ਕਹਿੰਦੇ ਨੇ ਕਿ ਜਦੋਂ ਇਨਸਾਨ ਨੂੰ ਪਿਆਰ ਹੋ ਜਾਂਦਾ ਹੈ ਉਸ ਨੂੰ ਇਹ ਦੁਨੀਆਂ ਰੰਗੀਨ ਲੱਗਣ ਲੱਗ ਜਾਂਦੀ ਹੈ। ਉਸ ਨੂੰ ਹਰ ਵੇਲੇ ਪਿਆਰ ਭਰੇ ਖਿਆਲ ਆਉਂਦੇ ਹਨ । ਉਸ ਸਮੇਂ ਇਨਸਾਨ ਹਰ ਵੇਲੇ ਆਪਣੇ ਮਹਿਬੂਬ ਦੀਆਂ ਯਾਦਾਂ ਵਿੱਚ ਖੋਇਆ ਰਹਿੰਦਾ ਹੈ ਅਤੇ ਹਰ ਵੇਲੇ ਉਸ ਦੇ ਬਾਰੇ ਹੀ ਸੋਚਦਾ ਰਹਿੰਦਾ ਹੈ । ਪਿਆਰ ਵਿੱਚ ਡੁੱਬਿਆ ਹੋਇਆ ਚਾਹੇ ਉਹ ਕੋਈ ਲੜਕਾ ਹੋਵੇ ਜਾਂ ਲੜਕੀ ਦੋਨਾਂ ਦੇ ਹਾਲਾਤ ਹੀ ਇੱਕੋ ਜਿਹੇ ਹੁੰਦੇ ਹਨ । ਪਰੰਤੂ ਜਦੋਂ ਕਿਸੇ ਇਨਸਾਨ ਦਾ ਦਿਲ ਕਿਸੇ ਸ਼ਾਦੀਸ਼ੁਦਾ ਉੱਪਰ ਆਉਂਦਾ ਹੈ ਤਾਂ ਕੀ ਤੁਸੀਂ ਕਦੇ ਸੋਚਿਆ ਹੈ ਕਿ ਉਸ ਸਮੇਂ ਵੀ ਅਜਿਹੇ ਹੀ ਖਿਆਲ ਉਤਪੰਨ ਹੁੰਦੇ ਹਨ ਜਾਂ ਅਜਿਹੀਆਂ ਹੀ ਭਾਵਨਾਵਾਂ ਜਨਮ ਲੈਂਦੀਆਂ ਹਨ ?
ਇਸ ਗੱਲ ਬਾਰੇ ਤਾਂ ਅਸੀਂ ਕੁਝ ਸਪੱਸ਼ਟ ਨਹੀਂ ਕਹਿ ਸਕਦੇ ਪ੍ਰੰਤੂ ਜੇਕਰ ਤੁਸੀਂ ਕਿਸੇ ਸ਼ਾਦੀਸ਼ੁਦਾ ਨੂੰ ਪਿਆਰ ਕਰਨ ਦੀ ਭੁੱਲ ਕਰ ਬੈਠੇ ਹੋ ਜਾਂ ਇਸ ਦੇ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਇਸ ਦੇ ਖਤਰਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੋਣਾ ਚਾਹੀਦਾ ਹੈ । ਜੇਕਰ ਤੁਹਾਡਾ ਵੀ ਕਿਸੇ ਸ਼ਾਦੀਸ਼ੁਦਾ ਉੱਪਰ ਦਿਲ ਆ ਗਿਆ ਹੈ ਤਾਂ ਇਹ ਗੱਲਾਂ ਇੱਕ ਵਾਰ ਜ਼ਰੂਰ ਜਾਣ ਲਵੋ ।
ਇਹ ਗੱਲਾਂ ਹਮੇਸ਼ਾਂ ਧਿਆਨ ਵਿੱਚ ਰੱਖਣਾ :-
1. ਤੁਸੀਂ ਕਦੇ ਆਪਣਾ ਪਰਿਵਾਰ ਨਹੀਂ ਛੱਡ ਸਕਦੇ
ਅਜਿਹਾ ਬਹੁਤ ਹੀ ਘੱਟ ਦੇਖਣ ਜਾਂ ਸੁਣਨ ਨੂੰ ਮਿਲਦਾ ਹੈ ਕਿ ਕੋਈ ਸ਼ਾਦੀ ਸ਼ੁਦਾ ਵਿਅਕਤੀ ਆਪਣੇ ਬੱਚਿਆਂ ਅਤੇ ਪਤਨੀ ਨੂੰ ਛੱਡ ਕੇ ਆਪਣੀ ਪ੍ਰੇਮਿਕਾ ਨਾਲ ਰਹਿਣ ਲੱਗ ਗਿਆ ਹੋਵੇ ਜਾਂ ਕੋਈ ਔਰਤ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਰਹਿਣ ਲੱਗ ਗਈ ਹੋਵੇ । ਅਜਿਹਾ ਕਰਨਾ ਬਿਲਕੁਲ ਵੀ ਆਸਾਨ ਨਹੀਂ ਹੈ । ਅਜਿਹਾ ਕਦਮ ਪੁੱਟਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਖ਼ਤਰੇ ਤੁਹਾਡੇ ਆਲੇ ਦੁਆਲੇ ਪੈਦਾ ਹੋ ਜਾਂਦੇ ਹਨ ਅਤੇ ਸਮਾਜ ਵਿੱਚ ਤੁਹਾਡੀ ਇੱਜ਼ਤ ਵੀ ਖ਼ਤਰੇ ਵਿੱਚ ਆ ਜਾਂਦੀ ਹੈ । ਸੋ ਇਸ ਗੱਲ ਨੂੰ ਸਪੱਸ਼ਟ ਰੂਪ ਵਿੱਚ ਜਾਣ ਲਵੋ ਕਿ ਅਗਰ ਤੁਸੀਂ ਕਿਸੇ ਸ਼ਾਦੀ ਸ਼ੁਦਾ ਨਾਲ ਪਿਆਰ ਕਰਨ ਬਾਰੇ ਸੋਚਦੇ ਹੋ ਤਾਂ ਤੁਸੀਂ ਜਾਂ ਉਹ ਇਸ ਰਿਸ਼ਤੇ ਲਈ ਆਪਣਾ ਘਰ ਪਰਿਵਾਰ ਨਹੀਂ ਛੱਡ ਸਕਦੇ ।
2. ਜੋ ਆਪਣੀ ਪਤਨੀ ਨਾਲ ਵਫ਼ਾਦਾਰ ਨਹੀਂ ਉਹ ਕਿਸੇ ਨਾਲ ਨਹੀਂ ਹੋ ਸਕਦਾ
ਅਕਸਰ ਹੀ ਕਈ ਵਾਰ ਲੜਕੀਆਂ ਜਾਂ ਔਰਤਾਂ ਇਹ ਸੋਚਦੀਆਂ ਹਨ ਕਿ ਜਿਸ ਨੂੰ ਉਹ ਪਿਆਰ ਕਰਦੀਆਂ ਹਨ ਉਹ ਵਿਅਕਤੀ ਉਨ੍ਹਾਂ ਨੂੰ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਪਿਆਰ ਕਰਦਾ ਹੈ । ਅਤੇ ਕਈ ਵਾਰ ਲੜਕੇ ਜਾਂ ਮਰਦ ਵੀ ਲੜਕੀਆਂ ਬਾਰੇ ਅਜਿਹਾ ਹੀ ਸੋਚਦੇ ਹਨ । ਪ੍ਰੰਤੂ ਜੇਕਰ ਤੁਸੀਂ ਕਿਸੇ ਸ਼ਾਦੀਸ਼ੁਦਾ ਵਿਅਕਤੀ ਜਾਂ ਔਰਤ ਨਾਲ ਇਸ ਤਰ੍ਹਾਂ ਪਿਆਰ ਕਰਦੇ ਹੋ ਤਾਂ ਇੱਕ ਗੱਲ ਜ਼ਰੂਰ ਸਮਝ ਲਵੋ ਅਤੇ ਇਸ ਨੂੰ ਧਿਆਨ ਨਾਲ ਸੋਚ ਕੇ ਦੇਖੋ ਕਿ ਜੋ ਵਿਅਕਤੀ ਆਪਣੀ ਪਤਨੀ ਨਾਲ ਅਤੇ ਜੋ ਔਰਤ ਆਪਣੇ ਪਤੀ ਨਾਲ ਵਫ਼ਾਦਾਰ ਨਹੀਂ ਹੋ ਸਕੀ ਉਹ ਤੁਹਾਡੇ ਨਾਲ ਵੀ ਕਦੇ ਵੀ ਵਫਾਦਾਰੀ ਨਹੀਂ ਨਿਭਾ ਸਕਦੀ ਜਾ ਸਕਦਾ ।
3. ਅਜਿਹਾ ਰਿਸ਼ਤਾ ਕਦੇ ਵੀ ਟੁੱਟ ਸਕਦਾ ਹੈ
ਸਿਆਣੇ ਕਹਿੰਦੇ ਹਨ ਕਿ ਜਿਸ ਰਿਸ਼ਤੇ ਦਾ ਕੋਈ ਨਾਮ ਨਾ ਹੋਵੇ ਉਸ ਦੀ ਬਹੁਤੀ ਉਮਰ ਵੀ ਨਹੀਂ ਹੁੰਦੀ । ਸੋ ਜੇਕਰ ਤੁਸੀਂ ਕਿਸੇ ਸ਼ਾਦੀਸ਼ੁਦਾ ਵਿਅਕਤੀ ਨੂੰ ਪਿਆਰ ਕਰਦੇ ਹੋ ਤਾਂ ਇਹ ਗੱਲ ਪੱਕੀ ਹੈ ਕਿ ਇਹ ਰਿਸ਼ਤਾ ਕਦੇ ਵੀ ਟੁੱਟ ਸਕਦਾ ਹੈ । ਅਜਿਹਾ ਇਨਸਾਨ ਤੁਹਾਨੂੰ ਆਪਣੀ ਜ਼ਿੰਮੇਦਾਰੀਆਂ ਅਤੇ ਪਰਿਵਾਰਕ ਮੈਂਬਰਾਂ ਦਾ ਵਾਸਤਾ ਦੇ ਕੇ ਕਦੇ ਵੀ ਆਪਣੀ ਜ਼ਿੰਦਗੀ ਵਿੱਚੋਂ ਜਾਣ ਲਈ ਕਹਿ ਸਕਦਾ ਹੈ ।
4. ਰਿਸਰਚ ਦਾ ਕੁਝ ਅਜਿਹਾ ਕਹਿਣਾ ਹੈ
ਸਾਲ 2011 ਵਿੱਚ ਕੀਤੀ ਗਈ ਇੱਕ ਰਿਸਰਚ ਦਾ ਕਹਿਣਾ ਹੈ ਕਿ ਭਾਰਤ ਵਿੱਚ ਸੋਲਾਂ ਪ੍ਰਤੀਸ਼ਤ ਮਹਿਲਾਵਾਂ ਅਤੇ ਮਰਦਾਂ ਦੇ ਐਕਸਟਰਾ ਮੈਰੀਟਲ ਅਫੇਅਰਸ ਹਨ । ਰਿਸਰਚ ਦਾ ਇਹ ਵੀ ਕਹਿਣਾ ਹੈ ਕਿ ਅਜਿਹੇ ਅਫੇਅਰਸ ਕਾਰਨ ਜੋ ਰਿਸ਼ਤੇ ਟੁੱਟ ਕੇ ਦੁਬਾਰਾ ਬਣੇ ਹਨ ਉਹ ਵੀ ਜ਼ਿਆਦਾ ਦੇਰ ਤੱਕ ਨਹੀਂ ਨਿਭ ਸਕੇ । ਇਸ ਤੋਂ ਇਲਾਵਾ ਰਿਸਰਚ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਔਰਤਾਂ ਦੇ ਪਤੀ ਘਰ ਤੋਂ ਜਿਆਦਾ ਸਮਾਂ ਜਾਂ ਕਈ ਦਿਨ ਬਾਹਰ ਰਹਿੰਦੇ ਹਨ ਉਨ੍ਹਾਂ ਔਰਤਾਂ ਵਿੱਚ ਐਕਸਟਰਾ ਮੈਰੀਟਲ ਅਫੇਅਰ ਦੇ ਚਾਂਸ ਜ਼ਿਆਦਾ ਪਾਏ ਗਏ ਹਨ ।
ਜੇਕਰ ਤੁਹਾਡਾ ਵੀ ਕਿਸੇ ਸ਼ਾਦੀਸ਼ੁਦਾ ਉੱਪਰ ਦਿਲ ਆ ਗਿਆ ਹੈ… ਤਾਂ ਇਨ੍ਹਾਂ ਖ਼ਤਰਿਆਂ ਬਾਰੇ ਪਹਿਲਾਂ ਹੀ ਜਾਣ ਲਵੋ
by
Tags: