ਤਾਜ਼ਾ ਵੱਡੀ ਖਬਰ… ਟੂਰ ਤੇ ਜਾ ਰਹੀ ਬੱਚਿਆਂ ਨਾਲ ਭਰੀ ਬੱਸ ਪਲਟੀ…

ਇਸ ਵੇਲੇ ਦੀ ਤਾਜ਼ਾ ਵੱਡੀ ਖ਼ਬਰ ਰੂਪਨਗਰ ਤੋਂ ਆ ਰਹੀ ਹੈ ਜਿੱਥੇ ਕਿ ਇਕ ਬੱਚਿਆਂ ਨਾਲ ਭਰੀ ਬੱਸ ਨਾਲ ਭਿਆਨਕ ਹਾਦਸਾ ਵਾਪਰ ਗਿਆ । ਰੂਪਨਗਰ ਵਿੱਚ ਅੱਜ ਸਵੇਰੇ ਕਰੀਬ 5 ਵਜੇ ਸਕੂਲੀ ਬੱਚਿਆਂ ਨਾਲ ਭਰੀ ਟੂਰਿਸਟ ਬੱਸ ਪਲਟ ਗਈ| ਹਾਦਸੇ ਵਿੱਚ 11 ਬੱਚਿਆ ਸਮੇਤ 13 ਜਣੇ ਜ਼ਖਮੀ ਹੋ ਗਏ ਹਨ| ਜਿੰਨਾ ਨੂੰ ਇਲਾਜ ਲਈ ਰੂਪਨਗਰ ਹਸਪਤਾਲ ਦਾਖਲ ਕਰਵਾਇਆ ਗਿਆ ਹੈ|

ਜਾਣਕਾਰੀ ਮੁਤਾਬਿਕ ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਤੋਂ ਇਹ ਬੱਚੇ 3 ਮਈ ਨੂੰ 10 ਦਿਨਾਂ ਟੂਰ ਲਈ ਨਿਕਲੇ ਸਨ ਅਤੇ ਬੀਤੀ ਰਾਤ ਦਿੱਲੀ ਤੋਂ ਮਨਾਲੀ ਲਈ ਰਵਾਨਾ ਹੋਏ ਸਨ| ਪਰ ਅੱਜ ਸਵੇਰੇ ਰੂਪਨਗਰ ਦੇ ਪਿੰਡ ਸੋਲਖੀਆਂ ਨਜ਼ਦੀਕ ਬੱਸ ਹਾਦਸਾ ਗ੍ਰਸਤ ਹੋ ਗਈ|

ਇਸ ਹਾਦਸੇ ਦੌਰਾਨ ਪੂਰੀ ਬੱਸ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਕਈ ਬੱਚਿਆਂ ਦੇ ਕਾਫੀ ਗੰਭੀਰ ਸੱਟਾਂ ਵੀ ਲੱਗੀਆਂ ਹਨ । ਕੁਝ ਬੱਚਿਆਂ ਦੀਆਂ ਲੱਤਾਂ ਅਤੇ ਬਾਹਾਂ ਟੁੱਟਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ । ਸਾਰੇ ਜ਼ਖਮੀ ਵਿਦਿਆਰਥੀ ਅਤੇ ਹੋਰ ਲੋਕ ਹਸਪਤਾਲ ਵਿੱਚ ਜੇਰੇ ਅਧੀਨ ਹਨ।

ਬੱਸ ਚਾਲਕ ਨੂੰ ਨੀਂਦ ਆਉਣ ਕਾਰਨ ਬੱਸ ਸੜਕ ਕਿਨਾਰੇ ਲੱਗੇ ਸਾਈਨ-ਬੋਰਡ ਨਾਲ ਟਕਰਾ ਪਲਟ ਗਈ| ਹਾਦਸੇ ਸਮੇਂ ਬੱਸ ਵਿੱਚ 36 ਜਣੇ ਸਵਾਰ ਸਨ| ਉੱਧਰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਬਣਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ|


Posted

in

by

Tags: