ਜਾਨਹਵੀ ਨੇ ਕੀਤਾ ਖੁਲਾਸਾ- ਇਸ ਤਰ੍ਹਾਂ ਦੀ ਸੀ ਮਾਂ ਸ਼੍ਰੀਦੇਵੀ ਨਾਲ ਆਖਰੀ ਮੁਲਾਕਾਤ ਕਹਿੰਦੀ ਉਹ ਅੱਧੀ ਰਾਤ ਨੂੰ ….

ਮਾਂ ਸ਼੍ਰੀਦੇਵੀ  ਅੱਧੀ ਰਾਤ ਨੂੰ ਮੇਰੇ ਕਮਰੇ ਚ ਆਈ ਤੇ ਮੈਨੂੰ ……

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਜਾਨਹਵੀ ਨੇ ਕੀਤਾ ਖੁਲਾਸਾ, ਇਸ ਤਰ੍ਹਾਂ ਦੀ ਸੀ ਮਾਂ ਸ਼੍ਰੀਦੇਵੀ ਨਾਲ ਆਖਰੀ ਮੁਲਾਕਾਤ ਕਹਿੰਦੀ ਉਹ ਅੱਧੀ ਰਾਤ ਨੂੰ ਮੇਰੇ ਕਮਰੇ ਚ ਆਈ ਤੇ ਮੈਨੂੰ ……….

 

ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਵੱਡੀ ਧੀ ਜਾਹਨਵੀ ਕਪੂਰ ਜਲਦ ਹੀ ‘ਧੜਕ’ ਫਿਲਮ ਨਾਲ ਆਪਣਾ ਫਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਹੈ। ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਜਾਹਨਵੀ ਕਪੂਰ ਨੇ ਪਹਿਲੀ ਵਾਰ ਮਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਉਸ ਨੇ ਦੱਸਿਆ ਕਿ, ”ਮਾਂ ਦੇ ਅਚਾਨਕ ਜਾਣ ਨਾਲ ਸਾਡੀ ਜ਼ਿੰਦਗੀ ‘ਚ ਜੋ ਘਾਟ ਆਈ ਹੈ, ਉਹ ਕਦੇ ਵੀ ਪੂਰੀ ਨਹੀਂ ਹੋ ਸਕਦੀ। ਜਾਹਨਵੀ ਨੇ ਉਸ ਦਿਨ ਬਾਰੇ ਦੱਸਿਆ ਜਦੋਂ ਉਸ ਦੀ ਮਾਂ ਸ਼੍ਰੀਦੇਵੀ ਦੁਬਈ ਤੋਂ ਪਹਿਲਾਂ ਆਖਰੀ ਵਾਰ ਉਸ ਨੂੰ ਮਿਲੀ ਤੇ ਕੁਝ ਗੱਲਾਂ ਉਸ ਨਾਲ ਸਾਂਝੀਆਂ ਕੀਤੀਆਂ।”
PunjabKesari
ਜਾਹਨਵੀ ਨੇ ਦੱਸਿਆ, ”ਦੁਬਈ ਨਿਕਲਣ ਤੋਂ ਪਹਿਲਾਂ ਮੈਂ ਮਾਂ ਨਾਲ ਸਮਾਂ ਬਤੀਤ ਨਾ ਕਰ ਸਕੀ। ਪੂਰੇ ਦਿਨ ਦੇ ਸ਼ੂਟ ਤੋਂ ਬਾਅਦ ਦੇਰ ਰਾਤ ਮੇਰੀ ਮੁਲਾਕਾਤ ਮਾਂ ਨਾਲ ਹੋਈ । ਮੈਨੂੰ ਹਮੇਸ਼ਾ ਹੀ ਮਾਂ ਰਾਤ ਨੂੰ ਸਵਾਉਂਦੀ ਸੀ, ਉਸ ਦਿਨ ਵੀ ਰਾਤ ਮੈਂ ਮਾਂ ਨੂੰ ਸਵਾਉਣ ਨੂੰ ਕਿਹਾ ਸੀ ਪਰ ਮਾਂ ਵਿਆਹ ਜਾਣ ਦੀਆਂ ਤਿਆਰੀਆਂ ‘ਚ ਕਾਫੀ ਰੁੱਝੀ ਹੋਈ ਸੀ।
PunjabKesari
ਮੈਂ ਆਪਣੇ ਕਮਰੇ ‘ਚ ਜਾ ਕੇ ਸੋ ਗਈ। ਮੈਨੂੰ ਯਾਦ ਹੈ ਕਿ ਦੇਰ ਰਾਤ ਉਹ (ਮਾਂ) ਮੇਰੇ ਕਮਰੇ ‘ਚ ਮੈਨੂੰ ਸਵਾਉਣ ਆਏ ਸਨ, ਨੀਂਦ ‘ਚ ਵੀ ਮੈਂ ਉਨ੍ਹਾਂ ਦੇ ਹੱਥਾਂ ਨੂੰ ਆਪਣੇ ਮਾਥੇ ‘ਤੇ ਮਹਿਸੂਸ ਕਰ ਰਹੀ ਸੀ। ਮਾਂ ਕਈ ਵਾਰ ਮੈਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਂਦੇ ਸਨ। ਜਦੋਂ   ਮਾਂ ਤੇ ਭੈਣ ਖੁਸ਼ੀ ਕਪੂਰ ਖਰੀਦਦਾਰੀ ਕਰਨ ਜਾਂਦੀਆਂ ਸਨ ਤਾਂ ਪਾਪਾ ਬੋਨੀ ਕਪੂਰ ਇਹੀ ਆਖਦੇ ਸਨ ਕਿ ਅੱਜ ਤਿੰਨ ਵੂਮੇਨ ਇਕ ਮਿਸ਼ਨ ‘ਤੇ ਹਨ।”
PunjabKesari
ਜਾਹਨਵੀ ਨੇ ਦੱਸਿਆ ਕਿ ਮਾਂ ਕਦੇ ਨਹੀਂ ਚਾਹੁੰਦੀ ਸੀ ਕਿ ਮੈਂ ਫਿਲਮਾਂ ‘ਚ ਕਦਮ ਰੱਖਾਂ। ਉਹ ਖੁਸ਼ੀ ਨੂੰ ਲੈ ਕੇ ਜ਼ਿਆਦਾ ਰਿਲੈਕਸ ਰਹਿੰਦੇ ਸਨ। ਮੈਂ ਮਾਂ ਦੇ ਬੇਹੱਦ ਕਰੀਬ ਰਹੀ ਹਾਂ। ਜਦੋਂ ਸਵੇਰੇ ਉੱਠਦੀ ਤਾਂ ਮੈਂ ਬਸ ਸਭ ਤੋਂ ਪਹਿਲਾਂ ਮਾਂ ਬਾਰੇ ਹੀ ਪੁੱਛਦੀ ਸੀ। ਮਾਂ ਦੇ ਜਾਣ ਤੋਂ ਬਾਅਦ ਖੁਸ਼ੀ ਮੇਰਾ ਪੂਰਾ ਖਿਆਲ ਰੱਖਦੀ ਹੈ। ਉਹ ਛੋਟੀ ਭੈਣ ਹੋਣ ਦੇ ਬਾਵਜੂਦ ਮੇਰੀਆਂ ਚੀਜ਼ਾਂ ਦਾ ਪੂਰਾ ਧਿਆਨ ਰੱਖਦੀ  । ਹੁਣ ਉਹ ਮੈਨੂੰ ਕਈ ਵਾਰ ਸੁਵਾਉਂਦੀ ਹੈ।
PunjabKesari
ਦੱਸਣਯੋਗ ਹੈ ਕਿ ਜਾਹਨਵੀ ਨੇ ਦੱਸਿਆ ਕਿ ਮਾਂ ਨੇ ਮੇਰੀ ਫਿਲਮ ਦੀ 25 ਮਿੰਟ ਦੀ ਫੁਟੇਜ ਦੇਖੀ ਸੀ। ਦੇਖ ਕੇ ਉਨ੍ਹਾਂ ਨੇ ਇਹੀ ਕਿਹਾ ਸੀ ਕਿ ਤੈਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਪਹਿਲਾਂ ਕਿਰਦਾਰ ਨੂੰ ਮਹਿਸੂਸ ਕਰੋ ਤੇ ਫਿਰ ਉਸ ਨੂੰ ਪਰਦੇ ‘ਤੇ ਪੇਸ਼ ਕਰੋ।
PunjabKesari

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

PunjabKesari


Posted

in

by

Tags: