ਤਾਜਾ ਵੱਡੀ ਖਬਰ – ਸਟੂਡੈਂਟ ਵੀਜੇ ਤੇ ਬਾਹਰ ਜਾਣ ਵਾਲੇ ਹੋ ਜਾਣ ਸਾਵਧਾਨ (ਸਰਕਾਰੀ ਚੇਤਾਵਨੀ ਜਾਰੀ )

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਸਟੂਡੈਂਟ ਵੀਜੇ ਤੇ ਬਾਹਰ ਜਾਣ ਵਾਲੇ ਹੋ ਜਾਣ ਸਾਵਧਾਨ (ਸਰਕਾਰੀ ਚੇਤਾਵਨੀ ਜਾਰੀ )

 

 

 

 

ਕੈਨੇਡਾ ‘ਚ ਵਿਦੇਸ਼ਾਂ ਤੋਂ ਪੜ੍ਹਨ ਪੁੱਜੇ ਮੁੰਡੇ ਤੇ ਕੁੜੀਆਂ ਤੋਂ ਰਕਮਾਂ ਭਟੋਰਣ ਦਾ ਠੱਗਾਂ ਨੇ ਇਕ ਨਵਾਂ ਢੰਗ ਲੱਭ ਲਿਆ ਹੈ ਜਿਸ ਕਾਰਨ ਪੁਲਿਸ ਨੂੰ ਵੀ ਸਰਗਰਮ ਹੋਣਾ ਪਿਆ ਹੈ | ਰਾਜਧਾਨੀ ਓਟਾਵਾ ਤੋਂ ਪੁਲਿਸ ਨੇ ਲੋਕਾਂ ਅਤੇ ਵਿਸ਼ੇਸ਼ ਤੌਰ ‘ਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਾਵਧਾਨ ਕੀਤਾ ਹੈ |

 

 

ਪੁਲਿਸ ਵਿਭਾਗ ਵਲੋਂ ਭੇਜੀ ਜਾਣਕਾਰੀ ਮੁਤਾਬਿਕ ਠੱਗੀ ਵਾਸਤੇ ਵਿਦਿਆਰਥੀਆਂ ਨੂੰ ਫ਼ੋਨ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ | ਫ਼ੋਨ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਪੁਲਿਸ ਦਾ ਅਫ਼ਸਰ ਦੱਸਦਾ/ਦੱਸਦੀ ਹੈ ਤੇ ਵਿਦਿਆਰਥੀ ਵਿਰੁੱਧ ਕਾਲਾ ਧਨ ਚਿੱਟਾ ਕਰਨ ਦਾ ਪਰਚਾ ਦਰਜ ਕਰਨ ਅਤੇ ਡਿਪੋਰਟ ਕਰਨ ਦਾ ਡਰਾਵਾ ਦਿੱਤਾ ਜਾਂਦਾ ਹੈ | ਅਖੇ ਤੁਸੀਂ ਵਿਦੇਸ਼ ਤੋਂ

 

ਗੈਰਕਾਨੂੰਨੀ ਤਰੀਕੇ ਨਾਲ ਪੈਸੇ ਕੈਨੇਡਾ ਵਿਚ ਲਿਆਂਦੇ/ਮੰਗਵਾਏ ਹਨ | ਜਿਨ੍ਹਾਂ ਨੇ ਅਜਿਹਾ ਕੀਤਾ ਹੁੰਦਾ ਹੈ ਉਹ ਆਮ ਤੌਰ ‘ਤੇ ਘਬਰਾ ਕੇ ਠੱਗਾਂ ਦੀਆਂ ਗੱਲਾਂ ਵਿਚ ਆ ਜਾਂਦੇ ਹਨ ਅਤੇ ਉਸ ਤੋਂ ਖਹਿੜਾ ਛੁਡਾਉਣ ਲਈ ਉਸ ਦੇ ਕਹੇ ਮੁਤਾਬਿਕ (ਗਿਫ਼ਟ ਕਾਰਡਾਂ ਰਾਹੀਂ) ਪੈਸੇ ਦੇਣ ਲਈ ਮੰਨ ਜਾਂਦੇ ਹਨ | ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਜਦੋਂ ਠੱਗ ਫ਼ੋਨ ਕਰਦੇ ਹਨ ਤਾਂ ਵਿਦਿਆਰਥੀਆਂ ਦੇ

 

 

ਫ਼ੋਨ ਵਿਚ ਓਟਾਵਾ ਪੁਲਿਸ ਦਾ ਨੰਬਰ ਡਿਸਪਲੇਅ ਹੁੰਦਾ ਹੈ | ਪੁਲਿਸ ਅਫ਼ਸਰਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਉਸੇ ਨੰਬਰ ‘ਤੇ ਦੁਬਾਰਾ ਕਾਲ ਕਰਨਗੇ ਤਾਂ ਅਸਲੀ ਪੁੁਲਿਸ ਨਾਲ ਗੱਲ ਹੋ ਜਾਵੇਗੀ ਅਤੇ ਸੱਚਾਈ ਸਾਹਮਣੇ ਆ ਜਾਵੇਗੀ, ਜਿਸ ਨਾਲ ਠੱਗੀ ਤੋਂ ਬਚਾਅ ਹੋ ਸਕਦਾ ਹੈ | ਜਦੋਂ ਠੱਗ ਵਲੋਂ ਫ਼ੋਨ ਕੀਤਾ ਜਾਂਦਾ ਤਾਂ ਉਹ ਵਾਪਸ ਕਾਲ ਕਰਵਾਉਣ ਨੂੰ ਰਾਜ਼ੀ ਨਹੀਂ ਹੁੰਦਾ ਸਗੋਂ ਹੋਲਡ ਕਰਨ ਜਾਂ ਕਾਲ ਨਾ ਕੱਟਣ ਦੇ ਡਰਾਵੇ ਦਿੱਤੇ ਜਾਂਦੇ ਹਨ | ਮਿਲੀ ਜਾਣਕਾਰੀ ਮੁਤਾਬਿਕ ਕੈਨੇਡਾ ਵਿਚ ਲੋਕਾਂ ਨੂੰ ਠੱਗੀ ਲਈ ਫ਼ੋਨ ਕਰਨ ਵਾਲੇ ਵਿਅਕਤੀ ਕਿਤੇ ਵਿਦੇਸ਼ ਵਿਚ ਹੁੰਦੇ ਹਨ ਜੋ ਪੁਲਿਸ ਅਫ਼ਸਰ ਜਾਂ ਇਮੀਗ੍ਰੇਸ਼ਨ ਅਧਿਕਾਰੀ ਹੋਣ ਦਾ ਡਰਾਮਾ ਕਰਦੇ ਹਨ |


Posted

in

by

Tags: