ਆਖਿਰ ਔਕਾਤ ਦਿਖਾ ਹੀ ਦਿੱਤੀ ਕੰਜਰ ਨੇ । ਜਦੋਂ ਉਸਦਾ ਮੇਰੇ ਤੋਂ ਮਨ ਭਰ ਗਿਆ ਸੀ।
ਭੇਜ ਦਿੱਤੀਆ ਸੀ ਉਹੀ ਫੋਟੋਆਂ ਉਹਨੇ ਮੇਰੇ ਮੰਗਣੇ ਤੇ ਜਿਹੜਾ ਹਰ ਰੋਜ ਸੀ ਕਹਿੰਦਾ ਮੈਂ ਵੇਖਣਾ ਤੈਨੂੰ ਬਿਨਾ ਕਪੜਿਆਂ ਦੇ। ਫਿਰ ਕੀ ਸੀ ਮੇਰੇ ਤਾਂ ਦਿਲ ਵਿਚ ਹੋਲ ਜਹੇ ਪੈਣ ਲੱਗ ਪਏ। ਮੈ ਇਹ ਕੀ ਕਰ ਬੈਠੀ ਵਿਚ ਅਣਜਾਣ ਪੁਣੇ ਦੇ ਆਪਣਾ ਸਭ ਕੁਝ ਲੁਟਾ ਬੈਠੀ।
ਪਰ ਓਹ ਵੀ ਨਿਕਲਿਆ ਕਿਸੇ ਘਟੀਆ ਅੰਮੜੀ ਬਾਪੂ ਦਾ ਜਾਇਆ। ਕੁਝ ਕੁ ਦਿਨਾਂ ਵਿਚ ਹੀ ਉਹਨੇ ਫੋਟੋਆਂ ਮੇਰੀਆਂ ਨੈਟ ਤੇ ਵੀ ਪਾ ਦਿੱਤੀਆਂ ਸੀ।
ਜਦ ਉਹ ਫ਼ੋਟੋਆ ਮੇਰੇ ਵੀਰੇ ਨੇ ਵੇਖੀਆਂ। ਵੀਰ ਮੇਰਾ ਕੁਝ ਖਾ ਕੇ ਉੱਥੇ ਹੀ ਮਰ ਗਿਆ ਸੀ ਤੇ ਬਾਪੂ ਅੰਮੜੀ ਨੂੰ ਸੋਚਾ ਵਿਚ ਪਾ ਗਿਆ ਸੀ। ਮੈ ਚਾਹ ਕੇ ਵੀ ਨਾ ਮਰ ਸਕਦੀ ਸੀ ਬਾਪੂ ਬੇਬੇ ਨੂੰ ਇਕੱਲਿਆ ਛੱਡ ਨਹੀਂ ਸਕਦੀ ਸੀ।
ਇਹ ਸੋਚ ਸੋਚ ਕੇ ਉਮਰ ਲੰਗਾਲੀ ਸੀ ਕਿ ਮਿਲਿਆ ਤੈਨੂੰ ਵੇ ਪਾਪੀਆ ਯਕੀਨ ਮੇਰੇ ਨੂੰ ਤੋੜ ਕੇ ਪਰ ਇੱਕ ਸਵਾਲ ਮੈ ਖੁਦ ਨੂੰ ਪੁੱਛਦੀ ਸੀ ਕੀ ਮਿਲਿਆ ਮੈਨੂੰ ਫ਼ੋਟੋਆ ਭੇਜ ਕੇ ਉਸ ਕੰਜਰ ਨੂੰ।
ਮੈ ਵੀ ਉਨੀ ਹੀ ਸਾਜ਼ਾ ਦੀ ਹੱਕਦਾਰ ਅਾ ਜਿਨਾ ਓਹ ਪਾਪੀ ਸੀ।
ਅਸ਼ਲੀਲ ਪੁਣਾ ਜਾ ਬੈੱਡ ਤੇ ਰਾਤਾਂ ਗੁਜਾਰਨੀਆ ਹੀ ਪਿਆਰ ਨੀ ਹੁੰਦਾ। ਸੋ ਬੇਨਤੀ ਆ ਕੁੜੀਆਂ ਨੂੰ ਕਿ ਇਹਨਾਂ ਕੰਮਾਂ ਤੋਂ ਬਚੋ ਜਿਨਾਂ ਬਚ ਹੁੰਦਾ।
ਚੰਦ ਪਲਾ ਲਈ ਪੂਰੀ ਜਿੰਦਗੀ ਨੂੰ ਜੋਖਿਮ ਚ ਨਾ ਪਾਉ।..
ਕਿਸੇ ਨੂੰ ਬੁਰਾ ਲੱਗੇ ਤਾਂ ਮੈਨੂੰ ਮਾਫ ਕਰ ਦਿਉ ਜੀ..
ਪਰ ਇਹੀ ਸੱਚ ਆ ਜੀ. ….