲਦ ਹੀ ਵਿਆਹ ਕਰਾਵਉਣ ਜਾ ਰਹੇ ਹਨ।
ਵੈਸੇ ਅਜੇ ਤੱਕ ਇਸ ਰਿਸ਼ਤੇ ਅਤੇ ਵਿਆਹ ਬਾਰੇ ਕਿਸੇ ਵੀ ਧਿਰ ਵੱਲੋਂ ਕੋਈ ਅਧਿਕਾਰਿਕ ਐਲਾਨ ਨਹੀਂ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਗੁਰਿੱਕ ਪਿਛਲੇ ਕਾਫੀ ਚਿਰ ਤੋਂ ਸੁਪਨਿਆਂ ਦੀ ਨਗਰੀ ਮੁੰਬਈ ‘ਚ ਰਹਿ ਰਹੇ ਹਨ।
ਉਹ ਗੁਰਦਾਸ ਮਾਨ ਦੇ ਗੀਤ “ਪੰਜਾਬ” ਦਾ ਵੀਡੀਓ ਫ਼ਿਲਮਾਂਕਣ ਵੀ ਉਹਨਾਂ ਨੇ ਹੀ ਕੀਤਾ ਸੀ। ਪਤਾ ਲੱਗਾ ਹੈ ਕਿ ਖਬਰਾਂ ਇਹ ਵੀ ਹਨ ਕਿ ਗੁਰਦਾਸ ਮਾਨ ਦੀ ਅਗਲੀ ਫ਼ਿਲਮ ‘ਨਨਕਾਣਾ’ ਨੂੰ ਵੀ ਗੁਰਿੱਕ ਮਾਨ ਹੀ ਡਾਇਰੈਕਟ ਕਰਨ ਜਾ ਰਹੇ ਹਨ।
ਜ਼ਿਕਰ-ਏ-ਖਾਸ ਹੈ ਕਿ ਸਿਮਰਨ ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੀ ਹੈ ਅਤੇ ਉਹ ਫ਼ੈਮਿਨਾ ਮਿਸ ਇੰਡੀਆ, ਮਿਸ ਯੂਨੀਵਰਸ ਸਮੇਤ ਕਈ ਹੋਰ ਖਿਤਾਬ ਆਪਣੇ ਨਾਮ ਕਰ ਚੁੱਕੀ ਹੈ।
ਹਾਲਾਂਕਿ ਦੋਨਾਂ ਵੱਲੋਂ ਅਜਿਹਾ ਖੁੱਲ੍ਹੇ ਤੌਰ ਤੇ ਕੁਝ ਨਹੀਂ ਕਿਹਾ ਗਿਆ ਪ੍ਰੰਤੂ ਸੋਸ਼ਲ ਮੀਡੀਆ ਤੇ ਉਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਇੰਝ ਹੀ ਲੱਗਦਾ ਹੈ ਕਿ ਅਜਿਹਾ ਹੋ ਸਕਦਾ ਹੈ । ਦੂਸਰਾ ਤੁਸੀਂ ਗੁਰਇਕ ਮਾਨ ਦੀ ਇਸ ਇੰਟਰਵੀਊ ਵਿੱਚ ਇਸ ਸਬੰਧੀ ਪੁੱਛੇ ਸਵਾਲ ਤੋਂ ਵੀ ਅੰਦਾਜਾ ਲਗਾ ਹੀ ਸਕਦੇ ਹੋ
ਦੇਖੋ ਵੀਡੀਓ