ਲੰਡਨ: ਅਕਸਰ ਕੁੜੀਆਂ ਤੇ ਮੁੰਡਿਆਂ ਨੂੰ ਸਵਾਲ ਪੁੱਛੇ ਜਾਂਦੇ ਹਨ ਕਿ ਉਨ੍ਹਾਂ ਨੂੰ ਕਿਹੋ ਜਿਹੇ ਪਾਰਟਰ ਦੀ ਲੋੜ ਹੈ। 21ਵੀਂ ਸਦੀ ‘ਚ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੁੰਡਿਆਂ ਨੂੰ ਲੈ ਕੇ ਔਰਤਾਂ ਦੀ ਪਸੰਦ ਸਿਰਫ ਫਿਜ਼ੀਕਲ ਤਾਕਤ ਤੇ ਅਮੀਰੀ ਤੱਕ ਸੀਮਤ ਨਹੀਂ। ਹੁਣ ਇੱਕ ਰਿਸਰਚ ਸਾਹਮਣੇ ਆਈ ਹੈ ਕਿ ਕੁੜੀਆਂ ਹੁਣ ਵੀ ਮੁੰਡਿਆਂ ‘ਚ ਇਹੀ ਦੋ ਚੀਜ਼ਾਂ ਸਭ ਤੋਂ ਪਹਿਲਾਂ ਵੇਖਦੀਆਂ ਹਨ।
ਇੱਕ ਰਸਾਲੇ ਵੱਲੋਂ ਕੀਤੀ ਰਿਸਰਚ ‘ਚ ਪਤਾ ਲੱਗਿਆ ਹੈ ਕਿ ਮਾਡਰਨ ਦੁਨੀਆ ‘ਚ ਵੀ ਕੁੜੀਆਂ ਨੂੰ ਚੰਗੀ ਸਿਹਤ ਵਾਲੇ ਤੇ ਅਮੀਰ ਮੁੰਡੇ ਹੀ ਪਸੰਦ ਆਉਂਦੇ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਅੱਜ ਦੇ ਦੌਰ ‘ਚ ਵੀ ਔਰਤਾਂ ਦੀ ਪਸੰਦ ਪੁਰਾਣੇ ਵੇਲੇ ਵਾਂਗ ਹੀ ਚਲੀ ਆ ਰਹੀ ਹੈ। ਰਿਸਰਚ ਨਾਲ ਜੁੜੀ ਇੱਕ ਔਰਤ ਨੇ ਦੱਸਿਆ ਕਿ ਇਸ ਵੇਲੇ ਵੀ ਔਰਤਾਂ ਮਿਡਲ ਕਲਾਸ, ਅਮੀਰ ਤੇ ਚੰਗੀ ਸਿਹਤ ਵਾਲੇ ਮੁੰਡੇ ਜਲਦੀ ਪਸੰਦ ਕਰਦੀਆਂ ਹਨ। ਬਹੁਤੀਆਂ ਔਰਤਾਂ ਰਾਜਨੀਤਕ ਵਿਚਾਰਧਾਰਾ ਵਾਲੇ ਬੰਦੇ ਵੀ ਪਸੰਦ ਕਰਦੀਆਂ ਹਨ।
ਇਸ ਰਿਸਰਚ ‘ਚ ਔਰਤਾਂ ਨੂੰ ਇੱਕ ਵੈਬਸਾਇਟ ‘ਤੇ ਬੰਦਿਆਂ ਦੀਆਂ ਤਸਵੀਰਾਂ ਵਿਖਾਈਆਂ ਗਈਆਂ ਸਨ। ਇਨ੍ਹਾਂ ‘ਚ ਚੰਗੀ ਸਿਹਤ, ਪਾਵਰਫੁਲ ਬਾਡੀ ਤੇ ਮਹਿੰਗੇ ਸੂਟ ਵਾਲੇ ਤੇ ਮਹਿੰਗੀਆਂ ਘੜੀਆਂ ਵਾਲੇ ਬੰਦਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸਨ। ਇਸ ਬਾਰੇ ਔਰਤਾਂ ਦੇ ਜਵਾਬਾਂ ਤੋਂ ਇਹ ਸਰਵੇ ਕੀਤਾ ਗਿਆ।