ਤਾਜਾ ਵੱਡੀ ਦੁਖਦਾਈ ਖਬਰ …. ਪੰਜਾਬ ਚ ਚਰਚਿਤ ਰਹਿ ਚੁੱਕੇ ਇਸ ਚਿਹਰੇ ਦਾ ਹੋਇਆ ਦਿਹਾਂਤ ….

ਵੱਡੀ ਤਾਜਾ  ਦੁਖਦਾਈ ਖਬਰ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਤਾਜਾ ਵੱਡੀ ਦੁਖਦਾਈ ਖਬਰ …. ਪੰਜਾਬ ਚ ਚਰਚਿਤ ਰਹਿ ਚੁੱਕੇ ਇਸ ਚਿਹਰੇ ਦਾ ਹੋਇਆ ਦਿਹਾਂਤ ….

 

 

ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਸਿਆਸਤ ਵਿੱਚ ਕਾਫ਼ੀ ਚਰਚਿਤ ਰਹਿ ਚੁੱਕੇ ਚਿਹਰੇ ਭਾਵ ਜਸਟਿਸ ਨਾਰੰਗ ਕਮਿਸ਼ਨ ਦੇ ਮੁਖੀ ਜੇ ਐਸ ਨਾਰੰਗ ਦਾ ਅੱਜ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ । ਆਪ ਸਭ ਨੂੰ ਪਤਾ ਹੀ ਹੋਵੇਗਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਰਾਣਾ ਗੁਰਜੀਤ ਉੱਪਰ ਲੱਗੇ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਾਰੰਗ ਕਮਿਸ਼ਨ ਨੂੰ ਇਸ ਦੀ ਇਨਕੁਆਰੀ ਲਈ ਕਿਹਾ ਗਿਆ ਸੀ ।

ਇਸ ਤੋਂ ਬਾਅਦ ਨਾਰੰਗ ਕਮਿਸ਼ਨ ਵੱਲੋਂ ਰਾਣਾ ਗੁਰਜੀਤ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ ਜਿਸ ਤੇ ਵਿਰੋਧੀ ਧਿਰਾਂ ਨੇ ਕਾਫੀ ਇਤਰਾਜ਼ ਵੀ ਜਤਾਇਆ ਸੀ । ਖ਼ਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜੇ ਐੱਸ ਨਾਰੰਗ ਨੂੰ ਕੈਂਸਰ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਉਹ ਹਸਪਤਾਲ ਵਿੱਚ ਦਾਖ਼ਲ ਸਨ । ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜਦਿਆਂ ਹੋਇਆਂ ਉਨ੍ਹਾਂ ਨੇ ਮੁਹਾਲੀ ਦੇ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਲੈਂਦੇ ਹੋਏ ਆਪਣੇ ਸਰੀਰ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ।

ਨਾਜਾਇਜ਼ ਮਾਈਨਿੰਗ ਮਾਮਲੇ ਵਿਚ ਜਸਟਿਸ ਨਾਰੰਗ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਕਾਫੀ ਚਰਚਾ ਵਿੱਚ ਵੀ ਰਹਿ ਚੁੱਕੇ ਹਨ । ਉਨ੍ਹਾਂ ਨੇ ਕਾਫੀ ਸਾਲ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵੀ ਕੰਮ ਕੀਤਾ ਹੈ ।


Posted

in

by

Tags: