ਚੰਡੀਗੜ ਏਅਰਪੋਰਟ ਤੋਂ ਗੁਪਤ ਅੰਗਾਂ ‘ਚ ਸੋਨਾ ਲੁਕੋ ਕੇ ਲਿਆਉਣ ਵਾਲੀਆਂ ਦੋ ਔਰਤਾਂ ਕਾਬੂ
ਦੁਬਈ ਤੋਂ ਆਈਆਂ ਦੋ ਗੁਰਦਾਸਪੁਰ ਦੀਆਂ ਔਰਤਾਂ ਨੂੰ ਮੰਗਲਵਾਰ ਨੂੰ ਚੰਡੀਗੜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਦੋਵੇਂ ਔਰਤਾਂ 25 ਲੱਖ ਰੁਪਏ ਦੇ 820 ਗ੍ਰਾਮ ਸੋਨੇ ਦੀਆਂ ਬਾਰਾਂ ਨੂੰ ਗੁਪਤ ਅੰਗਾਂ ਦੇ ਵਿੱਚ ਲੁਕੋ ਕੇ ਲਿਆ ਰਹੀਆਂ ਸਨ।
ਇਹ ਪਹਿਲੀ ਵਾਰ ਹੈ ਜਦੋਂ ਸਥਾਨਕ ਹਵਾਈ ਅੱਡੇ ‘ਤੋਂ ਸੋਨੇ ਦੀ ਤਸਕਰੀ ਕਰਨ ਦੇ ਇਸ ਅਨੋਖੇ ਢੰਗ ਨਾਲ ਔਰਤਾਂ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ। ਗੁਪਤ ਅੰਗਾਂ ਦੇ ਵਿੱਚ ਵਰਜਿਤ ਪਦਾਰਥ ਨੂੰ ਲੁਕੋ ਕੇ ਲਿਆਉਣਾ ਸਭ ਤੋਂ ਜ਼ਿਆਦਾ ਮੁਸ਼ਕਿਲ ਸਮਝਿਆ ਜਾਂਦਾ ਹੈ ਕਿਉਕਿ ਇਸ ਦੇ ਨਾਲ ਸਿਹਤ ਲਈ ਵੀ ਖਤਰਾ ਬਣਿਆ ਰਹਿੰਦਾ ਹੈ ਅਤੇ ਤਸਕਰਾਂ ਨੂੰ ਅਜਿਹਾ ਕਰਨ ਦੇ ਵਿੱਚ ਵੀ ਕਾਫੀ ਸਰੀਰਿਕ ਕਸ਼ਟ ਵੀ ਹੁੰਦਾ ਪਰ ਪਤਾ ਨਹੀਂ ਕਿਉ ਇਹ ਸਭ ਕਰਦੇ ਹਨ।
ਪਰ ਚੰਡੀਗੜ ਏਅਰਪੋਰਟ ‘ਤੇ ਸਖਤ ਸਰੱਖਿਆ ਪ੍ਰਬੰਧਾ ਦੇ ਕਾਰਨ ਉਹਨਾਂ ਦੀਆਂ ਨਾ-ਪਾਕ ਹਰਕਤਾਂ ਕਾਮਯਾਬ ਨਹੀਂ ਹੋ ਸਕੀਆਂ ਅਤੇ ਇਸ ਨਾਲ ਇਹ ਵੀ ਪਤਾ ਲੱਗ ਗਿਆ ਹੈ ਕਿ ਚੰਡੀਗੜ ਏਅਰਪੋਰਟ ‘ਤੇ ਮੌਜੂਦ ਸਟਾਫ ਵੀ ਪੂਰੀ ਚੌਕਸੀ ਦੇ ਨਾਲ ਆਪਣੀ ਜਿੰਮੇਵਾਰੀ ਨੂੰ ਨਿਭਾ ਰਿਹਾ ਹੈ। ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੰਡੀਗੜ ਏਅਰਪੋਰਟ ਦੇ ਰਾਸਤੇ ਤਸਕਰੀ ਕਰਨ ਵਾਲਿਆਂ ਦੇ ਲਈ ਸਬਕ ਹੋਵੇਗਾ।