ਵੱਡੀਤਾਜਾ ਖਬਰ……
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮੋਦੀ ਦਾ ਵਿਰੋਧ ਕਰਨ ਵਾਲੇ ਅੱਤਵਾਦੀ ਕਰਾਰ ! ਦੇਖੋ ਕਿਉਂ
ਬੀ ਜੇ ਪੀ ਵਾਲੇ ਵੀਰ ਖਬਰ ਪੜਨ ਤੋਂ ਪਹਿਲਾਂ ਇਹ ਜਰੂਰ ਸੋਚਣ ਕੇ ਕਨੂੰਨ ਤੋਂ ਉਪਰ ਕੋਈ ਲੀਡਰ ਨਹੀ ਹੁੰਦਾ ਪਰ ਇਸ ਮੰਤਰੀ ਦੀ ਆਹ ਕਰਤੂਤ ਦੇਖਕੇ ਅਣਖ ਵਾਲੇ ਬੀ ਜੇ ਪੀ ਸਮਰਥਕ ਵੀਰਾਂ ਦਾ ਸਰ ਵੀ ਝੁਕ ਜਾਵੇਗਾ ਕੇ ਏਨੀ ਕੱਟੜਤਾ ਜਾਇਜ ਹੈ ? ਬਾਕੀ ਜਨਤਾ ਜਿਹੜੀ ਮੋਦੀ ਦੇ ਕੰਮਾਂ ਤੋਂ ਖੁਸ਼ ਨਹੀ ਕੀ ਉਹ ਅੱਤਵਾਦੀ ਹਨ ? ਜਿਹੜੇ ਮੋਦੀ ਦੇ ਵਿਰੋਧੀ ਹਨ ਉਹ ਕਾਮੈਂਟ ਜਰੂਰ ਕਰਨ ਅਤੇ ਵਿਚਾਰ ਦੇਣ। ਦੇਖੋ ਕੀ ਹੈ ਮਾਮਲਾ …..
ਨਵੀਂ ਦਿੱਲੀ- ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਮੁੜ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਅੱਤਵਾਦੀ ਗਰਦਾਨ ਦਿੱਤਾ ਹੈ। ਗਿਰੀਰਾਜ ਨੇ ਮੋਦੀ ਦਾ ਵਿਰੋਧ ਕਰਨ ਵਾਲਿਆਂ ਦੀ ਤੁਲਨਾ ਹਾਫ਼ਿਸ ਸਈਦ ਤੇ ਲਾਦੇਨ ਨਾਲ ਕੀਤੀ ।
ਗਿਰੀਰਾਜ ਸਿੰਘ ਨੇ ਕਿਹਾ ਕਿ ਹਾਫ਼ਿਸ ਸਈਦ ਤੇ ਲਾਦੇਨ ਦਾ ਸਮਰਥਨ ਕਰਨ ਵਾਲੇ ਵੀ ਮੋਦੀ ਦਾ ਵਿਰੋਧ ਕਰ ਰਹੇ ਹਨ। ਯਾਦ ਰਹੇ ਕਿ ਗਿਰੀਰਾਜ ਸਿੰਘ ਨੇ ਹੀ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਵਿਰੋਧੀਆਂ ਨੂੰ ਪਾਕਿਸਤਾਨ ਜਾਣ ਲਈ ਕਿਹਾ ਸੀ।
ਦੇਖੋ ਗਿਰੀਰਾਜ ਸਿੰਘ ਨੇ ਕੀ ਕਿਹਾ……
ਗਿਰੀਰਾਜ ਸਿੰਘ ਨੇ ਕਿਹਾ ਕਿ ਇੱਕ ਪਾਸੇ ਜਿਸ ਤਰ੍ਹਾਂ ਲੋਕ ਪੀਐਮ ਮੋਦੀ ਦੇ ਵਿਰੋਧ ’ਚ ਖੜ੍ਹੇ ਹੋ ਰਹੇ ਹਨ, ਕਿਸੇ ’ਚ ਹਿੰਮਤ ਨਹੀਂ ਕਿ ਪੀਐਮ ਮੋਦੀ ਵੱਲੋਂ ਕੀਤੇ ਵਿਕਾਸ ਦੇ ਵਿਰੋਧ ’ਚ ਖੜ੍ਹੇ ਹੋਣ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦਾ ਵਿਰੋਧ, ਜਾਤੀਵਾਦ ਦਾ ਭੋਗ ਪਾਉਣ ਵਾਲੇ, ਲਾਦੇਨ ਦਾ ਸਮਰਥਨ ਤੇ ਸਨਮਾਨ ਕਰਨ ਵਾਲੇ ਤੇ ਵੱਖਵਾਦੀਆਂ ਦਾ ਸਮਰਥਨ ਕਰਨ ਵਾਲੇ ਲੋਕ ਕਰ ਰਹੇ ਹਨ।
ਮੋਦੀ ਦੇ ਮੋਤਰੀ ਗਿਰੀਰਾਜ ਸਿੰਘ ਅਕਸਰ ਆਪਣੇ ਬਿਆਨਾਂ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਪਹਿਲਾਂ ਵੀ ਇਨ੍ਹਾਂ ਨੇ ਵਧਦੀ ਜਨਸੰਖਿਆ ’ਤੇ ਲਗਾਮ ਕੱਸਣ ਲਈ ਨਸਬੰਦੀ ਕਰਾਉਣ ਤੇ ਮੁਸਲਮਾਨਾਂ ਦੀ ਵਧਦੀ ਆਬਾਦੀ ਨੂੰ ਦੇਸ਼ ਲਈ ਖ਼ਤਰਾ ਦੱਸ ਕੇ ਵਿਵਾਦਾਂ ਵਿੱਚ ਫਸ ਚੁੱਕੇ ਸਨ।