ਅਜੇ ਦੇਵਗਨ ਫਿਲਮ ਇੰਡਸਟ੍ਰੀ ਦੇ ਉਹ ਸਿਤਾਰੇ ਹਨ ਜੋ ਕਿ ਆਪਣੀ ਕਾਮੇਡੀ ਤੇ ਸਿੰਘਮ ਅੰਦਾਜ ਕਰ ਕੇ ਜਾਣੇ ਜਾਂਦੇ ਹਨ। ਪਰ ਹੁਣ ਅਜੇ ਦੇਵਗਨ ਦੇ ਫੈਨਜ਼ ਲਈ ਇੱਕ ਦੁਖਦ ਖ਼ਬਰ ਹੈ।
ਦਰਅਸਲ, ਅਜੇ ਦੇਵਗਨ ਨੂੰ ਟੇਨਿਸ ਐਲਬੋ ਹੋ ਗਿਆ ਹੈ ਜਿਸਦੇ ਇਲਾਜ ਲਈ ਅਜੇ ਨੂੰ ਜਰਮਨੀ ਜਾਣ ਦਾ ਸੁਝਾਅ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਸੁਝਾਅ ਉਨ੍ਹਾਂ ਨੂੰ ਅਨਿਲ ਕਪੂਰ ਨੇ ਦਿੱਤਾ ਹੈ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੂੰ ਵੀ ਟੇਨਿਸ ਐਲਬੋ ਹੋ ਗਿਆ ਸੀ,ਤੇ ਹੁਣ ਅਜੇ ਦੇਵਗਨ ਨੂੰ ਵੀ ਇਹੀ ਸੱਮਸਿਆ ਹੋ ਗਈ ਹੈ। ਜਿਸਦੇ ਚਲਦੇ ਉਹ ਹੁਣ ਚਾਹ ਦਾ ਕਪ ਵੀ ਨਹੀਂ ਉਠਾ ਪਾ ਰਹੇ ਹਨ ।
ਫਿਲਮ ਅਦਾਕਾਰ ਅਜੇ ਦੇਵਗਨ ਨੂੰ lateral epicondylitis ਜਿਨੂੰ ਟੇਨਿਸ ਐਲਬੋ ਵੀ ਕਹਿੰਦੇ ਹਨ, ਹੋ ਗਿਆ ਹੈ। ਇਸ ਰੋਗ ਤੋਂ ਸਚਿਨ ਤੇਂਦੁਲਕਰ ਵੀ ਉਨ੍ਹਾਂ ਦੇ ਕ੍ਰਿਕੇਟ ਕਰਿਅਰ ਦੌਰਾਨ ਪੀੜਤ ਹੋਏ ਸਨ, ਜਿਸਦੇ ਚਲਦੇ ਉਨ੍ਹਾਂ ਨੂੰ ਕ੍ਰਿਕੇਟ ਤੋਂ ਕੁੱਝ ਸਮੇ ਲਈ ਦੂਰ ਰਹਿਣਾ ਪਿਆ ਸੀ। ਇਸ ਬਿਮਾਰੀ ਵਿੱਚ ਕੂਹਣੀ ਵਿੱਚ ਦਰਦ ਹੁੰਦਾ ਹੈ। ਇਸਦਾ ਕਾਰਨ ਕੂਹਣੀ ਦੀ ਹੱਡੀ ‘ਤੇ ਮਾਸਪੇਸ਼ੀਆਂ ਉੱਤੇ ਦਬਾਅ ਪੈਣ ਦੇ ਕਾਰਨ ਹੁੰਦਾ ਹੈ। ਅਜੇ ਦੇਵਗਨ ਇਨ੍ਹਾਂ ਦਿਨਾਂ ‘ਚ ਫਿਲਮ ਟੋਟਲ ਧਮਾਲ ਦੀ ਸ਼ੂਟਿੰਗ ਕਰ ਰਹੇ ਸਨ ।
ਇਸ ਫਿਲਮ ਵਿੱਚ ਅਨੀਲ ਕਪੂਰ ਨੇ ਉਨ੍ਹਾਂ ਨੂੰ ਇਸ ਬਿਮਾਰੀ ਦੇ ਇਲਾਜ ਲਈ ਜਰਮਨੀ ਜਾਣ ਦੀ ਸਲਾਹ ਦਿੱਤੀ ਹੈ। ਇਸਦੇ ਪਿੱਛੇ ਇਹ ਕਾਰਨ ਵੀ ਹੈ ਕਿ ਉਹ ਵੀ ਇਸ ਰੋਗ ਤੋਂ ਜੂਝ ਚੁੱਕੇ ਹਨ ‘ਤੇ ਉਨ੍ਹਾਂ ਨੇ ਆਪਣਾ ਇਲਾਜ ਵੀ ਜਰਮਨੀ ਵਿੱਚ ਹੀ ਕਰਾਇਆ ਸੀ। ਇਸ ਫਿਲਮ ਵਿੱਚ ਅਜੇ ਦੇਵਗਨ ‘ਤੇ ਅਨਿਲ ਕਪੂਰ ਤੋਂ ਇਲਾਵਾ ਮਾਧੁਰੀ ਦਿਕਸ਼ਿਤ ਵੀ ਅਹਿਮ ਭੂਮਿਕਾ ਨਿਭਾਉਣਗੇ। ਫਿਲਮ ਦੀ ਸ਼ੂਟਿੰਗ ਜਲਦ ਹੀ ਉਤਰਾਖੰਡ ਵਿੱਚ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਅਜੇ ਦੇਵਗਨ ਬਾਲੀਵੁੱਡ ਦੇ ਸਫਲ ਕਲਾਕਾਰ ਹਨ । ਉਨ੍ਹਾਂ ਨੇ ਰੋਹਿਤ ਸ਼ੈੱਟੀ ਨਾਲ ਮਿਲ ਕੇ ਗੋਲਮਾਲ ਸੀਰੀਜ਼ ਵੀ ਬਨਾਈਆਂ ਹਨ।
ਇੱਕ ਇੰਟਰਵਿਊ ਦੌਰਾਨ ਰੋਹਿਤ ਸ਼ੈੱਟੀ ਨੇ ਅਜੇੇ ਦੇਵਗਨ ਨਾਲ ਕਈ ਫਿਲਮਾਂ ਬਨਾਉਣ ਦਾ ਖੁਲਾਸਾ ਵੀ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਅਜੇ ਨਾਲ ਗੋਲਮਾਲ, ਸਿੰਘਮ ਤੋਂ ਇਲਾਵਾ ਵੀ ਕਈ ਫਿਲਮਾਂ ਬਨਾਉਣਗੇ। ਇਸ ਤੋਂ ਇਲਾਵਾ ਅਜੇ ਦੇਵਗਨ ਇੱਕ ਵਾਰ ਫਿਰ ਥ੍ਰਿਲਰ ਫਿਲਮ ਰੇਡ ਨਾਲ ਵੱਡੇ ਪਰਦੇ ਤੇ ਵਾਪਿਸ ਆਏ ਹਨ। 16 ਮਾਰਚ ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਕ੍ਰਿਟਿਕਸ ਦਾ ਮਿਲਿਆ ਜੁਲਿਆ ਰਿਸਪਾਂਸ ਮਿਲਿਆ ਹੈ। ਕ੍ਰਿਟਿਕਸ ਦੇ ਰਵਿਊ ਦੇ ਇਲਾਵਾ ਅਜੇ ਦੇਵਗਨ ਦੀ ਇਸ ਫਿਲਮ ਦੇ ਲਈ ਉਨ੍ਹਾਂ ਦੀ ਪਤਨੀ ਕਾਜੋਲ ਅਤੇ ਉਨ੍ਹਾਂ ਦੇ ਸੱਤ ਸਾਲ ਦੇ ਬੇਟੇ ਦਾ ਯੁਗ ਦਾ ਰਵਿਊ ਵੀ ਸਾਹਮਣੇ ਆਇਆ ਹੈ।
ਕਾਜੋਲ ਨੇ ਟਵੀਟ ਦੇ ਜ਼ਰੀਏ ਦੱਸਿਆ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੇਟੇ ਯੁਗ ਨੂੰ ਫਿਲਮ ‘ ਰੇਡ’ ਕਿਸ ਤਰ੍ਹਾਂ ਲੱਗੀ? ਕਾਜੋਲ ਨੇ ਟਵੀਟ ਕੀਤਾ ਕਿ ‘ਮੇਰਾ ਰੇਡ ਦੇ ਲਈ ਰਵਿਊ ਹੈ ‘ ਪਸੰਦ ਆਈ , ਹਾਸਾ, ਤਾੜੀਆਂ ਅਤੇ ਅੰਮਾ ਨੂੰ ਆਪਣੇ ਘਰ ਲੈ ਕੇ ਜਾਣਾ ਚਾਹੁੰਦਾ ਹਾਂ’।ਪਰਿਵਾਰ ਦੇ ਰਵਿਊ ਤੋਂ ਇਲਾਵਾ ਅਜੇ ਦੇਵਗਨ ਦੇ ਇੰਡਸਟਰੀ ਫੈ੍ਰਂਡਜ਼ ਉਨ੍ਹਾਂ ਨੂੰ ਫਿਲਮ ਦੀ ਰਿਲੀਜ਼ ਨੂੰ ਲੈ ਕੇ ਵਧਾਈ ਦਿੰਦੇ ਹੋਏ ਨਜ਼ਰ ਆਏ ਸਨ।