ਤਾਜਾ ਵੱਡੀ ਖਬਰ –
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਵੱਡੀ ਖਬਰ – ਆਹ ਦੇਖੋ ਕਿਰਨ ਬਾਲਾ ਦੇ ਸੋਹਰੇ ਨੇ ਅੱਜ ਕੀ ਕੀਤਾ
ਪਾਕਿਸਤਾਨ ‘ਚ ਨਿਕਾਹ ਕਰਵਾਉਣ ਵਾਲੀ ਕਿਰਨ ਬਾਲਾ ਦੇ ਸਹੁਰੇ ਨੇ ਕਰਵਾਇਆ ਮਾਮਲਾ ਦਰਜ਼
ਪਾਕਿਸਤਾਨ ‘ਚ ਨਿਕਾਹ ਕਰਵਾਉਣ ਵਾਲੀ ਕਿਰਨ ਬਾਲਾ ਦੇ ਸਹੁਰੇ ਨੇ ਕਰਵਾਇਆ ਮਾਮਲਾ ਦਰਜ਼:ਪਾਕਿਸਤਾਨ ‘ਚ ਨਿਕਾਹ ਕਰਵਾਉਣ ਵਾਲੀ ਕਿਰਨ ਬਾਲਾ ਦੇ ਸਹੁਰੇ ਨੇ ਪੁਲਿਸ ਵਿੱਚ ਸ਼ਿਕਾਇਤ ਦੇ ਦਿੱਤੀ ਹੈ।ਉਨ੍ਹਾਂ ਨੇ ਕਿਰਨ ਬਾਲਾ ਦੇ ਭੱਜਣ ਵਿੱਚ ਮਦਦ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਕਿਰਨ ਬਾਲਾ ਉਰਫ਼ ਆਮਨਾ ਬੀਬੀ ਦੇ ਸਹੁਰੇ ਤਰਸੇਮ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਿਰਨ ਬਾਲਾ ਦੇ ਫਰਾਰ ਹੋਣ ਵਿੱਚ ਮਦਦ ਕੀਤੀ ਹੈ,ਉਨ੍ਹਾਂ ਵਿਰੁੱਧ ਪੁਲਿਸ ਕੇਸ ਦਰਜ ਹੋਣਾ ਚਾਹੀਦਾ ਹੈ।ਬੀਤੇ ਦਿਨੀਂ ਕਿਰਨ ਬਾਲਾ ਨਾਲ ਜਥੇ ਵਿੱਚ ਸ਼ਾਮਲ ਪਿੰਡ ਨੰਗਲ ਦੀ ਰਹਿਣ ਵਾਲੀ ਅਮਰਜੀਤ ਕੌਰ ਨੇ ਦੱਸਿਆ ਸੀ ਕਿ ਕਿਰਨ ਆਪਣੇ ਨਿਕਾਹ ਲਈ ਖਰੀਦਦਾਰੀ ਇੱਥੋਂ ਹੀ ਕਰਕੇ ਗਈ ਸੀ।ਅਮਰਜੀਤ ਕੌਰ ਮੁਤਾਬਕ ਕਿਰਨ ਬਾਲਾ ਵਿਆਂਹ ਵਾਲੀ ਕੁੜੀ ਵਾਂਗ ਹਵਾਈ ਅੱਡੇ ‘ਤੇ ਚੂੜਾ ਆਦਿ ਵੀ ਲੈ ਕੇ ਗਈ ਸੀ।ਉਨ੍ਹਾਂ ਦੱਸਿਆ ਕਿ ਜਿਸ ਦਿਨ ਕਿਰਨ ਉੱਥੋਂ ਫ਼ਰਾਰ ਹੋਈ ਸੀ,ਉਸ ਤੋਂ ਬਾਅਦ ਜਦੋਂ ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਉਸ ਦਾ ਸਾਮਾਨ ਜਾਂਚਿਆ ਤਾਂ ਇੱਕ ਮੋਬਾਈਲ ਬਰਾਮਦ ਹੋਇਆ,ਜਿਸ ਵਿੱਚ ਪਾਕਿਸਤਾਨੀ ਨੰਬਰ ਵੀ ਸਨ।