ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ……………
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮੌਤ ਦਾ ਸਬੱਬ ਬਣਦੀ ਜਾ ਰਹੀ ਐ ਫੇਸਬੁੱਕ !
ਫੇਸਬੁੱਕ ਆਈ. ਡੀ. ਉਸ ਸਮੇਂ ਇਕ ਨੌਜਵਾਨ ਲਈ ਮੌਤ ਦਾ ਸਬੱਬ ਬਣ ਗਈ, ਜਦੋਂ ਇਕ ਨੌਜਵਾਨ ਵੱਲੋਂ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਸਿਮਰਜੀਤ ਸਿੰਘ ਦੇ ਪਿਤਾ ਸਵਿੰਦਰ ਸਿੰਘ ਵਾਸੀ ਸੁੰਦਰ ਨਗਰ ਬਟਾਲਾ ਨੇ ਦੱਸਿਆ ਕਿ ਮੁਹੱਲੇ ਦੀ ਇਕ ਵਿਆਹੁਤਾ ਲੜਕੀ ਰਾਜਬੀਰ ਕੌਰ (ਕਾਲਪਨਿਕ ਨਾਂ) ਵੱਲੋਂ ਉਸਦੇ ਬੇਟੇ ਸਿਮਰਜੀਤ ਸਿੰਘ ‘ਤੇ ਇਹ ਦੋਸ਼ ਲਾਉਂਦੇ ਹੋਏ ਪੁਲਸ ਥਾਣਾ ਸਿਵਲ ਲਾਈਨ ‘ਚ ਦਰਖਾਸਤ ਦਿੱਤੀ ਗਈ ਸੀ ਕਿ ਸਿਮਰਜੀਤ ਸਿੰਘ ਉਸ ਦੀ ਫੇਸਬੁੱਕ ਆਈ. ਡੀ. ਦਾ ਗਲਤ ਇਸਤੇਮਾਲ ਕਰ ਰਿਹਾ ਹੈ,
ਜਿਸ ਕਰ ਕੇ ਇਹ ਮਾਮਲਾ ਪੁਲਸ ਤੱਕ ਪਹੁੰਚਿਆ। ਸਵਿੰਦਰ ਸਿੰਘ ਨੇ ਇਸ ਬਾਰੇ ਰਾਜਬੀਰ ਕੌਰ ਨਾਲ ਗੱਲ ਕੀਤੀ। ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸਾਡਾ ਲੜਕਾ ਬੇਕਸੂਰ ਹੈ ਪਰ ਫਿਰ ਵੀ ਉਹ ਤੁਹਾਡੇ ਘਰ ਆ ਕੇ ਮੁਆਫੀ ਮੰਗ ਲਵੇਗਾ। ਇਸ ਦੇ ਬਾਵਜੂਦ ਉਹ ਨਹੀਂ ਮੰਨੇ। ਸਵਿੰਦਰ ਸਿੰਘ ਅਨੁਸਾਰ ਦਿੱਤੀ ਗਈ ਦਰਖਾਸਤ ਦੇ ਆਧਾਰ ‘ਤੇ ਸਿਵਲ ਲਾਈਨ ਪੁਲਸ ਮੇਰੇ ਦੂਸਰੇ ਲੜਕੇ ਨੂੰ ਥਾਣੇ ਲੈ ਗਈ। ਉਕਤ ਮਾਮਲੇ ਦਾ ਫੈਸਲਾ ਕਰਨ ਸਬੰਧੀ ਸਿਵਲ ਲਾਈਨ ਪੁਲਸ ਨੇ ਅੱਜ ਸਵੇਰੇ 10 ਵਜੇ ਦਾ ਟਾਈਮ ਦਿੱਤਾ ਸੀ। ਸਵੇਰੇ ਸਿਮਰਜੀਤ ਉਕਤ ਲੜਕੀ ਦੇ ਘਰ ਉਨ੍ਹਾਂ ਕੋਲੋਂ ਮੁਆਫੀ ਮੰਗਣ ਲਈ ਗਿਆ ਸੀ ਕਿ ਇਸ ਦੌਰਾਨ ਘਰ ਵਾਪਸ ਆਉਣ ਦੇ ਕੁਝ ਮਿੰਟਾਂ ਬਾਅਦ ਹੀ ਉਨ੍ਹਾਂ ਦੇ ਲੜਕੇ ਸਿਮਰਜੀਤ ਦੀ ਹਾਲਤ ਵਿਗੜ ਗਈ। ਪਤਾ ਲੱਗਾ ਕਿ ਸਿਮਰਜੀਤ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਹਨ। ਉਹ ਸਿਮਰਜੀਤ ਨੂੰ ਸਿਵਲ ਹਸਪਤਾਲ ਲੈ ਆਏ, ਜਿਥੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਅੰਮ੍ਰਿਤਸਰ ਲੈ ਕੇ ਜਾ ਰਿਹਾ ਸੀ ਕਿ ਰਸਤੇ ‘ਚ ਸਿਮਰਜੀਤ ਸਿੰਘ ਦੀ ਮੌਤ ਹੋ ਗਈ।
ਜੇਬ ‘ਚੋਂ ਮਿਲਿਆ ਖੁਦਕੁਸ਼ੀ ਨੋਟ
ਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਸਿਮਰਜੀਤ ਸਿੰਘ ਦੀ ਜੇਬ ਵਿਚੋਂ
ਇਕ ਖੁਦਕੁਸ਼ੀ ਨੋਟ ਮਿਲਿਆ ਹੈ, ਜਿਸ ਵਿਚ ਸਿਮਰਜੀਤ ਸਿੰਘ ਨੇ ਲਿਖਿਆ ਹੈ ਕਿ ਉਸਦੀ ਮੌਤ ਦੀ ਜ਼ਿੰਮੇਵਾਰ ਉਕਤ ਲੜਕੀ ਅਤੇ ਉਸਦਾ ਪਤੀ ਹੈ।
ਕੀ ਕਹਿਣੈ ਐੱਸ. ਐੱਚ. ਓ. ਦਾ
ਉਕਤ ਮਾਮਲੇ ਸਬੰਧੀ ਜਦੋਂ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੜਕੀ ਵੱਲੋਂ ਇਕ ਦਰਖਾਸਤ ਉਨ੍ਹਾਂ ਦੇ ਥਾਣੇ ਨੂੰ ਮਾਰਕ ਹੋਈ ਸੀ, ਜਿਸ ਦੀ ਜਾਂਚ ਏ. ਐੱਸ. ਆਈ. ਗੁਰਮੀਤ ਸਿੰਘ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੜਕੀ ਨੇ ਆਪਣੀ ਦਰਖਾਸਤ ‘ਚ ਦੱਸਿਆ ਸੀ ਕਿ ਉਕਤ ਲੜਕਾ ਉਸਦੀ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਇਸਤੇਮਾਲ ਕਰ ਰਿਹਾ ਹੈ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਐੱਸ. ਐੱਚ. ਓ. ਪਰਮਜੀਤ ਸਿੰਘ ਨੇ ਅੱਗੇ ਕਿਹਾ ਕਿ ਉਹ ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕਰਵਾਉਣਗੇ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।