ਬਹੁਤ ਲੋਕ ਇਸ ਗੱਲ ਦਾ ਵਿਰੋਧ ਕਰਦੇ ਹਨ ਕਿ ਗੁਰਸਿੱਖਾਂ ਲੲੀ ਭੰਗੜਾ ਪਾਓਣ ਨੱਚਣਾ ਗੁਰਮਤਿ ਅਨੁਸਾਰ ਗਲਤ ਹੈ .. ਪਰ ਕੁੱਝ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਭੰਗੜਾ ਪਾਓਣ ਸਹੀ ਹੈ ਪਰ ਇਹ ਗਲਤ ਗੀਤਾਂ ਤੇ ਨਹੀਂ ਪਾਓਣਾ ਚਾਹੀਦਾ .. ਇੱਕ ਵਿਦਵਾਨ ਦਾ ਕਥਨ ਹੈ ਕਿ ”ਕੌਮਾਂ ਦੀ ਕਿਸਮਤ ਤਲਵਾਰ ਦੀ ਨੋਕ ਨਾਲ ਘੜ੍ਹੀ ਜਾਂਦੀ ਹੈ ਅਤੇ ਇਹ ਨਾਚ ਗਾਣਿਆਂ ‘ਤੇ ਆ ਕੇ ਖ਼ਤਮ ਹੋ ਜਾਂਦੀ ਹੈ” ਰੱਬੀ ਜੋਤ ਗੁਰੂ ਸਾਹਿਬਾਨ ਜੀ ਨੇ ਇਸ ਕਥਣ ਵਿਚਲੀ ਸੱਚਾਈ ਨੂੰ ਅਗਾਉਂ ਭਾਂਪ ਲਿਆ ਸੀ ਅਤੇ ਖ਼ਾਲਸੇ ਦੇ ਰੂਪ ਵਿੱਚ ਸੰਪੂਰਨ ਮਨੁੱਖ ਦੀ ਘਾੜ੍ਹਤ ਘੜ੍ਹਦਿਆਂ ਹੋਇਆਂ ਗੁਰਬਾਣੀ ਰਹਿਤਨਾਮਿਆਂ ਰਾਂਹੀ ਸਿੱਖਾਂ ਲਈ ਇਹ ਹੁਕਮ ਸਦਾ ਲਈ ਲਾਗੂ ਕਰ ਦਿੱਤਾ …… ਕਿ ” ਸੱਖ ਕਦੇ ਵੀ ਨੱਚਣ ਟੱਪਣ , ਗਾਉਣ ਵਾਲੇ ਕੰਮਾਂ ‘ਚ ਹਿੱਸਾ ਨਹੀਂ ਲਵੇਗਾ” ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਗੁਰੂ ਕੇ ਸਿੱਖੋ ਰੌਜ਼ਾਨਾ ਪ੍ਰਭੂ ਭਗਤੀ ਕਰਦਿਆਂ ਉਸ ਪ੍ਰਮਾਤਮਾ ਅੱਗੇ ਇਹ ਅਰਦਾਸ ਵੀ ਕਰਿਆ ਕਰੋ ਕਿ ” ਹੇ ਮੇਰੇ ਪ੍ਰਮਾਤਮਾ ਮੇਰੇ ਕੰਨ੍ਹਾਂ ਨੂੰ ਅਧਰਮੀ ਬੰਦਿਆਂ ਰਾਂਹੀ ਧਰਮ ਤੋਂ ਦੂਰ ਲੈ ਜਾਣ ਵਾਲੇ ਗਾਏ ਗੰਦੇ ਗੀਤ ਅਤੇ ਸੁਰੀਲੇ ਰਾਗਾਂ ਨੂੰ ਨਾਂ ਸੁਨਣ ਦੇਈਂ ” ਇਸ ਸਬੰਧੀ ਗੁਰੂ ਵਾਕ ਹੈ ” ਮੇਰੇ ਮੋਹਨ ਸ੍ਰਵਨੀ ਇਹ ਨਾ ਸੁਨਾਏ ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ ” (ਅੰਗ-੮੨੦) ।
ਗੁਰੂ ਸਾਹਿਬ ਜੀ ਨੇ ਗੰਦੇ ਗੀਤ ਦੇਖਣ , ਸੁਨਣ ਤੇ ਨੱਚਣ ਗਾਉਣ ਇਸ ਲਈ ਵੀ ਵਰਜਿਆ ਹੈ ਕਿ ਇਸ ਨਾਲ ਪ੍ਰਭੂ ਭਗਤੀ ‘ਚ ਏਕਾਗਰਤਾ ਨਹੀਂ ਬਣਦੀ ਅਤੇ ਪਭੂ ਮਿਲਾਪ ਲਈ ਜਰੂਰੀ ਸੰਤੋਖ ਅਤੇ ਪ੍ਰੇਮ ਤੋਂ ਮਨ ਸੱਖਣਾ ਹੋ ਜਾਂਦਾ ……ਇਸ ਸਬੰਧੀ ਗੁਰੂ ਵਾਕ ਹੈ ” ਨਟ ਨਾਟਿਕ ਆਖਾਰੇ ਗਾਇਆ ਤਾਂ ਮਹਿ ਮਨਿ ਸੰਤੋਖ ਨਾ ਪਾਇਆ” ਤੇ ”ਨਚਣੁ ਕੁਦਣੁ ਮਨ ਕਾ ਚਾਓ ਨਾਨਕ ਜਿਨ ਮਨ ਭਉ ਤਿਨਾ ਮਨਿ ਭਾਉ ” ਗੁਰੂ ਸਾਹਿਬ ਜੀ ਤਾਂ ਇਥੋਂ ਤੱਕ ਉਪਦੇਸ਼ ਕਰਦੇ ਹਨ ਕਿ ਜੋ ਲੋਕ ਨੱਚ ਨੱਚ ਕੇ ਖੁਸ਼ ਹੁੰਦੇ ਹਨ ਅੰਤ ਸਮੇਂ ਇਸ ਸੰਸਾਰ ਤੋਂ ਰੌਂਦੇ ਹੀ ਜਾਂਦੇ ਹਨ ।
ਗੁਰੂ ਵਾਕ ਹੈ ”ਨਚ ਨਚ ਹਸਹਿ ਚਲਹਿ ਸੇ ਰੋਇ ” ਇਸੇ ਲਈ ਗੁਰੂ ਸਾਹਿਬ ਜੀ ਨੇ ਨੱਚਣ ਗਾਉਣ ਤੇ ਇਨ੍ਹਾਂ ਨੂੰ ਵੇਖਣ ਸੁਨਣ ਵਾਲੇ ਸਿੱਖ ਨੂੰ ਤਨਖਾਹੀਆ ਕਰਾਰ ਦਿੱਤਾ ਹੈ । ਭਾਈ ਚੌਪਾ ਸਿੰਘ ਜੀ ਦੇ ਰਹਿਤਨਾਮੇ ਅਨੁਸਾਰ ” ਸਿੱਖ ਹੋਇ ਕੇ ਨੱਚੇ ਗਾਵੇ ਸੋ ਤਨਖਾਹੀਆ ” ਇਤਿਹਾਸਕ ਸੱਚਾਈ ……. ਕਿ ਗੁਰੂ ਕੇ ਹੁਕਮ ‘ਤੇ ਚੱਲਣ ਵਾਲੇ ਸਿੱਖਾਂ ਨੇ ਕਦੇ ਵੀ ਲੱਚਰਤਾ ਭਰਭੂਰ ਨਾਚ ਗਾਣਿਆਂ ਨੂੰ ਨਾ ਆਪਣੀਆਂ ਅੱਖਾਂ ਨਾਲ ਵੇਖਿਆ ਅਤੇ ਨਾ ਹੀ ਕੰਨ੍ਹਾਂ ਨਾਲ ਸੁਣਿਆ । ਸ੍ਰੀ ਲੰਕਾ ਦੇ ਰਾਜੇ ਸ਼ਿਵਨਾਭ ਸ਼ਾਹੀ ਭੋਜ ਵਿੱਚ ਸ਼ਾਮਲ ਹੋਏ ਸਿੱਖ ਭਾਈ ਮਨਸੁੱਖ ਸਾਹਮਣੇ ਜਦੋਂ ਰਾਜ ਨ੍ਰਤਕੀ ਨੱਚ ਕੇ ਗਾਣੇ ਗਾਉਣ ਲੱਗੀ ਤਾਂ ਭਾਈ ਮਨਸੁੱਖ ਜੀ ਨੇ ਅਡੋਲ ਸਮਾਧੀ ਲਗਾ ਲਈ ਤੇ ਨਾਮ ਸਿਮਰਨ ਕਰਨ ਲੱਗੇ ਸਾਹਮਣੇ ਪਰੋਸੀ ਹੋਈ ਸ਼ਰਾਬ ਵੀ ਆਪ ਜੀ ਨੇ ਪੀਣ ਤੋਂ ਨਾਂਹ ਕਰ ਦਿੱਤੀ ।
ਰਾਜੇ ਸ਼ਿਵਨਾਭ ਵਲੋਂ ਪੁੱਛਣ ‘ਤੇ ਆਪ ਜੀ ਨੇ ਜਵਾਬ ਦਿੱਤਾ ਕਿ ਮੇਰੇ ਗੁਰੂ ਦਾ ਹੁਕਮ ਹੈ ਕਿ ਨਾਚ ਗਾਣੇ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਹੈ । ਜਿਸ ਤੋਂ ਪ੍ਰਭਾਵਿਤ ਹੋ ਕੇ ਰਾਜੇ ਸ਼ਿਵਨਾਭ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ ਪਰ ਇਸ ਸੰਸਾਰ ਵਿੱਚ ਰਾਜੇ ਸ਼ਿਵਨਾਭ ਵਰਗੇ ਕੋਈ ਵਿਰਲੇ ਟਾਂਵੇ ਹੀ ਹੋਏ ਹਨ ਬਾਕੀ ਸਾਰੇ ਰਾਜੇ ਤਾਂ ਪ੍ਰਜਾ ਨੂੰ ਨਾਚ ਗਾਣੇ ਤੇ ਨਸ਼ਿਆਂ ਵਿੱਚ ਧੱਕ ਕੇ ਆਪਣੇ ਰਾਜ ਕਾਇਮ ਰੱਖਣ ਦੇ ਯਤਨਾਂ ਵਿੱਚ ਦਿਨ ਰਾਤ ਲੱਗੇ ਰਹਿੰਦੇ ਹਨ । ਇਹ ਵੀ ਇਤਿਹਾਸਕ ਸੱਚਾਈ ਹੈ ਕਿ ਚੰਦਰਗੁਪਤ ਮੋਰੀਆ ਰਾਜ ਸਮੇਂ ਰਾਜਾ ਧੰਨਾਅਨੰਦ ਆਪਣੇ ਵਜ਼ੀਰਾਂ ਨੂੰ ਹੁਕਮ ਦਿੰਦਾ ਹੈ ਕਿ ਸਾਰੇ ਸਕੂਲ ਬੰਦ ਕਰਕੇ ਰਾਜ ਵਿੱਚ ਵੇਸਵਾਵਿਰਤੀ , ਜੂਏ ਖਾਨੇ , ਸ਼ਰਾਬ ਆਦਿ ਨਸ਼ੇ ਅਤੇ ਨਾਚ ਗਾਣਿਆਂ ਦੇ ਅੱਡੇ ਵੱਧ ਤੋਂ ਵੱਧ ਖੁਲਵਾਓ ਤਾਂ ਜੋ ਲੋਕ ਐਸ਼ ਪ੍ਰਸਤੀ ਵਿੱਚ ਫਸ ਕੇ ਉਸਦੇ ਨਜਾਇਜ਼ ਕੰਮਾਂ ਵੱਲ ਧਿਆਨ ਨਾ ਦੇਣ ਇਹ ਸਿਲਸਿਲਾ ਭਾਰਤ ਵਿੱਚ ਅੱਜ ਤੱਕ ਰਾਜਨੇਤਾਵਾਂ ਵਲੋਂ ਲਗਾਤਾਰ ਜਾਰੀ ਹੈ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ