ਕੋਲਕੱਤਾ : ਇੱਥੋਂ ਦੇ ਇੱਕ ਸਕੂ਼ਲ ‘ਚ 4 ਸਾਲਾਂ ਬੱਚੀ ਦੇ ਨਾਲ ਉਸਦੇ ਹੀ ਅਧਿਆਪਕ ਨੇ ਯੋਨ ਸੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਸ਼ੀ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਬੱਚੀ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਹੈ।
ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਤ ਬੱਚੀ ਨੇ ਦੱਸਿਆ ਕਿ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕ ਨੇ ਸਕੂ਼ਲ ਦੇ ਬਾਥਰੂਮ ‘ਚ ਲਿਜਾ ਕੇ ਉਸਦਾ ਯੋਨ ਸੋਸ਼ਣ ਕੀਤਾ। ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਅੱਜ ਸਵੇਰੇ ਹੀ ਗ੍ਰਿਫ਼ਤਾਰ ਕਰ ਲਿਆ ਹੈ। ਬੱਚੀ ਦੇ ਪਰਿਵਾਰ ਵਾਲਿਆਂ ਵੱਲੋਂ ਸਕੂਲ ਦੇ ਸਾਹਮਣੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
Teacher Raped four year girl
ਪਰਿਵਾਰ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਲੜਕੀਆਂ ਦਾ ਸਕੂਲ ਹੈ ਤਾਂ ਇੱਥੇ ਫਿਜੀਕਲ ਐਜੂਕੇਸ਼ਨ ਲਈ ਪੁਰਸ਼ ਅਧਿਆਪਕ ਕਿਉਂ ਰੱਖਿਆ ਗਿਆ ਹੈ? ਬੱਚੀ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਨੂੰ ਆਪਣੀ ਬੱਚੀ ਨੂੰ ਸਕੂ਼ਲ ਤੋਂ ਵਾਪਸ ਲੈਣ ਗਈ ਤਾਂ ਬੱਚੀ ਦੇ ਕੱਪੜਿਆਂ ‘ਤੇ ਖੂਨ ਦੇ ਨਿਸ਼ਾਨ ਸਨ। ਇਸ ਤੋਂ ਬਾਅਦ ਉਸ ਨੇ ਸਾਰੀ ਗੱਲ ਬੱਚੀ ਤੋਂ ਪੁੱਛੀ।
ਉਥੇ ਹੀ ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਬੱਚੀ ਸਕੂਲ ਤੋਂ ਵਾਪਸ ਆਈ ਤਾਂ ਉਸ ਦੇ ਅੰਦਰੂਨੀ ਅੰਗਾਂ ‘ਚੋਂ ਖੂਨ ਨਿਕਲ ਰਿਹਾ ਸੀ ਅਤੇ ਬੱਚੀ ਨੂੰ ਬਹੁਤ ਤੇਜ਼ ਦਰਦ ਹੋ ਰਿਹਾ ਸੀ। ਬੱਚੀ ਨੇ ਹੀ ਸਾਨੂੰ ਦੱਸਿਆ ਕਿ ਉਸ ਨਾਲ ਉਸ ਦੇ ਹੀ ਅਧਿਆਪਕ ਨੇ ਗ਼ਲਤ ਕੰਮ ਕੀਤਾ ਹੈ।
ਪਿਤਾ ਦੇ ਅਨੁਸਾਰ,ਬੱਚੀ ਨੇ ਦੱਸਿਆ ਕਿ ਉਸ ਦੇ ਅਧਿਆਪਕ ਨੇ ਉਸ ਦਾ ਯੋਨ ਸੋਸ਼ਣ ਕੀਤਾ ਹੈ। ਇਸ ਸਭ ਦਾ ਪਤਾ ਲੱਗਣ ਤੋਂ ਬਆਦ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਮਾਮਲੇ ਦੀ ਸਾਰੀ ਜਾਣਕਾਰੀ ਦਿੱਤੀ। ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਹਸਪਤਾਲ ‘ਚ ਭਰਤੀ ਹੈ। ਉਸਦੀ ਜਾਂਚ ਹੋ ਰਹੀ ਹੈ ਅਤੇ ਉਹ ਬਹੁਤ ਤਕਲੀਫ ਵਿਚ ਹੈ।
ਪਰਿਵਾਰ ਵਾਲਿਆਂ ਨੇ ਸਕੂ਼ਲ ਦੇ ਪ੍ਰਬੰਧਾਂ ‘ਤੇ ਦੋਸ਼ ਲਗਾਉਦਿਆਂ ਇਹ ਵੀ ਦੱਸਿਆ ਹੈ ਕਿ ਤਿੰਨ ਸਾਲ ਪਹਿਲਾਂ ਇਸੇ ਸਕੂ਼ਲ ਦੇ ਬੱਸ ਡਰਾਇਵਰ ਨੇ ਬੱਚੀ ਦਾ ਯੋਨ ਸੋਸ਼ਣ ਕੀਤਾ ਸੀ। ਇਸ ਦੇ ਬਾਵਜੂਦ ਵੀ ਸਕੂ਼ਲ ਪ੍ਰਸਾਸ਼ਨ ਨੇ ਹੁਣ ਤੱਕ ਸਕੂਲ ‘ਚ ਸੀਸੀਟੀਵੀ ਕੈਮਰੇ ਨਹੀਂ ਲਗਵਾਏ ਅਤੇ ਜਿਹੜੇ ਕੈਮਰੇ ਲੱਗੇ ਵੀ ਹਨ ਉਹ ਕੰਮ ਨਹੀਂ ਕਰਦੇ। ਇਸ ਤੋਂ ਪਹਿਲਾਂ ਵੀ ਬੱਚੀ ਨਾਲ ਯੋਨ ਸੋਸ਼ਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ।
ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿਚ ਇੱਕ ਮਾਸੂਮ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਦੋਸ਼ੀ ਨੇ ਆਠ ਸਾਲ ਦੀ ਇੱਕ ਬੱਚੀ ਨੂੰ ਖੇਤ ‘ਚ ਲਿਜਾਕੇ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਇਸ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ। ਇਹ ਘਟਨਾ ਬਾਗਪਤ ਦੇ ਖੇਕੜਾ ਦੀ ਹੈ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ। ਖੇਕੜਾ ‘ਚ ਇੱਕ ਇੱਟਾਂ ਬਣਾਉਣ ਵਾਲਾ ਭੱਠਾ ਹੈ। ਜਿਥੇ ਲੜਕੀ ਦਾ ਪਰਿਵਾਰ ਇੱਟਾਂ ਬਣਾਉਣ ਦਾ ਕੰਮ ਕਰਦਾ ਹੈ।
ਸੀਓ ਨੇ ਦੱਸਿਆ ਕੇ ਸੁਕਰਵਾਰ ਨੂੰ ਬੱਚੀ ਦੇ ਪਰਿਵਾਰ ਵਾਲੇ ਕੰਮ ‘ਤੇ ਗਏ ਹੋਏ ਸਨ। ਕੰਮ ਕਰਨ ਵਾਲੇ ਮਜਦੂਰ ਦੀ ਅੱਠ ਸਾਲ ਦੀ ਬੱਚੀ ਆਪਣੇ ਪਰਿਵਾਰ ਕੋਲ ਜਾ ਰਹੀ ਸੀ। ਉਸ ਸਮੇਂ ਰਾਸਤੇ ‘ਚ ਕਿਸੇ ਅਣਪਛਾਤੇ ਵਿਅਕਤੀ ਨੇ ਬੱਚੀ ਦਾ ਮੂੰਹ ਬੰਦ ਕਰਕੇ ਉਸ ਨੂੰ ਅਗਵਾ ਕਰ ਲਿਆ ਅਤੇ ਕੋਲ ਹੀ ਗੰਨੇ ਦੇ ਖੇਤ ‘ਚ ਲੈ ਗਿਆ। ਫਿਰ ਉਥੇ ਉਸ ਨੇ ਬੱਚੀ ਨਾਲ ਬਲਾਤਕਾਰ ਕੀਤਾ।
ਪੁਲਿਸ ਅਧਿਕਾਰੀ ਸੰਜੀਵ ਦੇ ਅਨੁਸਾਰ ਘਟਨਾ ਦੇ ਬਾਅਦ ਦੋਸ਼ੀ ਵਿਅਕਤੀ ਬੱਚੀ ਨੂੰ ਉਥੇ ਹੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਖੂਨ ਨਾਲ ਲੱਥ-ਪੱਥ ਬੱਚੀ ਕਿਸੇ ਤਰਾਂ ਆਪਣੇ ਪਰਿਵਾਰ ਵਾਲਿਆਂ ਕੋਲ ਪਹੁੰਚੀ ਅਤੇ ਉਸ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ। ਬੱਚੀ ਦੀ ਇਸ ਘਟਨਾ ਦੀ ਗੱਲ ਸੁਣ ਕੇ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ। ਪਰਿਵਾਰ ਵਾਲੇ ਬੱਚੀ ਨੂੰ ਲੈ ਕੇ ਥਾਣੇ ਪਹੁੰਚ ਗਏ ਅਤੇ ਘਟਨਾ ਸਬੰਧੀ ਸਾਰੀ ਜਾਣਕਾਰੀ ਦੇ ਮਾਮਲਾ ਦਰਜ਼ ਕਰਵਾ ਦਿੱਤਾ। ਪੁਲਿਸ ਨੇ ਬੱਚੀ ਦਾ ਮੈਂਡੀਕਲ ਕਰਵਾ ਕੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ। ਪੁਲਿਸ ਨੇ ਬੱਚੀ ਦੇ ਪਿਤਾ ਦੀ ਤਹਿਰੀਰ ‘ਤੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।