ਸਦੀਆਂ ਤੋਂ ਮਨੁੱਖ ਆਪਣੇ ਭਵਿੱਖ ਬਾਰੇ ਜਾਨਣ ਨੂੰ ਬੇਤਾਬ ਹੁੰਦੇ ਹਨ | ਆਪਣੀ ਸੰਤੁਸ਼ਟੀ ਲਈ ਅਤੇ ਭਵਿੱਖ ਦੀਆਂ ਘਟਨਾਵਾਂ ਬਾਰੇ ਪਤਾ ਲਗਾਉਣ ਲਈ ਜੋਤੀਸ਼ ਦੇ ਆਧਾਰ ‘ਤੇ ਵੱਖ ਵੱਖ ਸ਼ਾਖਾਵਾਂ ਦੀ ਉਸਾਰੀ ਕੀਤੀ ਗਈ |ਜਿਵੇਂ ਕਿ , ਹਸਤਰੇਖਾ ਸ਼ਾਸਤਰ, ਅਤੇ ਅੰਕ ਜੋਤਿਸ਼ ਗਿਆਨ|ਹੱਥ ਦੀ ਰੇਖਾ ਦਾ ਗਿਆਨ, ਵਿਗਿਆਨ ਦੀ ਇੱਕ ਪ੍ਰਾਚੀਨ ਸ਼ਾਖਾ ਹੈ | ਜੋ ਹੱਥਾਂ ਦੀਆਂ ਰੇਖਾਵਾਂ ਦੇ ਆਧਾਰ ‘ਤੇ ਵਿਅਕਤੀ ਦੇ ਚਰਿੱਤਰ ਅਤੇ ਉਸਦੇ ਭਵਿੱਖ ਦਾ ਪਤਾ ਕਰਦੀ ਹੈ | ਇਸਦਾ ਅਭਿਆਸ ਕਿਸੇ ਵੀ ਸੰਸਕ੍ਰਿਤੀ , ਖੇਤਰ ਅਤੇ ਧਰਮ ਤੱਕ ਸੀਮਿਤ ਨਹੀਂ ਹੈ| ਇਹ ਦੁਨੀਆ ਭਰ ‘ਚ ਫੁਟਕਲ ਸਭਿਆਚਾਰਕ ਭਿੰਨਤਾਵਾਂ ਨਾਲ ਪਾਇਆ ਜਾਂਦਾ ਹੈ|
ਹੱਥ ਦੀਆਂ ਰੇਖਾਵਾਂ ਨਾਲ ਨਾ ਸਿਰਫ਼ ਮਨੁੱਖ ਦੇ ਚਰਿੱਤਰ ਅਤੇ ਸੁਭਾਅ ਦੇ ਬਾਰੇ ਪਤਾ ਚੱਲਦਾ ਹੈ ਸਗੋਂ ਮਨੁੱਖ ਦੇ ਭਵਿੱਖ ਨੂੰ ਲੈ ਕੇ ਵੀ ਕਈ ਗੱਲਾਂ ਪਤਾ ਚੱਲਦੀਆਂ ਹਨ |ਆਪਣੀ ਜਿੰਦਗੀ ਦੇ ਤਮਾਮ ਪਹਿਲੂਆਂ ਦੇ ਬਾਰੇ ਹੱਥ ਰੇਖਾ ਵਿਗਿਆਨ ਬਹੁਤ ਸਾਰੀਆਂ ਜਾਣਕਾਰੀਆਂ ਦਿੰਦਾ ਹੈ | ਅਜਿਹਾ ਮੰਨਿਆ ਜਾਂਦਾ ਹੈ ਕਿ ਹੱਥ ਦੀਆਂ ਲਕੀਰਾਂ ਸ਼ਾਸਤਰ ਦਾ ਭਾਰਤ ਵਿੱਚ ਜਨਮ ਹੋਇਆ ਅਤੇ ਇੱਥੋਂ ਇਹ ਵਿਧੀਆਂ ਚੀਨ ,ਤਿੱਬਤ, ਮਿਸਰ ਅਤੇ ਈਰਾਨ ਅਤੇ ਯੂਰੋਪ ਪਹੁੰਚੀਆ |
ਮਹਾਨ ਦਾਰਸ਼ਨਕ ਅਰਸਤੂ ਨੇ ਇਸ ਧਰਮ ਸ਼ਾਸਤਰ ਨਾਲ ਸਿਕੰਦਰ ਮਹਾਨ ਨੂੰ ਜਾਣੂ ਕਰਵਾਇਆ |ਕਿਹਾ ਜਾਂਦਾ ਹੈ ਕਿ ਸਿਕੰਦਰ ਨੂੰ ਹਸਤਰੇਖਾ ਵਿਗਿਆਨ ਵਿੱਚ ਕਾਫ਼ੀ ਦਿਲਚਸਪੀ ਸੀ ਅਤੇ ਉਸ ਨੇ ਆਪਣੇ ਅਧਿਕਾਰੀਆਂ ਦੇ ਚਰਿੱਤਰ ਦਾ ਲੇਖਾ ਜੋਖਾ ਉਨ੍ਹਾਂ ਦੀ ਹਸਤਰੇਖਾ ਦੇਖ ਕੇ ਕਰਨਾ ਸ਼ੁਰੂ ਕਰ ਦਿੱਤਾ ਸੀ | ਹਾਲਾਂਕਿ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਮੌਜੂਦ ਨਹੀਂ ਹੈ ਪਰ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਸਿਕੰਦਰ ਨੇ ਆਪਣੇ ਹੱਥ ਦੀਆਂ ਲਕੀਰਾਂ ਦੀ ਪੜ੍ਹਾਈ ਕੀਤੀ ਸੀ ਅਤੇ ਉਸੇ ਦੇ ਹਿਸਾਬ ਨਾਲ ਆਪਣੀ ਜਿੰਦਗੀ ਦੀਆਂ ਰਣਨੀਤੀਆਂ ਤਿਆਰ ਕਰਦਾ ਸੀ | ਸਿੰਕਦਰ ਦੇ ਹੱਥ ਵਿੱਚ ਜੋ ਲਕੀਰਾਂ ਅਤੇ ਨਿਸ਼ਾਨ ਸਨ, ਉਹ ਅੱਜ ਤੱਕ ਕਿਸੇ ਦੀ ਹਥੇਲੀ ‘ਤੇ ਨਹੀਂ ਪਾਏ ਗਏ |
‘ਹੱਥ ਤੇ ਅੱਖਰ x ਦਾ ਮਤਲੱਬ- ਮਿਸਰ ਦੇ ਵਿਦਵਾਨਾਂ ਦਾ ਮੰਨਣਾ ਹੈ ਕਿ ਸਿੰਕਦਰ ਦੇ ਹੱਥ ‘ਤੇ ਇਹ ਅਜਿਹਾ ਨਿਸ਼ਾਨ ਸੀ ਜੋ ਦੁਨੀਆਂ ‘ਚ ਅੱਜ ਤਕ ਕਿਸੇ ਦੇ ਨਹੀਂ ਮਿਲ ਸੱਕਿਆ | ਇੱਕ ਅਨੁਮਾਨ ਮੁਤਾਬਕ, ਦੁਨੀਆ ਦੀ ਕੁਲ ਆਬਾਦੀ ਸਿਰਫ ਕੇਵਲ 3 % ਲੋਕਾਂ ਦੇ ਹੱਥਾਂ ‘ਤੇ ਹੀ ਅਜਿਹਾ ਨਿਸ਼ਾਨ ਮਿਲਿਆ ਹੈ ਜਾਣਕਾਰੀ ਮੁਤਾਬਿਕ ਖੋਜਕਾਰਾਂ ਵੱਲੋਂ ਇਸ ਦਾਵੇ ਦੀ ਸੱਚਾਈ ਦਾ ਪਤਾ ਲਗਾਉਣ ਲਈ ਮਾਸਕੋ ਦੀ ਐੱਸਟੀਆਈ ਯੂਨੀਵਰਸਿਟੀ ਨੇ ਇੱਕ ਰਿਸਰਚ ਕਰਵਾਈ ਜਿਸ ‘ਚ ਹੱਥ ‘ਤੇ ਬਣੇ ਅੱਖਰ X ਅਤੇ ਇਸ ਨਾਲ ਉਨ੍ਹਾਂ ਦੀ ਕਿਸਮਤ ਦੇ ਸੰਬੰਧ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ |
ਯੂਨੀਵਰਸਿਟੀ ਨੇ ਕਰੀਬ 20 ਲੱਖ ਲੋਕਾਂ ‘ਤੇ ਇਹ ਪ੍ਰੀਖਣ ਕਰ ਕੇ ਪ੍ਰਾਪਤ ਜਾਣਕਾਰੀ ਅਨੁਸਾਰ ਡੇਟਾ ਇਕੱਠਾ ਕੀਤਾ ਗਿਆ | ਇਸ ਰਿਸਰਚ ਵਿੱਚ ਇਹ ਸਿੱਟਾ ਕੱਢਿਆ ਗਿਆ ਕਿ ਜਿਨ੍ਹਾਂ ਲੋਕਾਂ ਦੇ ਹੱਥ ‘ਤੇ ਇਹ ਕਰਾਸ ਦਾ ਨਿਸ਼ਾਨ ਸੀ, ਉਹ ਜਾਂ ਤਾਂ ਮਹਾਨ ਨੇਤਾ ਸਨ ਜਾਂ ਫਿਰ ਸਮਾਜ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਸਖਸ਼ੀਅਤ ਸੀ | ਅਜਿਹੇ ਲੋਕਾਂ ਦੀ ਸ਼ਖਸੀਅਤ ਕ੍ਰਿਸ਼ਮਈ ਹੁੰਦਾ ਹੈ |