ਏਅਰ ਇੰਡੀਆ ਏਅਰਲਾਈਨ ਦੀਆਂ ਖਬਰਾਂ ਇੰਨੀਂ ਦਿਨੀਂ ਕਾਫੀ ਜ਼ਿਆਦਾ ਸੁਰਖੀਅਾਂ ਵਿੱਚ ਚੱਲ ਰਹੀਆਂ ਹਨ । ਕੁਝ ਦਿਨ ਪਹਿਲਾਂ ਹੀ ਏਅਰ ਇੰਡੀਆ ਦੇ ਇਕ ਜਹਾਜ਼ ਦੀ ਖਬਰ ਜੋ ਕਿ ਅੰਮ੍ਰਿਤਸਰ ਤੋਂ ਦਿੱਲੀ ਜਾ ਰਿਹਾ ਸੀ ਕਾਫੀ ਵਾਇਰਲ ਹੋਈ ਸੀ ਜਿਸ ਨਾਲ ਅਸਮਾਨ ਵਿੱਚ ਇੱਕ ਘਟਨਾ ਵਾਪਰੀ ਸੀ । ਹਾਲ ਹੀ ਵਿੱਚ ਏਅਰ ਇੰਡੀਆ ਦੀ ਇਕ ਹੋਰ ਖਬਰ ਸਾਹਮਣੇ ਆਈ ਹੈ ਜੋ ਕਿ ਏਅਰ ਇੰਡੀਆ ਦੀ ਦਿੱਲੀ-ਰਾਏਕੋਟ ਵਾਲੀ ਫਲਾਈਟ ਨਾਲ ਸਬੰਧਤ ਹੈ ।
ਜਦੋਂ ਏਅਰ ਇੰਡੀਆ ਦੀ ਫਲਾਈਟ ਹੋ ਗਈ ਓਵਰ ਬੁਕਿੰਗ
(symbolic Images)
ਇਹ ਪੂਰੀ ਘਟਨਾ ਬੀਤੇ ਕੱਲ੍ਹ ਦੀ ਸ਼ਾਮ ਭਾਵ 25 ਮਈ ਦਿਨ ਸ਼ੁੱਕਰਵਾਰ ਦੀ ਹੈ । ਅਸਲ ਵਿੱਚ ਹੋਇਆ ਕੁਝ ਅਜਿਹਾ ਕਿ ਜਦੋਂ ਯਾਤਰੀਆਂ ਦੀ ਬੋਰਡਿੰਗ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਏਅਰ ਇੰਡੀਆ ਦੀ ਇਹ ਫਲਾਈਟ ਓਵਰ ਬੁੱਕਡ ਹੋ ਗਈ ਹੈ ਭਾਵ ਜਹਾਜ਼ ਵਿੱਚ ਜਿੰਨੇ ਯਾਤਰੀ ਲਿਜਾਏ ਜਾ ਸਕਦੇ ਹਨ ਟਿਕਟਾਂ ਦੀ ਬੁਕਿੰਗ ਉਨ੍ਹਾਂ ਨਾਲੋਂ ਜ਼ਿਆਦਾ ਹੋ ਗਈ ਹੈ ।
ਜਦੋਂ ਏਅਰਲਾਈਨ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਕੁਝ ਯਾਤਰੀਆਂ ਦੇ ਬੋਰਡਿੰਗ ਤੇ ਰੋਕ ਲਗਾਉਣੀ ਪਈ ਭਾਵ ਉਨ੍ਹਾਂ ਨੂੰ ਕੁਝ ਯਾਤਰੀਆਂ ਨੂੰ ਜਹਾਜ਼ ਵਿਚ ਬੈਠਣ ਤੋਂ ਮਨ੍ਹਾ ਕਰਨਾ ਪਿਆ ਕਿਉਂਕਿ ਜਹਾਜ਼ ਪਹਿਲਾਂ ਹੀ ਲੋੜੀਂਦਾ ਯਾਤਰੀ ਪੂਰੇ ਕਰ ਚੁੱਕਾ ਸੀ । ਇਸ ਤੋਂ ਬਾਅਦ ਮਜਬੂਰਨ ਏਅਰਲਾਈਨ ਵਾਲਿਆਂ ਨੂੰ ਬਾਕੀ ਬਚੇ ਯਾਤਰੀਆਂ ਨੂੰ ਦੂਸਰੀ ਫਲਾਈਟ ਵਿੱਚ ਸ਼ਿਫਟ ਕਰਨਾ ਪਿਆ ਜਿਸਦੇ ਕਾਰਨ ਯਾਤਰੀਆਂ ਨੇ ਉੱਥੇ ਰੋਸ ਪ੍ਰਦਰਸ਼ਨ ਵੀ ਕੀਤਾ ।
ਉਧਰ ਏਅਰਲਾਈਨ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਫਲਾਈਟ ਵਿੱਚ ਕੁੱਝ ਪਰਸੈਂਟ ਜ਼ਿਆਦਾ ਸੀਟਾਂ ਦੀ ਬੁਕਿੰਗ ਇਸ ਲਈ ਕੀਤੀ ਗਈ ਸੀ ਕਿਉਂਕਿ ਕਈ ਵਾਰ ਆਖਰੀ ਸਮੇਂ ਤੇ ਕਈ ਯਾਤਰੀਆਂ ਦੀਆਂ ਟਿਕਟਾਂ ਰੱਦ ਹੋ ਜਾਂਦੀਆਂ ਹਨ ਪ੍ਰੰਤੂ ਇਸ ਫਲਾਈਟ ਵਿਚ ਕਿਸੇ ਯਾਤਰੀ ਦੀ ਟਿਕਟ ਰੱਦ ਨਹੀਂ ਕੀਤੀ ਜਿਸ ਕਾਰਨ ਜਹਾਜ਼ ਦੀ ਬੁਕਿੰਗ ਓਵਰ ਹੋ ਗਈ । ਸੋ ਬੁਕਿੰਗ ਦੇ ਓਵਰ ਹੋਣ ਦੇ ਕਾਰਨ ਏਅਰਲਾਈਨ ਨੂੰ ਕੁਝ ਯਾਤਰੀਆਂ ਨੂੰ ਜਹਾਜ਼ ਵਿਚ ਚੜ੍ਹਨ ਤੋਂ ਰੋਕਣਾ ਪਿਆ ਅਤੇ ਉਨ੍ਹਾਂ ਨੂੰ ਦੂਸਰੀ ਫਲਾਈਟ ਵਿੱਚ ਬਿਠਾ ਕੇ ਉਨ੍ਹਾਂ ਦੀ ਮੰਜ਼ਿਲ ਤੇ ਭੇਜਣਾ ਪਿਆ। ਪ੍ਰਾਪਤ ਜਾਣਕਾਰੀ ਨੂੰ ਅਨੁਸਾਰ ਪਤਾ ਲੱਗਾ ਹੈ ਕਿ ਯਾਤਰੀਆਂ ਵੱਲੋਂ ਏਅਰਲਾਈਨ ਦੇ ਇਸ ਕੰਮ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ।
ਤਾਜ਼ਾ ਖਬਰ – ਆਹ ਸ਼ਾਮ ਨੂੰ ਏਅਰ ਇਡੀਆ ਦੀ ਫਲਾਈਟ ਨਾਲ ਦੇਖੋ ਕੀ ਹੋਇਆ…
by
Tags: