ਜੇ ਅੱਜ ਕੋਈ ਕੁੜੀ ਆਪਣੀ ਵਰਜਨਟੀ ਗਵਾ ਦਿੰਦੀ ਆ ਤਾਂ..

ਨੌਜਵਾਨ ਕੁੜੀਆਂ ਮੁੰਡੇ ਜ਼ਰੂਰ ਪੜਣ…

ਜੇ ਅੱਜ ਕੋਈ ਕੁੜੀ ਆਪਣੀ Virginity ਗਵਾ ਦਿੰਦੀ ਆ ਇਕ ਉਸ ਮੁੰਡੇ ਲਈ ਜਿਸ ਨੂੰ ਉਹ ਸਚ੍ਹੇ ਦਿਲੋ ਪਿਆਰ ਕਰਦੀ ਆ,
ਜੇ ਉਹ ਮੁੰਡਾ ਉਹਨੂੰ ਧੋਖਾ ਦੇ ਜਾਵੇ ਤਾਂ ,ਉਸ ਕੁੜੀ ਨੂੰ ਸਲੂਟ – Characterless Girl. ਕਹਿ ਕੇ ਸਨਮਾਨ ਦਿਤਾ ਜਾਂਦਾ ,ਕਿਉਂ ?

ਮੈਂ ਪੁਛਣਾ ਚਾਹੁੰਦੀ ਆ ਕੀ ਕਸੂਰ ਹੁੰਦਾ ਹੈ ਕੁੜੀ ਦਾ ? ਕੀ ਉਸਨੇ ਇਕ ਮੁੰਡੇ ਨੂੰ ਪਿਆਰ ਕੀਤਾ ,? ਉਸਤੇ ਯਕ਼ੀਨ ਕੀਤਾ, ਉਸਤੇ ਆਪਣਾ ਸਭ ਕੁਝ ਵਾਰ ਦਿੰਦੀ ਇਹ ਸੋਚ ਕੇ ਕਿ ਉਹ ਉਸ ਨਾਲ ਵਿਆਹ ਕਰੇਗਾ .

ਹੁਣ ਜਦ ਉਹ ਆਪਣੀ ਪਵਿਤਰਤਾ ਖੋਹ ਚੁਕੀ ਆ ,ਜਿਹੜੀ ਕਿ ਉਸਦੇ ਹੋਣ ਵਾਲੇ ਹੰਕਾਰੀ ਪਤੀ ਲਈ ਜਰੂਰੀ ਸੀ, ਉਹ ਪਵਿਤਰਤਾ ਜਿਸਨੇ ਇਹ ਸਾਬਿਤ ਕਰਨਾ ਸੀ ਕਿ ਉਸਦੀ ਪਤਨੀ ਬਣਨ ਦੇ ਯੋਗ ਹੈ ਯਾ ਨਹੀ ,ਉਹ ਆਪਣੇ ਹੰਕਾਰੀ ਪਤੀ ਨੂੰ ਸੰਤੁਸ਼ਟ ਕਿਵੇ ਕਰੂਗੀ ?

ਮੈਂ ਹੈਰਾਨ ਆ ਇਹ ਦੇਖ ਕਿ ਲੋਕ ਕੁੜੀ ਦੇ ਕਿਸੇ ਨਾਲ ਸ਼ਰੀਰਕ ਸੰਬੰਧ ਬਣਾਉਣ ਤੇ ਕਹਿ ਦਿੰਦੇ ਕਿ ਇਹ ਕੁੜੀ ਗੰਦੀ ਹੈ ਗਲਤ ਹੈ ,ਕੀ ਕੁੜੀ ਦਾ ਸ਼ਰੀਰ ਸਾਬਿਤ ਕਰਦਾ ਕੀ ਉਹ ਚੰਗੀ ਆ ਯਾ ਮਾੜੀ ?

ਕੀ ਕੁੜੀ ਦੀ Virginity ਸਾਬਿਤ ਕਰੂ ਕਿ ਉਹ ਕਿਸੇ ਦੀ ਪਤਨੀ ਬਣਨ ਦੇ ਯੋਗ ਹੈ ਯਾ ਨਹੀ ?

ਜਿਸ ਮੁੰਡੇ ਨੇ ਉਸਦੇ ਪਿਆਰ ਦਾ ਫਾਇਦਾ ਚੁਕਿਆ ਕੀ ਉਹ ਬੰਦਾ ਕਿਸੇ ਹੋਰ ਕੁੜੀ ਦੇ ਯੋਗ ਹੋ ਸਕਦਾ ? ਜੇ ਇਹ ਗਲ ਆ ਤਾ ਫੇਰ ਇਹ ਗਲ ਮੁੰਡੇ ਤੇ ਲਾਗੂ ਵੀ ਹੁੰਦੀ ਹੈ.
ਕਿਥੇ ਲਿਖਿਆ ਹੈ ਕੀ ਕੁੜੀ ਦੇ ਚੰਗੀ ਮਾੜੀ ਹੋਣ ਦਾ ਪਤਾ ਓਹਦੇ ਸ਼ਰੀਰ ਤੋ ਲਗਦਾ ?
ਕੁੜੀਆਂ ਵੀ ਇਸ ਸੰਸਾਰ ਦਾ ਹਿੱਸਾ ਹਨ , ਉਹਨਾ ਨੂੰ ਵੀ ਹਕ਼ ਹੈ ਬੁਰੇ ਹਾਦਸੇ ਨੂੰ ਭੁਲ ਕੇ ਇਕ ਨਵੀ ਸ਼ੁਰੁਆਤ ਕਰਨ ਦਾ ,ਕਿਸੇ ਨਾਲ ਆਪਣੀ ਜਿੰਦਗੀ ਵਸਾਉਣ ਦਾ, ਕਿਸੇ ਨੂੰ ਕੋਈ ਹਕ਼ ਨਹੀ ਕਿ ਕੋਈ ਉਸ ਨੂੰ ਮੁਸਕਰਾਉਣ ਤੋ ਸਿਰਫ ਇਸ ਲਈ ਰੋਕੇ ਕਿ ਉਸਨੇ ਆਪਣਾ ਕੁੰਵਾਰਾਪਨ ਗੁਵਾ ਦਿਤਾ.

ਜੇ ਕੁੜੀ ਆਪਣਾ ਕੁੰਵਾਰਾਪਨ ਗੁਵਾ ਵੀ ਦਿੰਦੀ ਆ ਤਾ ਇਸ ਤੋ ਤੁਸੀਂ ਇਹ ਨਹੀ ਕਹਿ ਸਕਦੇ ਕਿ ਓਹ ਚੰਗੀ ਨੀ ਆ ,ਉਹ ਚੰਗੀ ਹੋ ਸਕਦੀ ਆ ,ਵਧੀਆ ਪਤਨੀ ਬਣ ਸਕਦੀ ਆ , ਪਰ ਉਹ ਮੁੰਡਾ ਕਦੇ ਚੰਗਾ ਪਤੀ ਨਹੀ ਬਣ ਸਕਦਾ ਜੋ ਪਿਆਰ ਦੇ ਨਾਮ ਤੇ ਕੁੜੀ ਦੇ ਜਿਸਮ ਨਾਲ ਖੇਡ ਕੇ ਜਾਂਦਾ.

ਕੁੜੀ ਦੇ ਨਾਲ ਮੁੰਡਾ ਵੀ ਆਪਣਾ ਕੁੰਵਾਰਾਪਨ ਗੁਵਾਂਦਾ ਹੈ ਪਰ ਮੁੰਡੇ ਨੂੰ ਤਾਹਨੇ ਨਹੀ ਮਾਰੇ ਜਾਂਦੇ ,ਜੇ ਕੁੜੀਆਂ ਇਹ ਮੰਨ ਕਿ ਤੁਰ ਪੈਣ ਕਿ ਇਹ ਮੁੰਡਾ ਮੇਰੇ ਲਾਇਕ ਨਹੀ ਤਾਂ ਮੁੰਡਿਆ ਦੇ ਦਿਲ ਤੇ ਓਹੀ ਬੀਤੂਗੀ ਜੋ ਕੁੜੀ ਦੇ ਦਿਲ ਤੇ ਬੀਤ ਦੀ , ਜਦੋ ਉਹਨਾ ਨੂੰ ਏਹਸਾਸ ਕਰਵਾਇਆ ਜਾਂਦਾ ਕੋਈ ਉਸ ਨੂੰ ਵਰਤ ਕੇ ਛਡ ਗਿਆਂ , ,ਜਦ ਪਤਾ ਕਿ ਕੁੰਵਾਰਾਪਨ ਮੁੰਡੇ ਦਾ ਵੀ ਨਹੀ ਰਹਿੰਦਾ ,ਮੁੰਡੇ ਕੁੰਵਾਰਾਪਨ ਗੁਵਾਉਣ ਤੋਂ ਬਾਅਦ ਵੀ ਖੁਲ ਕੇ ਜਿੰਦਗੀ ਜਿਉਂਦੇ ਤਾਂ ਕੁੜੀਓ ਤੁਸੀਂ ਕਿਉਂ ਰੋਜ਼ ਡਰ ਡਰ ਕੇ ਜਿੰਦਗੀ ਜਿਉਂਦੀਆ? ਤੁਸੀਂ ਵੀ ਖੁਲ ਕੇ ਜੀਓ ,ਕੁੱਤਿਆ ਨੂੰ ਆਦਤ ਹੁੰਦੀ ਭੋਕ੍ਣ ਦੀ ਭੋਂਕ ਕੇ ਆਪੇ ਹੱਟ ਜਾਂਦੇ ਹੁੰਦੇ.

ਕੁਝ ਫੁਕਰੇ ਤੇ ਗਿਰੇ ਹੋਏ ਮੁੰਡੇ ਵੀ ਹੈਗੇ ਆ ,ਜਿਹੜੇ ਕੁੜੀ ਨਾਲ ਪਿਆਰ ਦਾ ਦਿਖਾਵਾ ਕਰ ਕੇ ਉਸ ਨਾਲ ਜਿਸਮਾਨੀ ਖੇਲ ਖੇਡ ਕੇ ,ਫੇਰ ਆਪਣੇ ਯਾਰਾਂ ਨੂੰ ਆਪਣੀ ਕਹਾਣੀ ਮਸਾਲਾ ਲਾ ਕੇ ਸੁਣਾਉਦੇ, ਲਿਖਣ ਨੂੰ ਤਾ ਮੈਂ ਲਿਖ ਸਕਦੀ ਕਿ ਕੀ-ਕੀ ਬਕਦੇ ਹੁੰਦੇ , ਪਰ ਸਮਝਦਾਰ ਸਮਝਗੇ ਹੋਣਗੇ,

ਜਦੋ ਕੋਈ ਕੁੜੀ ਕਿਸੇ ਮੁੰਡੇ ਦੇ ਖੇਲ ਦਾ ਸ਼ਿਕਾਰ ਹੁੰਦੀ ਉਸ ਨੂੰ …… ਕਿਹਾ ਜਾਂਦਾ, ਪਰ ਮੈਂ ਕਹਿੰਦੀ ਆ ਕਿ ਕੁੜੀ ਨੂੰ…… ਕਹਿਣ ਵਾਲਾ ਇਕ ਬਾਪ ਦੀ ਔਲਾਦ ਨਹੀ ਹੁੰਦਾ ,

ਜੋ ਕੁੜੀ ਨੂੰ 2nd HAND ਦਸਦਾ ਉਹ ਖੁਦ ਵੀ ਫੇਰ USE ਹੋਇਆ ਸਮਾਨ ਹੁੰਦਾ ,ਉਹ ਸਮਾਨ ਜਿਸਦੀ ਜਗਾਹ ਕਬਾੜ ਵਿਚ ਹੁੰਦੀ ,ਜਾਂ ਕੂੜੇ ਦੇ ਢੇਰ ਤੇ..

ਸੋ ਜੇ ਤੁਸੀਂ ਵਿਆਹ ਲਈ ਕਿਸੇ ਕੁੜੀ ਦੀ ਤਲਾਸ਼ ਵਿਚ ਹੋ ਤਾਂ ਸਚਾ ਦਿਲ ਲਭੋ ਨਾ ਕਿ Something Like “Pure Ghee” ਕਿਉਂਕਿ ਉਹ ਤੁਹਾਡੀ Life Partner ਬਣਨ ਜਾ ਰਹੀ ਆ , ਤੁਹਾਡਾ ਭੋਜਨ ਨਹੀ ਜੋ ਤੁਹਾਡੀ Hunger Of Ego ਨੂੰ ਸ਼ਾਂਤ ਕਰੇ ….

– ਹਰਪ੍ਰੀਤ ਕੌਰ. ਇਸ ਕੁੜੀ ਦੀ ਲਿਖਤ ਨੂੰ ਮੈ ਪੇਸ ਕਰ ਰਿਹਾ ਤੇ ਮੈਨੂੰ ਬਹੁਤ ਸਹੀ ਲਗੀ ਇਸ ਲਾਈ ਰਿਹਾ ਨਾਈ ਗਿਅਾ ਪੋਸਟ ਪਾਏ ਬਿਨਾ ਸਮਝਣ ਦੀ ਕੋਸਿਸ ਕਰਿੳੁ ਬੇਹਸ ਨਾ ਕਰਿੳੁ ਪਲੀਜ ਗਾਲਾ ਦਿਲ ਚ ਚਾਰ ਵੱਧ ਕੱਡ ਲਿੳੁ ਜੇ ਗਲਤ ਲਗੇ ਪੋਸਟ ਧੰਨਵਾਦ ਪਾਸ਼ ….


Posted

in

by

Tags: