ਚਿੱਟੇ ਦੀ ‘ਕਾਲੀ ਕਹਾਣੀ’, ਨਸ਼ੇ ਦੀ ਸ਼ਿਕਾਰ ਹੋਈ ਮਹਿਲਾ ਦੀ ਜ਼ੁਬਾਨੀ

ਪੰਜਾਬ ‘ਚ ਚਿੱਟੇ ਦਾ ਕਹਿਰ, ਹੁਣ ਕੁੜੀਆਂ ਵੀ ਹੋ ਰਹੀਆਂ ਨੇ ਚਿੱਟੇ ਦਾ ਸ਼ਿਕਾਰ

ਵੀਡੀਓ ਥਲੇ ਜਾ ਅਖੀਰ ਵਿਚ ਦੇਖੋ ………..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬੇਸ਼ੱਕ ਪੰਜਾਬ ਦੀ ਮੌਜੂਦਾ ਸਰਕਾਰ ਨੇ ਰਾਜ ਗੱਦੀ ਸੰਭਾਲਣ ਤੋਂ ਪਹਿਲਾਂ ਆਪਣੇ ਭਾਸ਼ਣਾਂ ਰਾਹੀ ਵੱਡੇ ਵੱਡੇ ਦਾਅਵੇ ਕੀਤੇ ਸਨ ਕਿ ਪੰਜਾਬ ਅੰਦਰ ਚਿੱਟੇ ਨਸ਼ੇ ਦਾ ਭਾਰੀ ਬੋਲਬਾਲਾ ਹੈ ਜਿਸ ਵਿੱਚ ਪੰਜਾਬ ਦੀ ਨੌਜਵਾਨ ਪੀੜੀ ਬੁਰੀ ਤਰਾਂ ਫਸ ਚੁੱਕੀ ਹੈ।  ਇਸ ਉਪਰ ਕਾਬੂ ਪਾਉਣ ਦੇ ਦਾਅਵੇ ਕਰਦਿਆਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਹਫਤਿਆਂ ਵਿੱਚ ਨਸ਼ਾ ਖ਼ਤਮ ਦਾ ਵਾਅਦਾ ਵੀ ਪੰਜਾਬ ਦੇ ਵੋਟਰਾਂ ਨਾਲ ਕੀਤਾ ਸੀ।

ਨਵੀਂ ਸਰਕਾਰ ਦਾ ਪਹਿਲਾ ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਦੇ ਨੌਜਵਾਨਾਂ ਸਮੇਤ ਮੁਟਿਆਰਾਂ ਨੇ ਵੀ ਇਸ ਦਲ ਦਲ ਵਿੱਚ ਫਸ ਕੇ ਆਪਣੀ ਜਿੰਦਗੀ ਮੋਤ ਦੇ ਦਾਅ ਤੇ ਲਗਾਈ ਹੋਈ ਹੈ । ਇਸ ਦੀ ਜਿੰਦਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋ ਕੋਟਕਪੂਰਾ ਦੀ ਰਹਿਣ ਵਾਲੀ ਕਰੀਬ 32 ਸਾਲਾ ਔਰਤ ਨੂੰ ਸਮਾਜ ਸੇਵੀ ਜਥੇਬੰਦੀ ਦੇ ਨੁਮਾਂਇੰਦਿਆਂ ਨੇ ਪ੍ਰਸਾਸ਼ਨ ਦੇ ਸਹਿਯੋਗ ਨਾਲ ਇਲਾਜ ਲਈ ਭੇਜਿਆ ।

ਪ੍ਰਾਪਤ ਵੇਰਵਿਆਂ ਅਨੁਸਾਰ ਪਤਾ ਲੱਗਾ ਕਿ ਪਿਛਲੇ 12 -13 ਸਾਲ ਪਹਿਲਾਂ ਲੱਭੂ ਰਾਮ ਸਟਰੀਟ ਵਿੱਚ ਨੂੰਹ ਬਣ ਕੇ ਆਈ ਸੀ ਤੇ ਕੁਝ ਸਮੇਂ ਬਾਅਦ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ।

ਬਿਯੂਟੀ ਪਾਰਲਰ ਦਾ ਕੰਮ ਕਰਨ ਵਾਲੀ ਇਸ ਔਰਤ ਦੇ ਘਰ ਇੱਕ ਮਾਸੂਮ ਬੇਟਾ ਤੇ ਇੱਕ ਬੇਟੀ ਹੈ ਪਰ ਬਦ-ਕਿਸਮਤੀ ਨਾਲ ਇਹ ਔਰਤ ਚਿੱਟੇ ਨਸ਼ੇ ਦੀ ਦਲ ਦਲ ਵਿੱਚ ਇਨਾਂ ਕੁ ਧਸ ਗਈ ਕਿ ਹੁਣ ਉਸ ਲਈ ਇਸ ਵਿਚੋਂ ਨਿਕਲਣਾ ਅਤਿ ਮੁਸ਼ਕਲ ਹੈ। ਇਸ ਮਾਮਲੇ ਦੀ ਭਿਣਕ ਜਦੋਂ ਸਮਾਜਸੇਵੀਆ ਨੂੰ ਪਈ ਤਾਂ ਉਨਾਂ ਨੇ ਇਹ ਮਾਮਲਾ ਉਪ ਮੰਡਲ ਮੈਜਿਸਟ੍ਰੇਟ ਕੋਟਕਪੂਰਾ ਮੈਡਮ ਮਨਦੀਪ ਕੌਰ ਦੇ ਧਿਆਨ ਵਿੱਚ ਲਿਆਂਦਾ ਜਿਨਾਂ ਨੇ ਫੌਰੀ ਕਾਰਵਾਈ ਕਰਦਿਆਂ ਸਿਟੀਜਨ ਸੇਵਾ ਸੋਸਾਇਟੀ ਦੇ ਪ੍ਰਧਾਨ ਮਨਜੀਤ ਕੌਰ……….  ਨੰਗਲ ਅਤੇ ਵੋਮੈਨ ਸੈੱਲ ਦੇ ਇੰਚਾਰਜ ਮੈਡਮ ਚਰਨਜੀਤ ਕੌਰ ਅਤੇ ਪੱਤਰਕਾਰ ਸ਼ਾਮ ਲਾਲ ਚਾਵਲਾ ਆਦਿ ਦੀ ਡਿਊਟੀ ਲਗਾਕੇ ਪੀੜਤ ਆਰਤੀ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਦਾਖਲ ਕਰਵਾਇਆ ।

ਸਿਵਲ ਹਸਪਤਾਲ ਦੇ ਡਾਕਟਰ ਰਮੇਸ਼ ਚੰਦਰ ਨੇ ਪੀੜਤ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ। ਜਿਉਂ ਹੀ ਪੀੜਤ ਨੂੰ ਮੈਡੀਕਲ ਕਾਲਜ ਲਿਜਾਇਆ ਗਿਆ ਤਾਂ ਉਥੇ ਨਸ਼ਾ ਛੁਡਾਉ ਕੇਂਦਰ ਵਿੱਚ ਯੋਗ ਪ੍ਰਬੰਧ ਅਤੇ ਮਹਿਲਾ ਦੇ ਦਾਖਲ ਕਰਨ ਦੀ ਸੁਵਧਾ ਨਾ ਹੋਣ ਕਾਰਨ ਉਸ ਦਾ ਇਲਾਜ ਨਾ ਹੋ ਸਕਿਆ ਤਾਂ ਪੀੜਤ ਨੂੰ ਆਪਣਾ ਘਰ ਬਿਰਧ ਆਸ਼ਰਮ ਕੋਟਕਪੂਰਾ ਦੇ ਸੰਚਾਲਕ ਬਾਬਾ ਗਰੀਬ ਦਾਸ ਦੇ ਸਪੁਰਦ ਕਰਦਿਆਂ ਕਮੇਟੀ ਨੇ ਵਿਸਵਾਸ਼ ਪ੍ਰਗਟਾਇਆ ਕਿ ਬਾਬਾ ਜੀ ਦੇ ਆਸ਼ਰਮ ਵਿੱਚ ਇਸ ਦਾ ਇਲਾਜ ਤੇ …………….  ਇਸ ਦੀ ਸੰਭਾਲ ਕੀਤੀ ਜਾ ਸਕਦੀ ਹੈ। ਹੁਣ ਇਸ ਬਿਰਧ ਆਸ਼ਰਮ ਵਿੱਚ ਇਸਦਾ ਇਲਾਜ ਚਲ ਰਿਹਾ ਹੈ ਅਤੇ ਉਸਦੇ ਬੱਚੇ ਵੀ ਇੱਥੇ ਰਹਿ ਰਹੇ ਹਨ।

ਦਿਲ ਕੰਬਾਊ ਇੰਟਰਵਿਊ ਵਿੱਚ ਇਸ ਪੀੜਤ ਅਹਿਮ ਖੁਲਾਸੇ ਕਰਦਿਆਂ ਕਿਹਾ ਕਿ ਜਦੋਂ ਤੋਂ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਉਸ ਵੇਲੇ ਤੋਂ ਉਹ ਆਪਣੇ ਘਰ ਵਿੱਚ ਦੋ ਬੱਚਿਆਂ ਸਮੇਤ ਇੱਕਲੀ ਰਹਿ ਰਹੀ ਹੈ ਅਤੇ ਘਰ ਦੇ ਗੁਜ਼ਾਰੇ ਲਈ ਬਿਊਟੀ ਪਾਰਲਰ ਖੋਲ ਲਿਆ ਪਰ ਜ਼ਿਆਦਾ ਦੇਰ ਨਾ ਚਲ ਸਕਿਆ ਅਤੇ ਆਰਥਿਕ ਤੰਗੀ ਕਾਰਨ ਸਮਾਨ ਖ਼ਤਮ ਹੋਣ ਲੱਗਾ ਜਿਸ ਤੋਂ ਬਾਅਦ ਉਸਨੇ ਘਰ ਦਾ ਸਮਾਨ ਵੇਚਕੇ ਬੱਚਿਆਂ ਦੇ ਖਾਣ ਪੀਣ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ।ਕੁੱਜ ਦੇਰ ਬਾਅਦ ਕੁਝ ਲੜਕੇ ਉਸਦੇ ਪਾਰਲਰ ਤੇ ਆਉਣ ਲੱਗੇ ਜੋ ਆਪਣਾ ਟਿਕਾਣਾ ਇੱਥੇ ਬਣਾਉਣ ਲਗੇ ਤਾਂ ਜੋ ਉਹ ਨਸ਼ਾ ਕਰ ਸਕਣ ਅਤੇ ਉਸਦੀ ਕੁੱਝ ਪੈਸਿਆਂ ਨਾਲ ਮਦਦ ਕਰਨ ਲੱਗ ਪਏ ਜਿਸਦੀ ਇਸਨੂੰ ਸਖਤ ਲੋੜ ………….. ।

ਬਾਅਦ ਵਿੱਚ ਨੌਬਤ ਇਥੋਂ ਤੱਕ ਆ ਗਈ ਕਿ ਨਸ਼ਾ ਕਰਨ ਵਾਲੇ ਲੜਕਿਆਂ ਵੱਲੋਂ ਇਸਨੂੰ ਵੀ ਨਸ਼ੇ ਦੇ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਉਹ ਖੁਦ ਇਨ੍ਹਾਂ ਨਸ਼ੇ ਦੇ ਟੀਕਿਆਂ ਦੀ ਆਦੀ ਹੋ ਗਈ।ਉਸਨੇ ਕਿਹਾ ਕਿ ਉਸਨੇ ਕਈ ਵਾਰ ਨਸ਼ਾ ਛੱਡਣ ਦੀ ਕੋਸ਼ਿਸ ਕੀਤੀ ਪਰ ਛੱਡ ਨਾ ਸਕੀ।ਕਰੀਬ 3 ਸਾਲ ਤੱਕ ਇਸ ਵੱਲੋ ਨਸ਼ੇ ਕੀਤੇ ਗਏ ਅਤੇ ਨਸ਼ੇ ਦੀ ਪੂਰਤੀ ਲਈ ਅਤੇ ਬੱਚਿਆਂ ਲਈ ਉਸਨੂੰ ਆਪਣਾ ਜਿਸਮ ਵੀ ਵੇਚਣਾ ਪਿਆ ।ਘਰ ਦੇ ਹਾਲਾਤ ਇੰਨੇ ਵਿਗੜ ਗਏ ਕੇ ਜੇਕਰ ਕੋਈ ਬਚਿਆ ਨੂੰ ਖਾਣ ਲਈ ਦੇ ਜਾਂਦਾ ਤਾਂ ਉਹ ਖਾ ਲੈਂਦੇ ਤੇ ਕਦੀ ਭੁੱਖੇ ਹੀ ਸੋ ਜਾਂਦੇ।

ਹੁਣ ਸਮਾਜਸੇਵੀ ਸੰਸਥਾ ਸਿਟੀਜਨ ਸੇਵਾ ਸੋਸਾਇਟੀ ਦੇ ਸੰਪਰਕ ਵਿੱਚ ਆਣ ਤੇ ਉਨ੍ਹਾਂ ਵੱਲੋਂ ਇਸਦੇ ਇਲਾਜ ਅਤੇ ਨਸ਼ਾ ਛੁਡਾਉਣ
ਲਈ ਯਤਨ ਕੀਤਾ ਗਿਆ ।ਉਸਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਤਿੰਨ ਸਾਲਾਂ ਵਿੱਚ ਸੈਂਕੜੇ ਲੜਕੇ ਉਸ ਨੂੰ ਮਿਲੇ ਜੋ ਨਸ਼ਾ ਕਰ ਰਹੇ ਹਨ ਜਿਸ ਵਿਚੋਂ ਕਈਆਂ ਦੀ ਤਾਂ ਮੌਤ ਹੋ ਚੁਕੀ ਹੈ।ਉਸਨੇ ਕਿਹਾ ਕਿ ਕਈ ਪੁਲਿਸ ਮੁਲਾਜ਼ਮ ਵੀ ਉਸਦੇ ਘਰ ਨਸ਼ਾ ਕਰਨ ਆਉਂਦੇ ਸਨ।

ਇਸ ਮੌਕੇ ਬਿਰਧ ਆਸ਼ਰਮ ਦੇ ਮੁਖੀ ਸੰਤ ਬਾਬਾ ਗਰੀਬ ਦਾਸ ਨੇ ਦੱਸਿਆ ਕਿ ਸਮਾਜਸੇਵਕਾ ਵੱਲੋਂ ਉਨ੍ਹਾਂ ਨਾਲ ਸੰਪਰਕ ਕਰਕੇ ਇਸ ਔਰਤ ਬਾਰੇ ਜਾਣਕਰੀ ਦਿਤੀ ਸੀ ਕਿ ਉਹ ਇਸ ਔਰਤ ਨੂੰ ਇਸ ਆਸ਼ਰਮ ਵਿੱਚ ਛਡਣਾ ਚਾਹੁੰਦੇ ਹਨ ਜਿਸ ਤੋਂ ਬਾਅਦ ਅਸੀਂ ਉਸਨੂੰ ਇਸ ਆਸ਼ਰਮ ਵਿੱਚ ਲਿਆਂਦਾ ਜਿਥੇ ਉਸਦਾ ਪਿਛਲੇ ਸਤ ਦਿਨਾਂ ਤੋਂ ਇਲਾਜ ਚਲ ਰਿਹਾ ਹੈ ਅਤੇ ਹੁਣ ਉਹ ਕਾਫੀ ਠੀਕ ਹੈ।

ਉਨ੍ਹਾਂ ਕਿਹਾ ਕਿ ਸੰਸਥਾ ਨੇ ਫੈਸਲਾ ਕੀਤਾ ਹੈ ਕੇ ਉਸਦੇ ਬੱਚਿਆਂ ਦੀ ਪੜਾਈ ਅਤੇ ਰਹਿਣ ਸਹਿਣ ਦਾ ਸਾਰਾ ਖਰਚਾ ਉਨ੍ਹਾਂ ਵੱਲੋਂ ਕੀਤਾ ਜਵੇਗਾ ਅਤੇ ਦੁਆ ਕਰਦੇ ਹਾ ਕੇ ਇਹ ਜਲਦੀ ਠੀਕ ਹੋਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕੇ।

ਇਸ ਵਕਤ ਸਿਟੀਜਨ ਸੇਵਾ ਸੋਸਾਇਟੀ ਦੇ ਪ੍ਰਧਾਨ ਸ਼ਾਮ ਲਾਲ ਚਾਵਲਾ ਅਤੇ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਦ ਇਸ ਔਰਤ ਬਾਰੇ ਪਤਾ ਲਗਾ ਤਾਂ ਉਨ੍ਹਾਂ ਵੱਲੋਂ ਇਸਦੇ ਘਰ ਜਾਕੇ ਦੇਖਿਆ ਕਿ ਉਸ ਵਕਤ ਇਸ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਸਦੀ ਹਾਲਤ ਬਹੁਤ ਤਰਸਯੋਗ ਸੀ ਜਿਸਤੋ ਬਾਅਦ ਇਸਦੀ ਇਤਲਾਹ ਐਸਡੀਂਐਮ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਸ਼ਾਮ ਲਾਲ ਅਤੇ ਮਨਜੀਤ ਕੌਰ ਨਾਲ ਇੱਕ ਮਹਿਲਾ ਪੁਲਿਸ ਆਧਿਕਾਰੀ ਨੂੰ ਭੇਜ ਇਸਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੋਂ ਉਸਨੂੰ ਫਰੀਦਕੋਟ ਮੇਡੀਕਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਭੇਜਿਆ ਗਿਆ ਪਰ ਉਥੇ ਔਰਤਾਂ ਵਾਸਤੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਉਸਨੂੰ ਇਸ ਬਿਰਧ ਆਸ਼ਰਮ ਵਿੱਚ ਲਿਆਂਦਾ ਗਿਆ ਜਿੱਥੇ ਉਸਦਾ ਇਲਾਜ ਚਲ ਰਿਹਾ ਹੈ ਅਤੇ ਉਹ ਪਹਿਲਾ ਨਾਲੋਂ ਕਾਫੀ ਠੀਕ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਰੋਮਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਰੋਕਣ ਵਿੱਚ ਨਾਕਾਮ ਰਹੀ ਹੈ ।ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਵਲੋ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਵਾਇਦਾ ਕੀਤਾ ਸੀ ਕਿ ਚਾਰ ਹਫਤਿਆਂ ਵਿਚ ਪੰਜਾਬ ‘ਚ ਨਸ਼ਾ ਖ਼ਤਮ ਕਰ ਦਿਤਾ ਜਵੇਗਾ ਅਤੇ ਇਸਤੋਂ ਵੱਡੀ ਬੇਅਦਬੀ ਕਿ ਹੋ ਸਕਦੀ ਹੈ ਜੋ ਝੂਠੀਆਂ ਸੋਹਾ ਖਾਦੀਆਂ ਗਈਆ।ਆਕਲੀ ਦਲ ਨੂੰ ਬਦਨਾਮ ਕਰਨ ਦੀ ਇਹ ਚਾਲ ਕਾਮਯਾਬ ਨਾ ਹੋ ਸਕੀ ਸਗੋਂ ਹਾਲਾਤ ਇਹ ਹਨ ਕਿ ਹੁਣ ਲੜਕੀਆਂ ਵੀ ਇਸ ਨਸ਼ੇ ਦੀ ਦਲਦਲ ਵਿਚ ਧਸ ਗਈਆ ਹਨ।ਉਨ੍ਹਾਂ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਨੂੰ ਸਿਆਸੀ ਸਰਪ੍ਰਸਤੀ ਮਿਲੀ ਹੋਈ ਹੈ ਤਾਂ ਹੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: