ਤਾਜਾ ਖਬਰ- ਦੇਖੋ ਤੇਜ ਹਨੇਰੀ ਕਾਰਨ ਦਿੱਲੀ ਏਅਰਪੋਰਟ ਤੇ ਕੀ ਹੋਇਆ….

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਮੇਤ ਕਈ ਹੋਰ ਰਾਜਾਂ ਵਿੱਚ ਮੌਸਮ ਤੇਜ਼ ਹਨੇਰੀ ਅਤੇ ਧੂੜ ਮਿੱਟੀ ਵਾਲਾ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਪਲਾਹੀ ਕਈ ਵਾਰ ਚਿਤਾਵਨੀਆਂ ਦਿੱਤੀਆਂ ਗਈਆਂ ਹਨ। ਹਾਲ ਹੀ ਵਿੱਚ ਤਾਜ਼ਾ ਖਬਰ ਦਿੱਲੀ ਤੋਂ ਸਾਹਮਣੇ ਆਈ ਹੈ । ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਜ਼ਬਰਦਸਤ ਧੂੜ-ਮਿੱਟੀ ਵਾਲੀ ਹਨ੍ਹੇਰੀ ਚੱਲ ਰਹੀ ਹੈ। ਚਾਰੇ ਪਾਸੇ ਹਨ੍ਹੇਰਾ ਛਾ ਗਿਆ ਹੈ। ਖਰਾਬ ਮੌਸਮ ਦੇ ਮੱਦੇਨਜਰ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਦਿੱਲੀ ਏਅਰਪੋਰਟ ਤੇ ਹਵਾਈ ਆਵਾਜਾਈ ਰੋਕ ਦਿੱਤੀ ਗਈ ਹੈ। ਇਸੇ ਕਾਰਨ ਕਰਕੇ ਕਈ ਉਡਾਣਾਂ ਵਿੱਚ ਕਾਫ਼ੀ ਦੇਰੀ ਵੀ ਹੋ ਸਕਦੀ ਹੈ । ਕਈ ਥਾਈਂ ਰੁੱਖ ਵੀ ਪੁੱਟੇ ਗਏ ਹਨ।

ਦਿੱਲੀ ਸ਼ਹਿਰ ਵਿੱਚ ਖਰਾਬ ਮੌਸਮ ਕਾਰਨ ਕਾਫੀ ਜ਼ਿਆਦਾ ਤੇਜ਼ ਹਵਾਵਾਂ ਵੀ ਚੱਲੀਆਂ । ਸ਼ਹਿਰ ਵਿੱਚ ਕਈ ਥਾਵਾਂ ’ਤੇ ਟਰੈਫਿਕ ਵੀ ਬਹੁਤ ਹੌਲ਼ੀ ਗਤੀ ਨਾਲ ਚੱਲ ਰਿਹਾ ਹੈ।

ਵਾਹਨ ਚਾਲਕਾਂ ਨੂੰ ਹਨ੍ਹੇਰੇ ਵਿੱਚ ਦੇਖਣ ’ਚ ਦਿੱਕਤ ਆ ਰਹੀ ਹੈ। ਛੁੱਟੀ ਵਾਲਾ ਦਿਨ ਹੋਣ ਕਾਰਨ ਲੋਕ ਘਰਾਂ ਤੋਂ ਬਾਹਰ ਹਨ ਤੇ ਅਜਿਹੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਅਲਰਟ ਦਿੱਤਾ ਸੀ ਕਿ ਉੱਤਰ ਪ੍ਰਗੇਸ਼ ਦੇ ਲਗਪਗ ਸਾਰੇ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਹਨ੍ਹੇਰੀ-ਤੂਫਾਨ ਦਾ ਖ਼ਦਸ਼ਾ ਹੈ। ਸਕਾਈਮੇਟ ਨੇ ਕੱਲ੍ਹ ਕਿਹਾ ਸੀ ਕਿ ਸ਼ਾਮ ਵੇਲੇ ਦਿੱਲੀ-ਐਨਸੀਆਰ ਵਿੱਚ ਹਨ੍ਹੇਰੀ ਤੇ ਮੀਂਹ ਪੈ ਸਕਦਾ ਹੈ। ਆਉਣ ਵਾਲੇ 3 ਦਿਨਾਂ ਵਿੱਚ ਮੀਂਹ ਤੇ ਗੜ੍ਹੇਮਾਰੀ ਵੀ ਹੋ ਸਕਦੀ ਹੈ।


Posted

in

by

Tags: