ਤਾਜਾ ਖਬਰ – ਆਹ ਦੇਖੋ ਪੰਜਾਬ ਸਰਕਾਰ ਅੱਜ ਕੀ ਕੀ ਕਰ ਰਹੀ ਹੈ ਇਨਕਾਉਂਟਰ ਤੋਂ ਬਾਦ

 

ਤਾਜਾ ਖਬਰ – ਆਹ ਦੇਖੋ ਪੰਜਾਬ ਸਰਕਾਰ ਅੱਜ ਕੀ ਕੀ ਕਰ ਰਹੀ ਹੈ ਇਨਕਾਉਂਟਰ ਤੋਂ ਬਾਦ

 

ਪੁਲਸ ਐਨਕਾਊੁਂਟਰ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਲਖਵਿੰਦਰ ਸਿੰਘ ਲੱਖਾ ਦੇ ਮਾਰੇ ਜਾਣ ਤੋਂ ਬਾਅਦ ਪਟਿਆਲਾ ਜ਼ਿਲੇ ਵਿਚ ਹਾਈ ਅਲਰਟ ਕਰ ਦਿੱਤਾ ਹੈ

ਪਟਿਆਲਾ ਜ਼ਿਲੇ ਵਿਚ ਪੈਂਦੀਆਂ ਦੋ ਪ੍ਰਮੁੱਖ ਜੇਲਾਂ ਕੇਂਦਰੀ ਜੇਲ ਪਟਿਆਲਾ ਅਤੇ ਮੈਕਸੀਮਮ ਸਕਿਓਰਟੀ ਜੇਲ ਨਾਭਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗੈਂਗਸਟਰਾਂ ਦੇ ਮਾਮਲੇ ਵਿਚ ਪਟਿਆਲਾ ਜ਼ਿਲਾ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ ਕਿਉਂਕਿ ਨਵੰਬਰ 2016 ਨੂੰ ਨਾਭਾ ਜੇਲ ਬ੍ਰੇਕ ਤੋਂ ਬਾਅਦ ਹੁਣ ਤੱਕ ਇਸ ਮਾਮਲੇ ਵਿਚ 28 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਵਿਚੋਂ ਜ਼ਿਆਦਾਤਰ ਜਾਂ ਤਾਂ ਗੈਂਗਸਟਰ ਹਨ ਜਾਂ ਉੁਨ੍ਹਾਂ ਦੇ ਸਾਥੀ ਰਹਿ ਚੁੱਕੇ ਹਨ। ਜਿਨ੍ਹਾਂ ਦੇ ਖਿਲਾਫ ਨਾਭਾ ਅਤੇ ਰਾਜਪੁਰਾ ਵਿਖੇ ਕੇਸ ਦਰਜ ਹਨ। ਨਾਭਾ ਜੇਲ ਬ੍ਰੇਕ ਦਾ ਕੇਸ ਹੁਣ ਪਟਿਆਲਾ ਵਿਖੇ ਚੱਲ ਰਿਹਾ ਹੈ, ਜਿਸ ਦੇ ਕਾਰਨ ਜ਼ਿਆਦਾਤਰ ਪੇਸ਼ੀਆਂ ਪਟਿਆਲਾ, ਨਾਭਾ ਅਤੇ ਰਾਜਪੁਰਾ ਦੀਆਂ ਅਦਾਲਤਾਂ ਵਿਚ ਪੈ ਰਹੀਆਂ ਹਨ।

ਇਸ ਤੋਂ ਇਲਾਵਾ ਕੇਂਦਰੀ ਜੇਲ ਪਟਿਆਲਾ ਅਤੇ ਨਾਭਾ ਦੀ ਮੈਕਸੀਮਮ ਸਕਿਓਰਟੀ ਜੇਲ ਵਿਚ ਗੈਂਗਸਟਰ ਵੱਡੀ ਗਿਣਤੀ ਵਿਚ ਬੰਦ ਹਨ। ਇਸ ਦੇ ਕਾਰਨ ਬਾਕੀ ਜ਼ਿਲਿਆਂ ਦੇ ਮੁਕਾਬਲੇ ਪਟਿਆਲਾ ਕਾਫੀ ਜ਼ਿਆਦਾ ਸੰਵੇਦਨਸ਼ੀਲ ਹੈ। ਇੰਨਾ ਹੀ ਨਹੀਂ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਵੱਲੋਂ ਇਹ ਆਪ੍ਰੇਸ਼ਨ ਚਲਾਇਆ ਗਿਆ, ਉੁਨ੍ਹਾਂ ਵਿਚ ਕਈ ਪੁਲਸ ਅਧਿਕਾਰੀ ਪਟਿਆਲਾ ਦੇ ਹਨ ਅਤੇ ਸ਼ੇਰਾ ਖੁਬਣ ਗਰੁੱਪ ਵੱਲੋਂ ਜਿਸ ਤਰ੍ਹਾਂ ਬਦਲਾ ਲੈਣ ਦੀ ਧਮਕੀ ਦਿੱਤੀ ਗਈ ਹੈ, ਉਸ ਨੂੰ ਦੇਖਦੇ ਹੋਏ ਇਸ ਸਮੇਂ ਪਟਿਆਲਾ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਕਿਹਾ ਜਾ ਸਕਦਾ ਹੈ।

ਆਈ. ਜੀ. ਪਟਿਆਲਾ ਜ਼ੋਨ ਏ. ਐੱਸ. ਰਾਏ ਨੇ ਦੱਸਿਆ ਕਿ ਗੈਂਗਸਟਰਾਂ ਦੇ ਐਨਕਾਊਂਟਰ ਵਿਚ ਮਾਰੇ ਜਾਣ ਤੋਂ ਬਾਅਦ ਪਟਿਆਲਾ ਦੇ ਆਸ-ਪਾਸ ਤੇ ਪਟਿਆਲਾ ਜ਼ੋਨ ਦੇ ਅਧੀਨ ਪੈਂਦੇ ਜ਼ਿਲਿਆਂ ਦੀ ਪੁਲਸ ਨੂੰ ਪੂਰੀ ਤਰ੍ਹਾਂ ਅਲਰਟ ਕਰ ਦਿੱਤਾ ਗਿਆ ਹੈ। ਉੁਨ੍ਹਾਂ ਕਿਹਾ ਕਿ ਹਾਲਾਂਕਿ ਅਜਿਹੀ ਕੋਈ ਗੱਲ ਨਹੀਂ ਪਰ ਫਿਰ ਵੀ ਪੁਲਸ ਪੂਰੀ ਤਰ੍ਹਾਂ ਅਲਰਟ ਹੈ। ਆਈ. ਜੀ. ਰਾਏ ਨੇ ਦੱਸਿਆ ਕਿ ਸਾਰੇ ਐੱਸ. ਐੱਸ. ਪੀ. ਨੇ ਇੰਟੈਲੀਜੈਂਸ ਵਿੰਗਾਂ ਨੂੰ ਸੁਚੇਤ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਮੁੱਚੀਆਂ ਡਵੀਜ਼ਨਾਂ ਤੇ ਥਾਣਿਆਂ ਵੱਲੋਂ ਆਪਣੇ-ਆਪਣੇ ਏਰੀਏ ਵਿਚ ਨਜ਼ਰ ਰੱਖੀ ਜਾ ਰਹੀ ਹੈ। ਉੁਨ੍ਹਾਂ ਸਾਫ ਕੀਤਾ ਕਿ ਪੁਲਸ ਕਿਸੇ ਵੀ ਗੈਰ-ਸਮਾਜਿਕ ਅਨਸਰ ਨੂੰ ਕੋਈ ਵੀ ਗੈਰ-ਕਾਨੂੰਨੀ ਕੰਮ ਨਹੀਂ ਕਰਨ ਦੇਵੇਗੀ।

ਕੇਂਦਰੀ ਜੇਲ ਪਟਿਆਲਾ ‘ਚ ਕੀਤਾ ਗਿਆ ਫਲੈਗ ਮਾਰਚ
ਕੇਂਦਰੀ ਜੇਲ ਪਟਿਆਲਾ ਵਿਚ ਅੱਜ ਸਵੇਰੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਇਕ ਫਲੈਗ ਮਾਰਚ ਕੱਢਿਆ ਗਿਆ ਕਿਉਂਕਿ ਸਭ ਤੋਂ ਜ਼ਿਆਦਾ ਗੈਂਗਸਟਰ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਹਨ। ਕੇਂਦਰੀ ਜੇਲ ਪਟਿਆਲਾ ਵਿਚ ਇਸ ਸਮੇਂ 38 ਦੇ ਲਗਭਗ ਗੈਂਗਸਟਰ ਪੰਜਾਬ ਦੇ ਬੰਦ ਹਨ, ਜਿਨ੍ਹਾਂ ਵਿਚੋਂ 17 ਨਾਭਾ ਜੇਲ ਬ੍ਰੇਕ ਨਾਲ ਸਬੰਧਤ ਹਨ।

ਪਟਿਆਲਾ ਵਿਚ ਨਾਭਾ ਜੇਲ ਬ੍ਰੇਕ ਦਾ ਮਾਸਟਰ ਮਾਈਂਡ ਪਲਵਿੰਦਰ ਪਿੰਦਾ, ਨਾਭਾ ਜੇਲ ਬ੍ਰੇਕ ਦੌਰਾਨ ਭੱਜਿਆ ਮਨੀ ਸੇਖੋਂ, ਸੁਲਤਾਨ, ਗੁਰਪ੍ਰੀਤ ਮਾਂਗੇਵਾਲੀਆ, ਜਗਤਵੀਰ ਆਦਿ ਸਾਰੇ ਪਟਿਆਲਾ ਦੀ ਕੇਂਦਰੀ ਜੇਲ ਵਿਚ ਹੀ ਬੰਦ ਹਨ। ਕੇਂਦਰੀ ਜੇਲ ਪਟਿਆਲਾ ਦੇ ਸੁਪਰਡੈਂਟ ਰਾਜਨ ਕਪੂਰ ਨੇ ਦੱਸਿਆ ਕਿ ਜੇਲ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ਅਤੇ ਪਟਿਆਲਾ ਜੇਲ ਵਿਚ ਕਿਸੇ ਨੂੰ ਵੀ ਕੋਈ ਹਰਕਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉੁਨ੍ਹਾਂ ਕਿਹਾ ਕਿ ਪਟਿਆਲਾ ਜੇਲ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ।
ਸਿਰਫ ਕਸ਼ਮੀਰਾ ਸਿੰਘ ਹੀ ਗ੍ਰਿਫ਼ਤ ਤੋਂ ਬਾਹਰ
27 ਨਵੰਬਰ 2016 ਨੂੰ ਨਾਭਾ ਜੇਲ ਬ੍ਰੇਕ ਦੌਰਾਨ ਕੁੱਲ 6 ਅਪਰਾਧੀ ਫਰਾਰ ਹੋਏ ਸਨ, ਜਿਨ੍ਹਾਂ ਵਿਚੋਂ 4 ਗੈਂਗਸਟਰ ਤੇ ਦੋ ਅੱਤਵਾਦੀ ਸਨ। ਹੁਣ ਤੱਕ ਪੁਲਸ ਵੱਲੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਵਿੱਕੀ ਗੌਂਡਰ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ। ਸਿਰਫ ਇਕੋ ਅੱਤਵਾਦੀ ਕਸ਼ਮੀਰਾ ਸਿੰਘ ਹੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ।


Posted

in

by

Tags: