ਆਹ ਦੇਖੋ ਹੁਣੇ ਹੁਣੇ ਜਲੰਧਰ ਚ ਕੀ ਹੋ ਗਿਆ – ਤਾਜਾ ਵੱਡੀ ਖਬਰ
ਆਹ ਦੇਖੋ ਹੁਣੇ ਹੁਣੇ ਜਲੰਧਰ ਚ ਕੀ ਹੋ ਗਿਆ – ਤਾਜਾ ਵੱਡੀ ਖਬਰ
ਲੁਧਿਆਣਾ ਸਥਿਤ ਜਲੰਧਰ ਬਾਈਪਾਸ ਚੌਕ ‘ਚ ਉਸ ਸਮੇਂ ਸੈਂਕੜੇ ਵਾਹਨ ਜਾਮ ‘ਚ ਫਸ ਗਏ ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਵੇਰ ਤੋਂ ਹੀ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੇ ਜਲੰਧਰ ਬਾਈਪਾਸ ਵੱਲ ਕੂਚ ਕਰਕੇ ਨੈਸ਼ਨਲ ਹਾਈਵੇ 1 ‘ਤੇ ਧਰਨਾ ਲਗਾ ਦਿੱਤਾ। ਪ੍ਰਦਰਸ਼ਨਕਾਰੀਆਂ ‘ਚ ਵੱਡੀ ਗਿਣਤੀ ‘ਚ ਮਹਿਲਾ ਅਧਿਆਕਾਂ ਵੀ ਸ਼ਾਮਿਲ ਸਨ। ਅਧਿਆਪਕਾਂ ਨੂੰ ਰੋਕਣ ਦੇ ਪੁਲਸ ਨੇ ਕਾਫੀ ਯਤਨ ਕੀਤੇ ਪਰ ਸਫਲ ਨਹੀਂ ਹੋ ਸਕੀ।
ਸਮਾਜ ਦੇ ਇਸ ਸਿੱਖਿਅਤ ਵਰਗ ਵਲੋਂ ਚੁੱਕੇ ਗਏ ਇਸ ਕਦਮ ਨਾਲ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਸ ਨੇ ਜਲੰਧਰ ਤੋਂ ਲੁਧਿਆਣਾ ਅਤੇ ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਵਾਹਨਾਂ ਦਾ ਰੂਟ ਬਦਲ ਦਿੱਤਾ ਹੈ। ਖਬਰ ਲਿਖੇ ਜਾਣ ਤਕ ਸੈਂਕੜੇ ਵਾਹਨ ਜਾਮ ‘ਚ ਫਸੇ ਹੋਏ ਸਨ। ਦੂਰ ਦਰਾਜ ਖੇਤਰਾਂ ਨੂੰ ਜਾਣ ਵਾਲੇ ਲੋਕ ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਲੋਕਾਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕੀਤੇ ਜਾਣ ਦੀ ਨਿੰਦਾ ਵੀ ਕਰ ਰਹੇ ਹਨ।