ਜਿਸ ਜੇਲ੍ਹ ‘ਚ ਬੰਦ ਹੈ ਰਾਮ ਰਹੀਮ ਦੀ ਹਨੀਪ੍ਰੀਤ, ਉਸੇ ਜੇਲ੍ਹ ‘ਚੋਂ ਮਿਲੀ ਇਹ ਹੈਰਾਨੀਜਨਕ ਚੀਜ਼ ..

ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਵੀ ਜੇਲ੍ਹ ਪ੍ਰਸ਼ਾਸਨ ਦਾ ਕੋਈ ਬਹੁਤ ਵਧੀਆ ਹਾਲ ਨਹੀਂ ਹੈ। ਜਿਥੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ ਜੇਲ੍ਹਾਂ ਅੰਦਰ ਲਗਾਤਾਰ ਚੈਕਿੰਗ ਚੱਲ ਰਹੀ ਹੈ ਅਤੇ ਲਗਾਤਾਰ ਜੇਲ੍ਹਾਂ ਅੰਦਰੋਂ ਫੋਨ ਵੀ ਫੜ੍ਹੇ ਜਾ ਰਹੇ ਹਨ। ਓਥੇ ਹੀ ਹਰਿਆਣਾ ਦੀਆਂ ਜੇਲ੍ਹਾਂ ਦਾ ਵੀ ਕੁਝ ਅਜਿਹਾ ਹੀ ਹਾਲ ਹੈ। ਅੱਜ ਹਰਿਆਣਾ ਜੇਲ੍ਹ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਵੱਲੋਂ ਅੰਬਾਲਾ ਸੈਂਟਰਲ ਜੇਲ੍ਹ ਦਾ ਦੌਰਾ ਕੀਤਾ ਗਿਆ।

ਇਸ ਦੌਰੇ ਦੌਰਾਨ ਹੋਈ ਜੇਲ੍ਹ ਦੀ ਚੈਕਿੰਗ ਵਿੱਚ ਵਿਭਾਗ ਦੇ ਕਰਮਚਾਰੀਆਂ ਨੂੰ ਕਈ ਕੈਦੀਆਂ ਕੋਲੋਂ ਫੋਨ ਬਰਾਮਦ ਹੋਏ ਹਨ। ਇਥੋਂ ਦੀ ਖਾਸ ਗੱਲ ਇਹ ਵੀ ਹੈ ਕਿ ਜਿਸ ਜੇਲ੍ਹ ਵਿਚੋਂ ਫੋਨ ਫੜ੍ਹੇ ਗਏ ਹਨ ਉਸ ਜੇਲ੍ਹ ਵਿੱਚ ਕਈ ਖਤਰਨਾਕ ਗੈਂਗਸਟਰ ਬੰਦ ਹਨ। ਇਥੋਂ ਤੱਕ ਕਿ ਬਲਾਤਕਾਰੀ ਬਾਬਾ ਰਾਮ ਰਹੀਮ ਦੀ ਹਨੀਪ੍ਰੀਤ ਵੀ ਐਸੀ ਜੇਲ੍ਹ ਵਿੱਚ ਬੰਦ ਹੈ। ਖਤਰਨਾਕ ਗੈਂਗਸਟਰਾਂ ਵਾਲੀ ਜੇਲ੍ਹ ਵਿਚੋਂ ਇਸ ਤਰ੍ਹਾਂ ਫੋਨ ਮਿਲਨੇ ਕੀਤੇ ਨਾ ਕੀਤੇ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਅੰਜਾਮ ਹੈ।

ਜ਼ਿਕਰਯੋਗ ਹੈ ਕਿ 2 ਮਹੀਨੇ ਪਹਿਲਾਂ ਵੀ ਇਸ ਜੇਲ੍ਹ ਵਿੱਚ ਛਾਪੇਮਾਰੀ ਕੀਤੀ ਗਈ ਸੀ। ਉਸ ਵੇਲੇ ਵੀ ਤਕਰੀਬਨ 3, 4 ਫੋਨ ਮਿਲੇ ਸਨ। ਉਸ ਵੇਲੇ ਦੇਖਿਆ ਗਿਆ ਸੀ ਕਿ ਜੇਲ੍ਹ ਦੇ ਅੰਦਰ ਹਨੀਪ੍ਰੀਤ ਨੂੰ ਵੀ.ਆਈ.ਪੀ ਟਰੀਟਮੈਂਟ ਦਿੱਤਾ ਜਾ ਰਿਹਾ ਹੈ। ਅੱਜ ਵੀ ਅੰਬਾਲਾ ਸੈਂਟਰਲ ਜੇਲ੍ਹ ਵਿੱਚ ਛਾਪੇਮਾਰੀ ਦੌਰਾਨ 3 ਫੋਨ ਅਤੇ ਇੱਕ ਬੈਟਰੀ ਬਰਾਮਦ ਕੀਤੇ ਗਏ ਹਨ। ਅੰਬਾਲਾ ਜੇਲ੍ਹ ਅੱਗੇ ਵੀ ਕਈ ਵਾਰ ਵਿਵਾਦਾਂ ਵਿੱਚ ਘਿਰੀ ਰਹੀ ਹੈ। ਇਸ ਮਗਰੋਂ ਜੇਲ੍ਹ ਦੇ ਸੁੱਪਰਡੈਂਟ ਸਮੇਤ ਕੁਝ ਹੋਰ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ।

ਇਹ ਕਾਰਨਾਮਾ ਇਥੇ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ। ਜਿਹੜੀ ਸੈਂਟਰਲ ਜੇਲ੍ਹ ਵਿੱਚ ਸੁਰੱਖਿਆ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਓਥੋਂ ਹੀ ਫੋਨ ਮਿਲਣ ਨਾਲ ਪ੍ਰਸ਼ਾਸਨ ਦੀ ਲਾਪਰਵਾਹੀ ਜੱਗ ਜਾਹਿਰ ਹੋ ਜਾਂਦੀ ਹੈ। ਇਸ ਸੈਂਟਰਲ ਜੇਲ੍ਹ ਦੀਆਂ ਉੱਚੀਆਂ ਉੱਚੀਆਂ ਦੀਵਾਰਾਂ ਅਤੇ ਸਖਤ ਸੁਰੱਖਿਆ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ

ਇਥੇ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਓਥੇ ਅਜਿਹੀ ਲਾਪਰਵਾਹੀਆਂ ਕਿਤੇ ਨਾ ਕਿਤੇ ਜੇਲ੍ਹ ਪ੍ਰਸ਼ਾਸਨ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕਰਦੀਆਂ ਹਨ। ਇਸੇ ਜੇਲ੍ਹ ਵਿੱਚ ਹਰਿਆਣਾ ਦੇ ਕੁਖਿਆਤ ਗੈਂਗਸਟਰ ਵੀ ਬੰਦ ਹਨ। ਫਿਲਹਾਲ ਜੇਲ੍ਹ ਵਿੱਚੋਂ ਮਿਲੇ ਫੋਨਾਂ ਸਬੰਧੀ ਬਲਦੇਵ ਨਗਰ ਦੇ ਠਾਣੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਅਗਲੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ।


Posted

in

by

Tags: