ਜੇਲ੍ਹ ‘ਚ ਆਸਾਰਾਮ ਨੂੰ ਮਿਲਣ ਮੌਕੇ ਸਲਮਾਨ ਨੇ ਤੁਰੰਤ ਮੰਨ ਲਈ ਉਨ੍ਹਾਂ ਦੀ ਇਹ ਗੱਲ…

ਜੇਲ੍ਹ ‘ਚ ਆਸਾਰਾਮ ਨੂੰ ਮਿਲਣ ਮੌਕੇ ਸਲਮਾਨ ਨੇ ਤੁਰੰਤ ਮੰਨ ਲਈ ਉਨ੍ਹਾਂ ਦੀ ਇਹ ਗੱਲ…

ਸਲਮਾਨ ਖਾਨ ਵੀਰਵਾਰ ਤੋਂ ਜੋਧਪੁਰ ਸੈਂਟ੍ਰਲ ਦੇ ਜੇਲ੍ਹ ਵਿੱਚ ਬੰਦ ਸਨ। ਉਨ੍ਹਾਂ ਨੂੰ ਆਸਾਰਾਮ ਦੇ ਨਾਲ ਬੈਰਕ ਨੰਬਰ 2 ਵਿੱਚ ਰੱਖਿਆ ਗਿਆ । ਜੇਲ੍ਹ ਵਿੱਚ ਸਲਮਾਨ ਅਤੇ ਆਸਾਰਾਮ ਦੀ ਗੱਲ ਹੋਈ ਅਤੇ ਸਲਮਾਨ ਨੇ ਆਸਾਰਾਮ ਦੀ ਇੱਕ ਗੱਲ ਮੰਨ ਲਈ ਹੈ।ਆਸਾਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਸਲਮਾਨ ਨੂੰ ਕਿਹਾ ਕਿ ਤੁਸੀਂ ਸਿਗਰੇਟ ਪੀਣਾ ਛੱਡ ਦਿਓ , ਇਸ ‘ਤੇ ਸਲਮਾਨ ਖਾਨ ਨੇ ਕਿਹਾ ਕਿ ਉਹ ਹੁਣ ਕਦੇ ਸਿਗਰੇਟ ਨਹੀਂ ਪੀਣਗੇ। ਸਲਮਾਨ ਦੀ ਜ਼ਮਾਨਤ ਦੇ ਸਵਾਲ ਤੇ ਆਸਾਰਾਮ ਨੇ ਕਿਹਾ ਕਿ ਸਭ ਨੂੰ ਬਾਹਰ ਆਉਣਾ ਚਾਹੀਦਾ।

bollywood

 

 

ਤੁਹਾਨੂੰ ਦੱਸ ਦੇਈਏ ਕਿ ਸਲਮਾਨ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਉਹ ਮੁੰਬਈ ਵਿੱਚ ਆਪਣੇ ਘਰ ਵੀ ਪਹੁੰਚ ਗਏ ਹਨ। ੳੁੱਥੇ ਆਸਾਰਾਮ ਦੇ ਕਿਸਮਤ ਦਾ ਫੈਸਲਾ ਹੁਣ 25 ਅਪ੍ਰੈਲ ਨੂੰ ਹੋਵੇਗਾ। ਦੱਸ ਦੇਈਏ ਕਿ ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਜੋਧਪੁਰ ਦੇ ਸੈਸ਼ਨ ਕੋਰਟ ਨੇ ਸਲਮਾਨ ਨੂੰ 5 ਸਾਲ ਦੀ ਸਜਾ ਸੁਣਾਈ ਸੀ। ਕੋਰਟ ਨੇ ਬਾਕੀ ਆਰੋਪੀਆਂ ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਨੀਲਮ ਕੋਠਾਰੀ ਨੂੰ ਬਰੀ ਕਰ ਦਿੱਤਾ ਸੀ। ਇਹ ਘਟਨਾ 20 ਸਾਲ ਪੁਰਾਣੀ ਹੈ। ਸਲਮਾਨ ‘ਤੇ ਸਾਲ 1998 ਵਿੱਚ ਜੋਧਪੁਰ ਵਿੱਚ ‘ ਹਮ ਸਾਥ ਸਾਥ ਹੈਂ’ ਦੀ ਸ਼ੂਟਿੰਗ ਦੇ ਦੌਰਾਨ ਕਾਲਾ ਹਿਰਨ ਦੇ ਸ਼ਿਕਾਰ ਦਾ ਇਲਜ਼ਾਮ ਹੈ।

bollywood

ਕਾਲਾ ਹਿਰਨ ਸ਼ਿਕਾਰ ਕੇਸ ਵਿੱਚ ਦੋਸ਼ੀ ਅਦਾਕਾਰ ਸਲਮਾਨ ਖਾਨ ਦੋ ਦਿਨ ਜੇਲ੍ਹ ਵਿੱਚ ਬਤੀਤ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਬਾਹਰ ਆ ਗਏ ਹਨ। ਸ਼ਨੀਵਾਰ ਦੀ ਸ਼ਾਮ ਕਰੀਬ ਪੰਜ ਵਜੇ ਰਿਹਾਈ ਦਾ ਆਦੇਸ਼ ਜੋਧਪੁਰ ਸੈਂਟ੍ਰਲ ਜੇਲ੍ਹ ਦੇ ਆਧਿਕਾਰੀਆਂ ਦੇ ਕੋਲ ਪਹੁੰਚਾ। ਇਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਦੇ ਵਾਰਡ ਨੰਬਰ -2 ਦੇ ਬਾਹਰ ਲੈ ਕੇ ਆਇਆ ਗਿਆ। ਵੀਰਵਾਰ ਨੂੰ ਹਿਰਨ ਸ਼ਿਕਾਰ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਤੋਂ ਸਲਮਾਨ ਜੇਲ੍ਹ ਵਿੱਚ ਬੰਦ ਸਨ।ਇੱਥੇ ਮੁੰਬਈ ਪਹੁੰਚਣ ਤੇ ਪ੍ਰਸ਼ੰਸਕਾਂ ਨੇ ਪਟਾਖਿਆਂ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ।

bollywood

ਉਨ੍ਹਾਂ ਦੇ ਘਰ ਦੇ ਬਾਹਰ ਵੀ ਫੈਨਜ਼ ਦੀ ਭੀੜ ਦੇਖਣ ਨੂੰ ਮਿਲੀ। ਸਲਮਾਨ ਨੇ ਵੀ ਆਪਣੀ ਫੈਮਿਲੀ ਦੇ ਨਾਲ ਘਰ ਦੀ ਬਾਲਕਨੀ ਵਿੱਚ ਆ ਕੇ ਹੱਥ ਹਿਲਾਉਂਦੇ ਹੋਏ ਫੈਨਜ਼ ਦਾ ਧੰਨਵਾਦ ਕੀਤਾ। ਘਰ ਪਹੁੰਚਦੇ ਹੀ ਸਲਮਾਨ ਨੂੰ ਸਭ ਤੋਂ ਪਹਿਲਾਂ ਕੈਟਰੀਨਾ ਕੈਫ ਮਿਲਣ ਪਹੁੰਚੀ। ਸਲਮਾਨ ਨੂੰ ਮਿਲਣ ਉਨ੍ਹਾਂ ਦੇ ਘਰ ਕੈਟਰੀਨਾ ਕੈਫ, ਅਮ੍ਰਿਤਾ ਅਰੋੜਾ, ਸ਼ਕੀਬ ਸਲੀਮ, ਸ਼ਕੀਲ ਲੜਕ, ਸਾਨੀਆ ਮਿਰਜਾ, ਰਾਜਪਾਲ ਯਾਦਵ, ਬੌਬੀ ਦਿਓਲ ਨਾਲ ਹੋਰ ਸਿਤਾਰ ਵੀ ਆਏ।

bollywood

ਸ਼ਨੀਵਾਰ ਰਾਤ ਨੂੰ ਘਰ ਪਹੁੰਚਣ ਤੋਂ ਬਾਅਦ ਸਲਮਾਨ ਨੇ ਗੈਲੇਕਸੀ ਅਪਾਰਟਮੈਂਟ ਦੀ ਬਾਲਕਨੀ ਵਿੱਚ ਆ ਕੇ ਸਲਮਾਨ ਨੇ ਫੈਨਜ਼ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਲੀਮ ਖਾਨ ਅਤੇ ਸਲਮਾਨ ਖਾਨ ਵੀ ਸਨ। ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਸਲਮਾਨ ਨੇ ਭੈਣ ਅਰਪਿਤਾ ਦੇ ਬੇਟੇ ਆਹਿਲ ਨੂੰ ਗੋਦ ਵਿੱਚ ਲੈ ਰੱਖਿਆ ਸੀ। ਸਲਮਾ ਅਤੇ ਸਲੀਮ ਖਾਨ ਨੇ ਵੀ ਸਲਮਾਨ ਦੇ ਫੈਨਜ਼ ਦਾ ਹੱਥ ਜੋੜ ਕੇ ਧੰਨਵਾਦ ਕੀਤਾ।
bollywood


Posted

in

by

Tags: