ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਵੱਡੀ ਖਬਰ – ਕਿਰਨ ਬਾਲਾ ਦੇ ਕੇਸ ਚ ਹੋਇਆ ਵੱਡਾ ਖੁਲਾਸਾ ਸਾਬਕਾ ਮੰਤਰੀ ਮਜੀਠੀਆ ਦੇ ………
ਤਰਨਤਾਰਨ, 5 ਮਈ (ਚਰਨਜੀਤ ਸਿੰਘ): ਵਿਸਾਖੀ ਮਨਾਉਣ ਜਥੇ ਨਾਲ ਪਾਕਿਸਤਾਨ ਜਾ ਕੇ ਉਥੇ ਵਿਆਹ ਕਰਾਉਣ ਅਤੇ ਭਾਰਤ ਵਾਪਸ ਨਾ ਆਉਣ ਵਾਲੀ ਕਿਰਨ ਬਾਲਾ ਕਿਰਨ ਬਾਲਾ ਦੀ ਸ਼ਿਫਾਰਸ਼ ‘ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਿਜੀ ਸਹਾਇਕ ਨੇ ਕੀਤੀ ਸੀ।
ਇਸ ਸੰਬਧੀ ਇਕ ਦਸਤਾਵੇਜ਼ ਰੋਜ਼ਾਨਾ ਸਪੋਕਸਮੈਨ ਦੇ ਹੱਥ ਲਗਾ ਹੈ। ਉਹ ਇਹ ਹੀ ਸੰਕੇਤ ਕਰ ਰਿਹਾ ਹੈ। ਦਸਤਾਵੇਜ਼ ਜੋ ਕਿਰਨ ਬਾਲਾ ਦੇ ਆਧਾਰ ਕਾਰਡ ਦੀ ਫ਼ੋਟੋ ਕਾਪੀ ਹੈ ਤੇ ਦਰਬਾਰ ਸਾਹਿਬ ਦੇ ਮੈਨੇਜਰ ਸੁਲਖਣ ਸਿੰਘ ਦੇ ਹੱਥ ਨਾਲ ਲਿਖੀ ਸ਼ਿਫਾਰਸ਼ ਵੀ ਸ਼ਾਮਲ ਹੈ। ਕਿਰਨ ਬਾਲਾ ਦੇ ਆਧਾਰ ਕਾਰਡ ਨੰਬਰ
844867911693 ਤੇ ਇਕ ਮੋਬਾਈਲ ਨੰਬਰ 8591105530 ਵੀ ਲਿਖਿਆ ਹੋਇਆ ਹੈ। ਦਰਬਾਰ ਸਾਹਿਬ ਦੇ ਮੈਨੇਜਰ ਸੁਲਖਣ ਸਿੰਘ ਜੋ ਬਿਕਰਮ ਸਿੰਘ ਮਜੀਠੀਆ ਦੇ ਨੇੜਲੇ ਸਾਥੀਆਂ ਵਿਚ ਜਾਣੇ ਜਾਂਦੇ ਹਨ, ਨੇ ਇਹ ਸ਼ਿਫਾਰਸ਼ ਤਲਬੀਰ ਸਿੰੰਘ ਗਿੱਲ ਦੇ ਕਹਿਣ ‘ਤੇ ਕੀਤੀ ਜਾਂ ਸਿਰਫ਼ ਗਿੱਲ ਦਾ ਨਾਂ ਹੀ ਵਰਤਿਆ, ਇਹ ਸਪੱਸ਼ਟ ਕਰਨ ਲਈ ਕੋਈ ਵੀ ਤਿਆਰ ਨਹੀਂ ਹੈ। ਸੁਲਖਣ ਸਿੰਘ ਨੇ ਦਸਤਾਵੇਜ਼ ‘ਤੇ ਸਾਫ਼ ਤੌਰ ਤੇ ਇੰਚਾਰਜ ਯਾਤਰਾ ਵਿਭਾਗ ਨੂੰ ਲਿਖਿਆ ਹੈ ਕਿ ਤਲਬੀਰ ਸਿੰਘ ਗਿਲ ਵਲੋਂ ਇਹ ਨਾਂ ਜਥੇ ਵਿਚ ਸ਼ਾਮਲ ਕਰਨ ਦੀ ਸ਼ਿਫ਼ਾਰਸ਼ ਕੀਤੀ ਜਾਂਦੀ ਹੈ। 23 ਜਨਵਰੀ 2018 ਨੂੰ ਇਹ ਸ਼ਿਫਾਰਸ਼ ਯਾਤਰਾ ਵਿਭਾਗ ਕੋਲ ਪੁੱਜ ਗਈ ਤੇ ਵੀਜ਼ਾ ਸੂਚੀ ਵਿਚ 198 ਨੰਬਰ ‘ਤੇ ਕਿਰਨ ਬਾਲਾ ਦਾ ਨਾਂ ਸ਼ਾਮਲ ਕਰ ਲਿਆ ਗਿਆ ਜਿਸ ਤੋਂ ਬਾਅਦ ਇਹ ਵੀਜ਼ਾ ਜਾਰੀ ਹੋਇਆ। ਇਸ ਸੰਬਧੀ ਤਲਬੀਰ ਸਿੰਘ ਗਿੱਲ ਨਾਲ ਉਨ੍ਹਾਂ ਦੇ ਮੋਬਾਈਲ ਤੇ ਵਾਰ-ਵਾਰ ਸਪੰਰਕ ਕਰਨ ਤੇ ਵੀ ਉਨ੍ਹਾਂ ਦਾ ਫ਼ੋਨ ਕਵਰੇਜ਼ ਖੇਤਰ ਤੋ ਬਾਹਰ ਹੀ ਮਿਲਿਆ।
ਕਿਰਨ ਬਾਲਾ ਮਾਮਲੇ ਵਿਚ ਅੱਜ ਜਾਂਚ ਕਮੇਟੀ ਦੀ ਮੀਟਿੰਗ ਕਰੀਬ 1 ਘੰਟਾ ਚਲੀ। ਜਾਂਚ ਕਮੇਟੀ ਨੇ ਯਾਤਰਾ ਵਿਭਾਗ ਦੇ ਇੰਚਾਰਜ ਕਰਨਜੀਤ ਸਿੰਘ ਕੋਲੋਂ ਸਾਰਾ ਰੀਕਾਰਡ ਮੰਗਵਾ ਕੇ ਵੇਖਿਆ। ਕਮੇਟੀ ਮੈਂਬਰ ਇਹ ਤਾਂ ਸਵੀਕਾਰ ਕਰਦੇ ਹਨ ਕਿ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਕਿਰਨ ਬਾਲਾ ਦੀ ਵੀਜ਼ੇ ਲਈ ਸਿਫ਼ਾਰਸ਼ ਕੀਤੀ ਹੈ ਪਰ ਕਿਸ ਦੇ ਕਹਿਣ ‘ਤੇ ਕੀਤੀ, ਇਸ ਬਾਰੇ ਖ਼ਾਮੋਸ਼ ਹਨ। ਇਥੇ ਹੀ ਬਸ ਨਹੀਂ, ਜਾਂਚ ਕਮੇਟੀ ਨੂੰ ਇਹ ਵੀ ਜਾਣਕਾਰੀ ਨਹੀਂ ਹੈ ਕਿ ਕਿਰਨ ਬਾਲਾ ਕਿਸ ਸਰ੍ਹਾਂ ਵਿਚ ਕਿੰਨੇ ਦਿਨ ਰੁਕੀ। ਉਹ ਪਾਸਪੋਰਟ ਦੇਣ ਆਈ ਸੀ ਤੇ ਕਿੰਨੇ ਦਿਨ ਕਿਸ ਸਰ੍ਹਾਂ ਵਿਚ ਰਹੀ, ਇਕੱਲੀ ਔਰਤ ਨੂੰ ਕਿਸ ਦੀ ਸਿਫ਼ਾਰਸ਼ ‘ਤੇ ਕਮਰਾ ਦਿਤਾ ਗਿਆ ਜਦ ਉਹ ਪਾਸਪੋਰਟ ਲੈਣ ਆਈ ਤੇ ਕਿਥੇ ਰੁਕੀ। ਅਜਿਹੇ ਕਿੰਨੇ ਹੀ ਸਵਾਲ ਹਨ। ਇਸ ਮਾਮਲੇ ਤੇ ਸਿਰਫ਼ ਸ਼੍ਰੋਮਣੀ ਕਮੇਟੀ ਦੀ ਹੀ ਨਹੀਂ ਭਾਰਤੀ ਜਾਂਚ ਏਜੰਸੀਆਂ ਵੀ ਹੈਰਾਨ ਹਨ ਕਿ ਕਿਵੇਂ ਇਕ ਇਕੱਲੀ ਔਰਤ ਪੂਰੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਚਕਮਾ ਦੇ ਗਈ।ਦੂਜੇ ਪਾਸੇ ਕਿਰਨ ਬਾਲਾ ਮਾਮਲੇ ਵਿਚ ਅੱਜ ਸਾਰਾ ਦਿਨ ਚਰਚਾ ਦਾ ਬਾਜ਼ਾਰ ਗਰਮ ਰਿਹਾ। ਕਿਹਾ ਜਾ ਰਿਹਾ ਹੈ ਕਿ ਕਮੇਟੀ ਦੇ ਉਚ ਅਧਿਕਾਰੀਆਂ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਸ ਮਾਮਲੇ ਵਿਚ
ਜਿਸ ਜਿਸ ਅਧਿਕਾਰੀ ਦਾ ਨਾਂ ਆ ਰਿਹਾ ਹੈ, ਦੇ ਫ਼ੋਨ ਦੀਆਂ ਕਾਲ ਡਿਟੇਲ ਕਢਵਾਉਣੀਆਂ ਸ਼ੁਰੂ ਕਰ ਦਿਤੀਆਂ ਹਨ। ਇਸ ਮਾਮਲੇ ਵਿਚ ਪਹਿਲੇ ਇਕ ਐਡੀਸ਼ਨਲ ਮੈਨੇਜਰ ਦਾ ਨਾਂ ਸੁਰਖ਼ੀਆਂ ਵਿਚ ਸੀ। ਫਿਰ ਕੁੱਝ ਦਿਨ ਤੋਂ ਇਕ ਹੋਰ ਐਡੀਸ਼ਨਲ ਮੈਨੇਜਰ ਦਾ ਨਾਂ ਚਰਚਾ ਵਿਚ ਹੈ। ਕਿਹਾ ਜਾ ਰਿਹਾ ਹੈ ਕਿ ਜਦ 12 ਅਪ੍ਰੈਲ ਨੂੰ ਜਥੇ ਨੇ ਪਾਕਿਸਤਾਨ ਜਾਣਾ ਸੀ ਤੇ ਉਸ ਤੋਂ ਇਕ ਦਿਨ ਪਹਿਲੇ ਹੀ ਕਿਰਨ ਬਾਲਾ ਅੰਮ੍ਰਿਤਸਰ ਆ ਗਈ ਸੀ ਤੇ ਇਹ ਐਡੀਸ਼ਨਲ ਮੈਨੇਜਰ ਉਸ ਦੀ ਆਉ ਭਗਤ ਕਰਦਾ ਨਜ਼ਰ ਆਇਆ। ਪਹਿਲੇ ਤੋਂ ਵਿਵਾਦਿਤ ਇਸ ਐਡੀਸ਼ਨਲ ਮੈਨੇਜਰ ਦੀ ਕਿਰਨ ਬਾਲਾ ਨਾਲ ਨੇੜਤਾ ਕਿਵੇਂ ਹੋਈ ਤੇ ਇਸ ਨੇ ਕਿਸ ਦੇ ਕਹਿਣ ਤੇ ਇਹ ਮੈਨੇਜਰ ਕਿਰਨ ਬਾਲਾ ਦੀ ਸੇਵਾ ਵਿਚ ਹਾਜ਼ਰ ਸੀ, ਦੀ ਵੀ ਜਾਂਚ ਚਲ ਰਹੀ ਹੈ।