ਆਈ ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਜਲੰਧਰ : ਨਕੋਦਰ ਦੇ ਪਿੰਡ ਆਦੀ ‘ਚ ਦਿਓਰ ਨੇ ਨਜਾਇਜ਼ ਸੰਬੰਧਾਂ ਦੇ ਚਲਦੇ ਆਪਣੀ ਭਾਬੀ ਅਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਹੀ ਫਰਾਰ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਥਾਣਾ ਸਦਰ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਤੇ ਚੌਕੀ ਉੱਗੀ ਦੇ ਇੰਚਾਰਜ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਲਵਪ੍ਰੀਤ ਦਾ ਵਿਆਹ 5 ਸਾਲ ਪਹਿਲਾਂ ਤੀਰਥ ਸਿੰਘ ਨਾਲ ਹੋਇਆ ਸੀ…..। ਕੁਝ ਸਮੇਂ ਬਾਅਦ ਤੀਰਥ ਸਿੰਘ ਵਿਦੇਸ਼ ਚਲਿਆ ਗਿਆ। ਉਸ ਤੋਂ ਬਾਅਦ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਉਸ ਦੇ ਨਜਾਇਜ਼ ਸੰਬੰਧ ਬਣ ਗਏ।
ਸ਼ਨੀਵਾਰ ਦੀ ਦੁਪਹਿਰ ਨੂੰ ਲਵਪ੍ਰੀਤ ਦਾ ਦਿਓਰ ਪਿੰਦਾ ਆਪਣੀ ਭਾਬੀ ਨੂੰ ਕਿਸੇ ਹੋਰ ਨਾਲ ਦੇਖ ਕੇ ਗੁੱਸੇ ‘ਚ ਆ ਗਿਆ। ਜਿਸ ਤੋਂ ਬਾਅਦ ਉਸ ਨੇ ਦੋਵਾਂ ‘ਤੇ ਤੇਜ਼ ਹਥਿਆਰ ਨਾਲ ਵਾਰ ਕਰ ਦਿੱਤਾ। ਜਿਸ ‘ਚ ਉਸ ਦੀ ਭਾਬੀ ਦੀ ਮੌਤ ਹੋ ਗਈ। ਜਦੋਂ ਕਿ ਉਸ ਤੋਂ ਬਾਅਦ ਆਸੂ ਨੂੰ ਵੀ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਬਾਅਦ ‘ਚ ਉਸ ਦੀ ਵੀ ਮੌਤ ਹੋ ਗਈ।
ਪਰ ਬਾਅਦ ‘ਚ ਮੁਲਜ਼ਮ ਦੀ ਮਾਂ ਨੇ ਇਸ ਮਾਮਲੇ ਨੂੰ ਹੋਰ ਹੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਪਿੰਡ ਦੇ ਹੀ ਇੱਕ ਨੌਜਵਾਨ ਨੇ ਉਸ ਦੇ ਪੁੱਤਰ ‘ਤੇ ਹਮਲਾ ਕੀਤਾ…….। ਜਿਸ ਕਾਰਨ ਉਸ ਦੀ ਨੁੰਹ ਜਦੋਂ ਉਸ ਨੂੰ ਬਚਾਉਣ ਆਈ ਤਾਂ ਆਸੂ ਨੇ ਉਸ ‘ਤੇ ਤੇਜ਼ ਹਥਿਆਰ ਨਾਲ ਵਾਰ ਕੀਤਾ ਜਿਸ ‘ਚ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਬਚਾਅ ‘ਚ ਉਸ ਦੇ ਪੁੱਤਰ ਨੇ ਉਸ ‘ਤੇ ਵਾਰ ਕੀਤਾ।
ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਜੋ ਵੀ ਇਸ ਮਾਮਲੇ ‘ਚ ਦੋਸ਼ੀ ਪਾਇਆ ਗਿਆ, ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ….. ਆਪਣੀ ਮਾਂ ਦੀ ਮੌਤ ਤੋਂ ਬਾਅਦ ਉਸ ਦਾ ਮਾਸੂਮ ਬੇਟਾ ਉਸ ਨੂੰ ਹਸਪਤਾਲ ‘ਚ ਲੱਭਦਾ ਰਿਹਾ। ਪਰ ਉਸ ਦੀ ਦਾਦੀ ਉਸ ਨੂੰ ਚੁੱਪ ਕਰਵਾੳਦੀ ਦਿਖਾਈ ਦਿੱਤੀ।