ਤਾਜਾ ਵੱਡੀ ਖਬਰ – ਬਾਲੀਵੁਡ ਦੀ ਇਸ ਮਸ਼ਹੂਰ ਐਕਟਰਸ ਦੀ ਅਚਾਨਕ ਹੁਣੇ ਹੋਈ ਮੌਤ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ …..

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਤਾਜਾ ਵੱਡੀ ਖਬਰ – ਬਾਲੀਵੁਡ ਦੀ ਇਸ ਮਸ਼ਹੂਰ ਐਕਟਰਸ ਦੀ ਅਚਾਨਕ ਹੁਣੇ ਹੋਈ ਮੌਤ

 

ਮੁੰਬਈ: ਬਾਲੀਵੁੱਡ ਲਈ ਦੁਖ ਦੀ ਖ਼ਬਰ ਹੈ ਕਿ ‘ਪਾਕੀਜ਼ਾ’ ਤੇ ‘ਰਜ਼ੀਆ ਸੁਲਤਾਨ’ ਵਰਗੀਆਂ ਫ਼ਿਲਮਾਂ ਕਰਨ ਵਾਲੀ ਐਕਟਰਸ ਗੀਤਾ ਕਪੁਰ ਨੇ 26 ਮਈ ਨੂੰ ਮੁੰਬਈ ਦੇ ਇੱਕ ਬਜ਼ੁਰਗ ਆਸ਼ਰਮ ‘ਚ ਆਖਰੀ ਸਾਹ ਲਏ। ਫ਼ਿਲਮ ਪ੍ਰੋਡਿਊਸਰ ਅਸ਼ੋਕ ਪੰਡਤ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਟਵੀਟ ਕਰਕੇ ਦਿੱਤੀ ਹੈ। ਆਪਣੇ ਟਵੀਟ ‘ਚ ਅਸ਼ੋਕ ਨੇ ਕਿਹਾ, ‘ਮੈਂ ਇਸ ਸਮੇਂ ਗੀਤਾ ਜੀ ਦੀ

 

ਮ੍ਰਿਤਕ ਦੇਹ ਨਾਲ ਖੜ੍ਹਾ ਹਾਂ ਜਿਨ੍ਹਾਂ ਨੂੰ ਉਨ੍ਹਾਂ ਦੇ ਬੱਚਿਆਂ ਵੱਲੋਂ ਲਾਵਾਰੀਸ ਛੱਡ ਦਿੱਤਾ ਗਿਆ ਸੀ। ਅਸੀਂ ਗੀਤਾ ਜੀ ਨੂੰ ਠੀਕ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਵੇਰੇ ਆਖਰੀ ਸਾਹ ਲਏ। ਮੈਂ ਪ੍ਰੋਡਿਊਸਰ ਰਮੇਸ਼ ਤੋਰਾਨੀ ਦਾ ਬੇਹੱਦ ਸ਼ੁਕ੍ਰੀਆ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ।’

ਇਸ ਦੇ ਨਾਲ ਹੀ ਅਸ਼ੋਕ ਨੇ ਲਿਖਿਆ, ‘ਗੀਤਾ ਜੀ ਸਭ ਨੂੰ

ਅਲਵਿਦਾ ਕਹਿ ਕੇ ਚਲੀ ਗਈ। ਗੀਤਾ ਜੀ ਆਸ਼ਰਮ ‘ਚ ਪਿਛਲੇ ਇੱਕ ਸਾਲ ਤੋਂ ਆਪਣੇ ਬੱਚਿਆਂ ਦਾ ਇੰਤਜ਼ਾਰ ਕਰ ਰਹੀ ਸੀ। ਆਪਣੇ ਬੱਚਿਆਂ ਨੂੰ ਨਾ ਮਿਲਣ ਕਾਰਨ ਉਹ ਕਾਫੀ ਉਦਾਸ ਸੀ। ਗੀਤਾ ਜੀ ਨੇ 26 ਮਈ ਦੀ ਸਵੇਰ 9 ਵਜੇ ਆਖਰੀ ਸਾਹ ਲਏ।’

ਮਰਹੂਮ ਐਕਟਰਸ ਗੀਤਾ ਕਪੂਰ ਨੇ 100 ਤੋਂ ਵੀ ਜ਼ਿਆਦਾ ਫ਼ਿਲਮਾਂ ‘ਚ ਕੰਮ ਕੀਤਾ ਸੀ ਪਰ ਗੀਤਾ ਨੂੰ ਸਭ ਤੋਂ ਵੱਧ ਯਾਦ ਕਮਾਲ ਅਮਰੋਹੀ ਦੀ ਫ਼ਿਲਮ ‘ਪਾਕੀਜ਼ਾ’ ਲਈ ਕੀਤਾ ਜਾਂਦਾ ਹੈ। ਫ਼ਿਲਮ ‘ਚ ਗਤਿਾ ਨੇ

ਰਾਜਕੁਮਾਰ ਦੀ ਦੂਜੀ ਪਤਨੀ ਦਾ ਰੋਲ ਅਦਾ ਕੀਤਾ ਸੀ। ਜਦੋਂ ਕਿ ਫ਼ਿਲਮ ਦੀ ਮੁੱਖ ਕਲਾਕਾਰ ਮੀਨਾ ਕੁਮਾਰੀ ਸੀ।

ਗੀਤਾ ਕਪੂਰ ਦਾ ਬੇਟਾ ਬਾਲੀਵੁੱਡ ‘ਚ ਕੋਰੀਓਗ੍ਰਾਫਰ ਹੈ ਤੇ ਧੀ ਪੂਜਾ ਇੱਕ ਏਅਰ-ਹੋਸਟੇਸ ਹੈ। ਰਾਜਾ ਨੇ ਪਿਛਲੇ ਸਾਲ ਗੀਤਾ ਜੀ ਨੂੰ ਲਾਵਾਰਿਸ ਦੀ ਤਰ੍ਹਾਂ ਛੱਡ ਦਿੱਤਾ ਤੇ ਕਦੇ ਮਿਲਣ ਵੀ ਨਹੀਂ ਆਇਆ ਸੀ। ਇਸ ਤੋਂ ਬਾਅਦ ਫਿਲਮ-ਮੇਕਰ ਅਸ਼ੋਕ ਤੇ ਰਮੇਸ਼ ਤੋਰਾਨੀ ਨੇ ਗੀਤਾ ਦੇ ਇਲਾਜ ਦਾ ਖਿਆਲ ਰੱਖਿਆ।


Posted

in

by

Tags: