ਵੱਡੀ ਤਾਜਾ ਖਬਰ —
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਜੋਧਪੁਰ ਨਾਕੇ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਇਆ ਟਕਰਾਅ,ਕਿਸਾਨ ਆਗੂ ਹੋਇਆ ਜ਼ਖਮੀ:ਫ਼ਸਲਾ ਦਾ ਪੂਰਾ ਮੁੱਲ ਅਤੇ ਸੁਆਮੀਨਾਥਨ ਦੀ ਰਿਪੋਟ ਲਾਗੂ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ ਦੂਸਰੇ ਦਿਨ ‘ਚ ਦਾਖਲ ਹੋ ਗਿਆ।ਕਿਸਾਨਾਂ ਵੱਲੋਂ ਬਠਿੰਡਾ-ਡੱਬਵਾਲੀ ਸੜਕ ‘ਤੇ ਪਿੰਡ ਜੋਧਪੁਰ ਦੇ ਬੱਸ ਅੱਡੇ ਉਪਰ ਲਗਾਏ ਨਾਕੇ ਦੌਰਾਨ ਕਿਸਾਨਾਂ ਅਤੇ ਪੁਲਿਸ ‘ਚ ਟਕਰਾਅ ਹੋ ਗਿਆ।
ਇਸ ਟਕਰਾਅ ਦੌਰਾਨ ਬੱਲੂਆਣਾ ਚੌਂਕੀ ਦੇ ਇੰਚਾਰਜ਼ ਉਪਰ ਕਿਸਾਨ ਆਗੂ ਦੀ ਕੁੱਟਮਾਰ ਕਰਨ ਦੇ ਵੀ ਅਰੋਪ ਲੱਗੇ।ਕੁੱਟਮਾਰ ਦੇ ਸ਼ਿਕਾਰ ਕਿਸਾਨ ਆਗੂ ਵੱਲੋਂ ਜ਼ਖ਼ਮੀ ਹਾਲਤ ‘ਚ ਹੀ ਸੜਕ ‘ਤੇ ਧਰਨਾ ਲਗਾ ਦਿੱਤਾ ਗਿਆ,ਜਿਸ ਕਾਰਨ ਪੁਲਿਸ ਨੂੰ ਹੱਥਾ ਪੈਰਾ ਦੀ ਪੈ ਗਈ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਕਾਰਕੁੰਨਾਂ ਵੱਲੋਂ ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦੀ ਅਗਵਾਈ ਹੇਠ ਪਿੰਡ ਜੋਧਪੁਰ ਨਾਕਾ ਲਗਾ ਕੇ ਦੋਧੀਆਂ ਅਤੇ ਹੋਰ ਕਿਸਾਨ ਨੂੰ ਜੋ ਸ਼ਹਿਰ ਸਮਾਨ ਵੇਚਣ ਜਾ ਰਹੇ ਸਨ,ਸਮਝਾ ਬੁਝਾ ਕੇ ਵਾਪਸ ਭੇਜਿਆ ਜਾ ਰਿਹਾ ਸੀ।ਨਾਕੇ ਦੌਰਾਨ ਥਾਣਾ ਸਦਰ ਦੇ ਮੁਖੀ ਇਕਬਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਜੂਦ ਸਨ।ਪੁਲਿਸ ਵੱਲੋਂ ਦੋਧੀਆਂ ਨੂੰ ਸ਼ਹਿਰ ਦੁੱਧ ਲਿਜਾਣ ਲਈ ਜਦ ਯੂਨੀਅਨ ਦੇ ਕਾਰਕੁੰਨਾਂ ਨਾਲ ਸਖਤੀ ਕਰਦਿਆਂ ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਸਮੇਤ ਕੁੱਝ ਹੋਰ ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਲਿਆ,ਜਦ ਪੁਲਿਸ ਗ੍ਰਿਫ਼ਤਾਰ ਕੀਤੇ ਕਾਰਕੁੰਨਾਂ ਨੂੰ ਗੱਡੀ ‘ਚ ਬਿਠਾਕੇ ਥਾਣੇ ਲਿਜਾ ਰਹੀ ਸੀ ਤਾਂ ਬੱਲੂਆਣਾ ਚੌਂਕੀ ਦੇ ਇੰਚਾਰਜ਼ ਵੱਲੋਂ ਪਿੱਛੋ ਆ ਕੇ ਪਿੰਡ ਪੱਕਾ ਕਲਾਂ ਦੇ ਪਿੰਡ ਪ੍ਰਧਾਨ ਬਜ਼ੁਰਗ ਆਗੂ ਮੰਦਰ ਸਿੰਘ ਦੇ ਕਈ ਡਾਂਗਾਂ ਮਾਰੀਆਂ ,ਇਕ ਡਾਂਗ ਉਸ ਦੀ ਅੱਖ ‘ਤੇ ਲੱਗ ਗਈ ਜਿਸ ਕਾਰਨ ਉਕਤ ਬਜ਼ੁਰਗ ਕਿਸਾਨ ਜ਼ਖ਼ਮੀ ਹੋ ਗਿਆ।ਜ਼ਖਮੀ ਕਿਸਾਨ ਆਗੂ ਨੂੰ ਦੇਖਦਿਆਂ ਪਿੰਡ ਜੋਧਪੁਰ ਦੇ ਵੱਡੀ ਗਿਣਤੀ ‘ਚ ਕਿਸਾਨ ਪੁਲਿਸ ਦੀ ਇਸ ਕਾਰਵਾਈ ‘ਤੇ ਵਿਰੋਧ ਕਰਨ ਲੱਗ ਪਏ ਜਿਸ ਕਾਰਨ ਪੁਲਿਸ ਨੂੰ ਹੱਥਾ ਪੈਰਾ ਦੀ ਪੈ ਗਈ।ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਬਠਿੰਡਾ ਦਿਹਾਤੀ ਦੇ ਡੀ.ਐੱਸ.ਪੀ ਗੋਪਾਲ ਚੰਦ ਭੰਡਾਰੀ ਸਮੇਤ ਕਈ ਵੱਡੇ ਅਧਿਕਾਰੀ ਉਥੇ ਪਹੁੰਚੇ ਜਿਨ੍ਹਾਂ ਨੇ ਜ਼ਖ਼ਮੀ ਕਿਸਾਨ ਆਗੂ ਨੂੰ ਇਲਾਜ਼ ਲਈ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।ਇਸ ਸਬੰਧੀ ਬਠਿੰਡਾ ਦਿਹਾਤੀ ਦੇ ਡੀ.ਐੱਸ.ਪੀ .ਗੋਪਾਲ ਚੰਦ ਭੰਡਾਰੀ ਦਾ ਕਹਿਣਾ ਹੈ ਕਿ ਯੂਨੀਅਨ ਦੇ ਕੁੱਝ ਕਾਰਕੁੰਨ ਦੋਧੀਆਂ ਨੂੰ ਸ਼ਹਿਰ ਦੁੱਧ ਲਿਜਾਣ ਤੋਂ ਧੱਕੇ ਨਾਲ ਰੋਕ ਰਹੇ ਸਨ ਜਿਸ ਤਹਿਤ ਕੁੱਝ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕਿਸੇ ਵੀ ਵਿਅਕਤੀ ਨਾਲ ਕੋਈ ਗੁੰਡਾਗਰਦੀ ਨਹੀਂ ਕੀਤੀ ਗਈ।ਜਦ ਉਨ੍ਹਾਂ ਤੋਂ ਬੱਲੂਆਣਾ ਚੌਂਕੀ ਦੇ ਇੰਚਾਰਜ਼ ਕੌਰ ਸਿੰਘ ਵੱਲੋਂ ਕਿਸਾਨ ਦੀ ਕੁੱਟਮਾਰ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਸ ਨੇ ਕਿਸੇ ਵੀ ਕਿਸਾਨ ਆਗੂ ਨਾਲ ਕੁੱਟਮਾਰ ਨਹੀਂ ਕੀਤੀ,ਬਲਕਿ ਥੋੜੀ ਬਹੁਤ ਧੱਕੇ-ਮੁੱਕੇ ਦੌਰਾਨ ਉਸ ਦੇ ਸੱਟ ਲੱਗ ਗਈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ