ਆਈ ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਵੱਡੀ ਖਬਰ – ਹੁਣੇ ਹੁਣੇ ਮਸ਼ਹੂਰ ਨੇਤਾ ਅਟਲ ਬਿਹਾਰੀ ਵਾਜਪੇਈ …….
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੂੰ ਦਿੱਲੀ ਸਥਿਤ ਪ੍ਰਸਿੱਧ AIIMS ਵਿੱਚ ਭਰਤੀ ਕਰਵਾਇਆ ਗਿਆ ਹੈ। ਵਾਜਪੇਈ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ।
ਭਾਜਪਾ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਕਿ ਵਾਜਪੇਈ ਨੂੰ ਨਿਯਮਿਤ ਜਾਂਚ ਲਈ ਏਮਸ ਵਿੱਚ ਲਿਆਂਦਾ ਗਿਆਂ ਸੀ, ਜਿੱਥੇ ਡਾਕਟਰਾਂ ਦੀ ਸਲਾਹ ਤੇ ਉਨ੍ਹਾਂ ਨੂੰ ਦਾਖਲ ਕਰ ਲਿਆ ਗਿਆ …..। ਵਾਜਪੇਈ ਨੂੰ ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਦੀ ਨਿਗਰਾਨੀ ਵਿੱਚ ਰੱਖਿਆ ਗਿਆ …… । ਉੱਧਰ ਏਮਸ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੀ ਸਿਹਤ ਸਥਿਰ ਦੱਸੀ ਗਈ ਹੈ।
ਦੱਸ ਦਈਏ ਕਿ ਅਟਲ ਬਿਹਾਰੀ ਵਾਜਪੇਈ ਪਿਛਲੇ ਕਾਫ਼ੀ ਸਮੇਂ ਤੋਂ ਡਿਮੇਂਸ਼ੀਆ ਨਾਲ ਜੂਝ ਰਹੇ …..। ਖ਼ਰਾਬ ਸਿਹਤ ਦੇ ਕਾਰਣ ਉਹ ਹੌਲੀ-ਹੌਲੀ ਬਾਹਰਲੀ ਦੁਨੀਆਂ ਤੋਂ ਦੂਰ ਚਲੇ ਗਏ ਤੇ ਪਿਛਲੇ ਕਈ ਸਾਲਾਂ ਤੋਂ ਉਹ ਆਪਣੇ ਘਰਾਂ ਤੱਕ ਹੀ ਸੀਮਿਤ ਹਨ।
ਭਾਜਪਾ ਦੇ ਸੰਸਥਾਪਕ ਮੈਂਬਰਾਂ ਵਿੱਚ ਸ਼ਾਮਿਲ ਵਾਜਪੇਈ ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਹ ਪਹਿਲੇ ਅਜਿਹੇ ਗ਼ੈਰ-ਕਾਂਗਰਸੀ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਆਪਣਾ ਕਾਰਜਕਾਲ ਪੂਰਾ ਕੀਤਾ। ਕੁੱਝ ਸਮੇਂ ਪਹਿਲਾਂ ਹੀ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਬਿਹਤਰੀਨ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਨਿਵਾਜਿਆ ਸੀ।
ਅਟਲ ਬਿਹਾਰੀ ਵਾਜਪੇਈ ਦਾ ਜਨਮ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ 25 ਦਿਸੰਬਰ 1924 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਕ੍ਰਿਸ਼ਣ ਬਿਹਾਰੀ ਵਾਜਪੇਈ ਅਧਿਆਪਕ ਸਨ ਤੇ ਉਨ੍ਹਾਂ ਦੀ ਮਾਤਾ ਕ੍ਰਿਸ਼ਨਾ .। ਵੈਸੇ ਮੂਲ ਤੌਰ ਤੇ ਉਨ੍ਹਾਂ ਦਾ ਰਿਸ਼ਤਾ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਬਟੇਸ਼ਵਰ ਪਿੰਡ ਤੋਂ ਹੈ ਪਰ ਪਿਤਾ ਮੱਧ ਪ੍ਰਦੇਸ਼ ਵਿੱਚ ਅਧਿਆਪਕ ਸਨ। ਇਸ ਲਈ ਉਨ੍ਹਾਂ ਦਾ ਜਨਮ ਉੱਥੇ ਹੀ ਹੋਇਆ । ਹਾਲਾਂਕਿ ਉਨ੍ਹਾਂ ਦਾ ਸਭ ਤੋਂ ਵੱਧ ਲਗਾਅ ਉੱਤਰ ਪ੍ਰਦੇਸ਼ ਦੀ ਰਾਜਨੀਤੀ ਤੋਂ ਰਿਹਾ …….। ਉਹ ਲਖਨਊ ਤੋਂ ਸਾਂਸਦ ਸਨ।
ਹੁਨਰਮੰਦ ਸਿਆਸਤਦਾਨ, ਕਵੀ ਤੇ ਲੇਖਕ ਰਹੇ ਹਨ ਅਟਲ
ਭਾਰਤ ਦੇ ਰਾਜਨੀਤਿਕ ਇਤਿਹਾਸ ਵਿੱਚ ਅਟਲ ਬਿਹਾਰੀ ਵਾਜਪੇਈ ਦਾ ਸੰਪੂਰਨ ਵਿਅਕਤੀਤਵ ਸਿਖਰ ਪੁਰਸ਼ ਦੇ ਰੂਪ ਵਿੱਚ ਦਰਜ ਹੈ। ਉਨ੍ਹਾਂ ਦੀ ਪਹਿਚਾਨ ਇੱਕ ਹੁਨਰਮੰਦ ਸਿਆਸਤਦਾਨ, ਪ੍ਰਸ਼ਾਸਕ, ਭਾਸ਼ਾ ਵਿਗਿਆਨੀ, ਕਵੀ, ਪੱਤਰਕਾਰ ਤੇ ਲੇਖਕ ਦੇ ਰੂਪ ਵਿੱਚ ਹੈ। ਰਾਸ਼ਟਰੀ ਸਵੈ-ਸੇਵਕ ਸੰਘ ਦੀ ਵਿਚਾਰਧਾਰਾ ਵਿੱਚ ਵਧੇ-ਫੁਲੇ ਅਟਲ ਰਾਜਨੀਤੀ ਵਿੱਚ ਉਦਾਰਵਾਦ ਤੇ ਸਮਾਨਤਾ ਦੇ ਸਮਰਥਕ ਮੰਨੇ ਜਾਂਦੇ ਹਨ। ਉਨ੍ਹਾਂ ਨੇ ਵਿਚਾਰਧਾਰਾ ਦੀਆਂ ਡੋਰਾਂ ਨਾਲ ਆਪਣੇ ਆਪ ਨੂੰ ਕਦੀਂ ਨਹੀਂ ਬੰਨ੍ਹਿਆਂ।