ਤਾਜਾ ਵੱਡੀ ਖਬਰ – ਪਾਕਿਸਤਾਨ ਪੁਲਿਸ ਕਰ ਰਹੀ ਸੀ ਕਿਰਨ ਬਾਲਾ ਦਾ ਇੰਤਜ਼ਾਰ ਕਿਓੰਕੇ ………

ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਵੱਡੀ ਖਬਰ – ਪਾਕਿਸਤਾਨ ਪੁਲਿਸ ਕਰ ਰਹੀ ਸੀ ਕਿਰਨ ਬਾਲਾ ਦਾ ਇੰਤਜ਼ਾਰ ਕਿਓੰਕੇ। ………

ਓਹਨਾ ਇਹ ਵੀ ਦੱਸਿਆ ਕਿਰਨ ਬਾਲਾ ਦੇ ਸਹੁਰੇ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਪਿੰਡ ਨੰਗਲ ਦੇ ਹੀ ਸ਼ਰਧਾਲੂ ਨਛੱਤਰ ਸਿੰਘ ਤੇ ਭੱਖੜਾ ਨੰਗਲ ਦੀ ਅਮਰਜੀਤ ਕੌਰ ਨੇ ਜਾਣਕਾਰੀ ਦਿੱਤੀ ਹੈ, ਜਿਸ ਤੋਂ ਸ਼ੱਕ ਦੀ ਸੂਈ ਸ਼੍ਰੋਮਣੀ ਕਮੇਟੀ ਵੱਲ ਜਾ ਰਹੀ ਹੈ। ਕਿਰਨ ਬਾਲਾ ਦੇ ਸਹੁਰੇ ਨੇ ਕਿਹਾ ਕਿ ਜਦੋਂ ਜੱਥਾ ਟਰੇਨ ਵਿੱਚ ਭਾਰਤ ਦੀ ਸਰਹੱਦ ਪਾਰ ਕਰਕੇ ਪਾਕਿਸਤਾਨ ਦਾਖ਼ਲ ਹੋਇਆ ਤਾਂ ਕਿਰਨ ਲਗਾਤਾਰ ਪਾਕਿਸਤਾਨ ਪੁਲਿਸ ਦੇ ਸੰਪਰਕ ਵਿੱਚ ਸੀ। ਚਸ਼ਮਦੀਦਾਂ ਦੇ ਇਸ ਬਿਆਨ ਤੋਂ ਬਾਅਦ ਮਸਲਾ ਇਸ਼ਕ ਦੇ ਨਾਲ ਆਈਐਸਆਈ ਨਾਲ ਸਬੰਧਤ ਵੀ ਲੱਗਦਾ ਹੈ ਕਿਉਂਕਿ ਮਹੁੰਮਦ ਆਜ਼ਮ ਇੰਨਾ ਵੱਡਾ ਆਦਮੀ ਨਹੀਂ ਕਿ ਪਾਕਿਸਤਾਨ ਦੀ ਪੁਲਿਸ ਕਿਰਨ ਬਾਲਾ ਨੂੰ ਰਸੀਵ ਕਰਕੇ ਉਸ ਤਕ ਲੈ ਕੇ ਜਾਵੇ।

ਉਨ੍ਹਾਂ ਕਿਹਾ ਕਿ ਜਦ ਕਿਰਨ ਬਾਲਾ ਗ਼ਾਇਬ ਹੋਈ ਤਾਂ ਇਸ ਦੀ ਜਾਣਕਾਰੀ ਵੀ ਤੁਰੰਤ ਜਥਾ ਪ੍ਰਬੰਧਕ ਨੂੰ ਦਿੱਤੀ ਗਈ ਸੀ। ਇਲਜ਼ਾਮ ਲਾਇਆ ਕਿ ਕਿਰਨ ਬਾਲਾ ਦੇ ਗ਼ਾਇਬ ਹੋ ਜਾਣ ਸਬੰਧੀ ਅੱਜ ਤਕ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ ਤੇ ਉਨ੍ਹਾਂ ਵੱਲੋਂ ਸੰਪਰਕ ਕਰਨ ‘ਤੇ ਵੀ ਐਸਜੀਪੀਸੀ ਨੇ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ।

ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕਿਰਨ ਬਾਲਾ ਨੂੰ ਵੀਜ਼ਾ ਦਿਵਾਉਣ ਵਿੱਚ ਮਦਦ ਕਰਨ ਪਿੱਛੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਲੀਡਰ ਦਾ ਨਾਂ ਆਉਣ ਕਰਕੇ ਹੀ ਐਸਜੀਪੀਸੀ ਉਨ੍ਹਾਂ ਦੀ ਸੁਣਵਾਈ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਹੁਣ ਤਾਂ ਕਮੇਟੀ ਪ੍ਰਬੰਧਕਾਂ ਨੇ ਉਨ੍ਹਾਂ ਦਾ ਫ਼ੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ।

ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਰਹਿਣ ਵਾਲੀ ਕਿਰਨ ਬਾਲਾ ਨੇ ਵਿਸਾਖੀ ਮਨਾਉਣ ਗਏ ਸਿੱਖ ਜੱਥੇ ਦੀ ਆੜ ਵਿੱਚ ਪਾਕਿਸਤਾਨ ਜਾ ਕੇ ਧਰਮ ਪਰਿਵਰਤਨ ਕਰ ਕੇ ਮੁਹੰਮਦ ਆਜ਼ਮ ਨਾਲ ਨਿਕਾਹ ਕਰਵਾ ਲਿਆ ਸੀ। ਨਿਕਾਹ ਤੋਂ ਬਾਅਦ ਉਸ ਨੇ ਆਪਣਾ ਨਾਂ ਵੀ ਆਮਨਾ ਬੀਬੀ ਰੱਖ ਲਿਆ। ਖ਼ੁਦ ਦੇ ਤਿੰਨ ਬੱਚਿਆਂ ਨੂੰ ਆਪਣੇ ਕਹਿਣ ਤੋਂ ਮੁਨਕਰ ਹੋਈ ਕਿਰਨ ਨੇ ਪਾਕਿਸਤਾਨੀ ਮੀਡੀਆ ਵਿੱਚ ਆ ਕੇ ਐਲਾਨ ਕੀਤਾ ਸੀ ਕਿ ਉਹ ਪਾਕਿਸਤਾਨ ਆਪਣੇ ਪ੍ਰੇਮ ਕਰਕੇ ਆਈ ਹੈ ਤੇ ਜੱਥੇ ਤੋਂ ਬਿਨਾ ਉਹ ਇੱਥੇ ਆ ਨਹੀਂ ਸੀ ਸਕਦੀ।

ਇਹ ਵੀ ਖੁਲਾਸਾ ਹੋਇਆ ਹੈ ਕੇ
ਨਿਕਾਹ ਕਰਵਾਉਣ ਤੋਂ ਬਾਅਦ ਕਿਰਨ ਉਰਫ਼ ਆਮਨਾ ਦੀ ਵੀਜ਼ਾ ਮਿਆਦ ਵੀ ਵਧ ਗਈ ਹੈ। ਕਿਰਨ ਬਾਲਾ ਉਰਫ਼ ਆਮਨਾ ਤੇ ਉਸ ਦੇ ਸ਼ੌਹਰ ਮੁਹੰਮਦ ਆਜ਼ਮ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਨੈਟਵਰਕ ਦਾ ਹਿੱਸਾ ਤਾਂ ਨਹੀਂ, ਇਸ ਸਵਾਲ ਦੇ ਜਵਾਬ ਦੀ ਭਾਲ ‘ਚ ਏਬੀਪੀ ਸਾਂਝਾ ਦੀ ਪੜਤਾਲ ਜਾਰੀ ਹਹੇਗੀ। ਜਾਣਕਾਰ ਅੱਗੇ ਵੀ ਸਾਂਝੀ ਕਰੋ


Posted

in

by

Tags: