ਕਿਸਾਨ ਦੀ ਵਿਲੱਖਣ ਸੋਚ, ਸਮੇਂ ਦੀ ਲੋੜ
ਆਪਣੇ ਗਰੁੱਪ ਵਿੱਚ ਕੁਝ ਕੁ ਦਿਨਾਂ ਤੋਂ ਖੇਤੀ ਆਮਦਨ ਬਾਰੇ ਗੱਲ ਹੋ ਰਹੀ … ਮੇਰਾ ਇੱਕ ਸੁਆਲ ਆ ਵੱਡੇ ਛੋਟੇ ਵੀਰਾਂ ਨੂੰ…ਜੀਹਨੇ ਪੈਲੀ ਠੇਕੇ ਤੇ ਦੇਣੀ ਹੈ… ਉਹ ਕਦੇ ਚੱਲ ਕੇ ਕਿਸੇ ਦੇ ਘਰ ਗਿਆ…?
ਕੋਈ ਟਾਂਵਾਂ ਹੀ ਪੈਲੀ ਠੇਕੇ ਤੇ ਦੇਣ ਵਾਲਾ ਪੈਸੇ ਆਪਣੇ ਮੂੰਹੋਂ ਮੰਗਦਾ ਹੋਊ, ਨਹੀਂ ਤਾਂ ਅਸੀਂ ਕਹਿੰਦੇ ਹਾਂ ਕਿ ਤੂੰ ਯਰ ਪਚਵੰਜਾ ਚੱਕ, ਅਠਵੰਜਾ ਚੱਕ….? ਮਤਲਬ ਮਾਮਲਾ ਪੈਲੀ ਠੇਕੇ ਤੇ ਦੇਣ ਵਾਲਿਆਂ ਨੇ ਨਹੀਂ ਠੇਕੇ ਤੇ ਲੈਣ ਵਾਲਿਆਂ ਨੇ ਅੰਬਰਾਂ ਤੇ ਚੜ੍ਹਾਇਆ..ਪੈਲੀ ਠੇਕੇ ਤੇ ਵਾਹੁਣ ਵਾਲੇ ਏਕਾ ਕਰਕੇ ਰਕਮ ਮਿੱਥ ਲਉਂਗੇ ਤਾਂ ਆਵਦੀ ਬਚ ਜੂ….
ਫਿਰ ਅਸੀਂ ਜਦੋਂ ਹਿਸਾਬ ਲਾਉਂਦੇ ਹਾਂ ਤਾਂ ਦਿੱਤੇ ਠੇਕੇ ਨੂੰ ਵਿਆਜ ਜੋੜਦੇ ਹਾਂ….. ਜਦੋਂ ਪੈਸਿਆਂ ਦਾ ਵਿਆਜ ਜੋੜ ਲਿਆ ਤਾਂ ਉਹ ਆਮਦਨ ਵੀ ਤਾਂ ਆਪਾਂ ਨੁੰ ਹੀ ਹੋਈ..? ਤੇ ਜੇ ਵਿਆਜੂ ਪੈਸੇ ਲੈ ਕੇ ਠੇਕਾ ਭਰਿਆ ਤਾਂ ਏਡੇ ਪੰਗੇ ਲੈਣ ਦੀ ਕੀ ਲੋੜ ਆ..?
ਫੇਰ ਅਸੀਂ ਕਈ ਸਪਰੇਆਂ ਊਂਈ ਡਰਦੇ ਡਰਦੇ ਈ ਕਰ ਦਿੰਨੇ ਆਂ ਜਾਂ ਗੁਆਂਢੀਆਂ ਨੂੰ ਦੇਖ ਕੇ ਚੱਕ ਦਿਨੇਂ ਰੇਸ…. ਵਈ ਮੱਘਰ ਕਿਆ ਨੇ ਤਾਂ ਟਿਲਟ ਕਰ ਤੀ… ਤੁਸੀਂ ਵੀ ਚੱਕੋ ਮੁੰਡਿਓ ਭੁੰਡੇ…. ਆਪਣੇ ਬਮਾਰੀ ਭਾਵੇਂ ਹੋਵੇ ਭਾਵੇਂ ਨਾ…..ਆਹ ਛਿੱਤਰ ਜਿੱਡੇ ਜਿੱਡੇ ਮੋਬਾਇਲ ਕਾਹਦੇ ਵਾਸਤੇ ਲਏ ਆ… ਇਹਦੇ ਤੇ ਸਰਚ ਕਰ ਲਓ… ਟੈਕਨੀਕਲ ਦੇਖ ਕੇ ਬਿਮਾਰੀ ਦੇਖ ਕੇ ਆਪ ਪੜਤਾਲ ਕਰਕੇ ਖਰੀਦ ਕੇ ਲਿਆਓ… ਦੁਕਾਨ ਆਲਾ ਵੇਚਣ ਮਾਰਾ ਵੀਹ ਸੁਆਹ ਖੇਹ ਹੋਰ ਚਕਾ ਦਿੰਦਾ… ਕਹਿੰਦੇ ਏਹਦੇ ਨਾਲ ਝੋਨੇ ਤੇ ਚਮਕ ਆਜੂ…… ਦੱਸ ਆਪਾਂ ਝੋਨਾ ਬੀਜਿਆ, ਵੇਚਣ ਨੂੰ, ਸੋਨਾ ਨੀ ਵਈ ਜੀਤੋ ਨੂੰ ਵਾਲੀਆਂ ਘੜਾ ਕੇ ਦੇਣੀਆਂ,ਚਮਕਦਾ ਹੋਵੇ…. ਤੇ ਆਪਾਂ ਉਧਾਰ ਲੈਣ ਮਾਰੇ ਨੀਂਵੀਂ ਪਾ ਕੇ ਬੈਠੇ ਰਹਿਨੇਂ….
ਫਿਰ ਕਈ ਵੀਰ ਕਹਿੰਦੇ ਲਿਮਟਾਂ ਨੇ ਸ਼ੱਕੀ ਕਰ ਲਿਆ… ਦਰਅਸਲ ਲਿਮਟ ਸਿਸਟਮ ਆਮ ਲੋਕਾਂ ਨੂੰ ਆੜੵਤੀਆਂ ਦੇ ਕਰਜ਼ ਜਾਲ ਚੋਂ ਨਿਕਲਣ ਲਈ ਬਣਾਇਆ ਗਿਆ ਸੀ… ਕਿ ਉਹ ਆਪਣੀ ਫਸਲ ਪਾਲਣ ਲਈ ਬੈਂਕ ਤੋਂ ਬਹੁਤ ਘੱਟ ਵਿਆਜ ਤੇ ਸਮੇਂ ਸਮੇਂ ਤੇ ਥੋੜ੍ਹਾ ਥੋੜ੍ਹਾਕਰਜ਼ ਲੈਂਦੇ ਰਹਿਣ… ਅਤੇ ਨਗਦ ਸਮਾਨ ਖਰੀਦਣ… ਸਸਤਾ ਅਤੇ ਵਧੀਆ। ਕੁਝ ਕੁ ਪ੍ਰਤੀਸ਼ਤ ਇਸ ਢਾਂਚੇ ਤੇ ਚਲਦੇ ਵੀ ਹੋਣਗੇ।ਪਰ ਲੋਕਾਂ ਨੇ ਇਹ ਲਿਮਟਾਂ ਚੁੱਕ ਕੇ ਵੱਡੇ ਵੱਡੇ ਟਰੈਕਟਰ ਲੈ ਲਏ…. ਜਾਂ ਕੋਠੀਆਂ ਬਹੁਤ ਵੱਡੀਆਂ ਪਾ ਲਈਆਂ ਜਾਂ ਫਿਰ ਹੋਰ ਪੰਗੇ ਲੈ ਲਏ। ਹੁਣ ਬਹੁਤੇ ਵੀਰ ਇਹਨਾਂ ਵੱਡੀਆਂ ਲਿਮਟਾਂ ਨੂੰ ਇੱਕ ਦਿਨ ਹੀ ਭਰ ਦਿੰਦੇ ਹਨ ਅਤੇ ਅਗਲੇ ਦਿਨ ਚੁੱਕ ਲੈਂਦੇ ਹਨ ਅਤੇ ਆਉਂਦੀ ਫਸਲ ਪਾਲਣ ਲਈ ਆੜੵਤੀਏ ਦੇ ਮੱਕੜ ਜਾਲ ਚ ਓਵੇਂ ਦੇ ਓਵੇਂ ਫਸੇ ਹੋਏ ਹਨ।ਨਵੀਂ ਪੀੜ੍ਹੀ ਬਹੁਤ ਘੱਟ ਹਿਸਾਬ ਕਿਤਾਬ ਦੇਖਦੀ ਕਿ ਆੜ੍ਹਤੀਆਂ ਨੇ ਯੂਰੀਆ ਕਿਸ ਰੇਟ ਦਿੱਤੀ, ਡੀ. ਏ. ਪੀ ਕਿਸ ਰੇਟ ਦਿੱਤੀ… ਸਪਰੇ ਵਗੈਰਾ ਦੇ ਕੀ ਰੇਟ ਲਾਏ ਆ…. ਇਸ ਤਰਾਂ ਅਸੀਂ ਦੋ ਦੋ ਥਾਵਾਂ ਤੇ ਵਿਆਜ ਪੁਆ ਕੇ ਕਾਮਯਾਬ ਨਹੀਂ ਹੋ ਸਕਦੇ… ਜਿੱਥੋਂ ਤਾਂਈ ਮਰਜ਼ੀ ਭੱਜ ਲਿਓ…
ਮੈਂ ਕੋਈ ਬਹੁਤ ਵੱਡਾ ਵਿਦਵਾਨ ਨੀਂ… ਥੋਡੇ ਅਰਗਾ ਈ ਆਂ….. ਜੇ ਗੱਲ ਚੰਗੀ ਲੱਗੀ ਤਾਂ ਅਮਲ ਕਰ ਲਿਓ… ਐਵੇਂ ਫਾਲਤੂ ਭਕਾਈ ਮਾਰਨ ਵਾਲੇ ਵੀਰ….. ਇੱਥੇ ਮੱਥਾ ਖਪਾਈ ਕਰਨ ਦੀ ਬਜਾਇ ਠੰਡੇ ਦਿਮਾਗ ਨਾਲ ਸੋਚ ਲਿਓ……… ਫੈਦਾ ਹੋ ਜਾਊ|
ਭੁਪਿੰਦਰ ਸਿੰਘ ਬਰਗਾੜੀ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ