ਤਾਜ਼ਾ ਖਬਰ… ਨੂਰਾਂ ਸਿਸਟਰਸ ਦੇ ਪਰਿਵਾਰ ਉੱਤੇ ਹਮਲਾ.. ਕੀਤੀ ਕੁੱਟਮਾਰ ਅਤੇ ਪਾੜੇ ਕੱਪੜੇ<

ਨੂਰਾਂ ਸਿਸਟਰਸ ਗਾਇਕੀ ਦੇ ਖੇਤਰ ਵਿੱਚ ਆਪਣੀ ਬਹੁਤ ਚੰਗੀ ਪਹਿਚਾਣ ਬਣਾ ਚੁੱਕੀਆਂ ਹਨ । ਸਿਰਫ਼ ਪੰਜਾਬ ਹੀ ਨਹੀਂ ਬਲਕਿ ਬਾਲੀਵੁੱਡ ਵਿੱਚ ਵੀ ਉਨ੍ਹਾਂ ਦੀ ਗਾਇਕੀ ਦੇ ਚਰਚੇ ਹਨ । ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਕੁਝ ਸਮਾਂ ਪਹਿਲਾਂ ਨੂਰਾਂ ਸਿਸਟਰ ਦਾ ਨਾਮ ਮੀਡੀਆ ਵਿੱਚ ਇਸ ਕਰਕੇ ਵੀ ਆਇਆ ਸੀ ਕਿ ਉਨ੍ਹਾਂ ਦਾ ਪਰਿਵਾਰ ਦਹੇਜ ਦੀ ਮੰਗ ਕਰ ਰਿਹਾ ਸੀ । ਤਾਜ਼ਾ ਖ਼ਬਰਾਂ ਅਨੁਸਾਰ ਹੁਣ ਨੂਰਾ ਸਿਸਟਰ ਦੇ ਭਰਾ ਸਾਹਿਲ ਮੀਰ ਨੇ ਇਲਜ਼ਾਮ ਲਗਾਏ ਹਨ ਕਿ ਉਸ ਉੱਪਰ ਉਸ ਦੇ ਸਹੁਰਾ ਪਰਿਵਾਰ ਵੱਲੋਂ ਹਥਿਆਰਬੰਦ ਨੌਜਵਾਨਾਂ ਦੁਆਰਾ ਹਮਲਾ ਕਰਵਾਇਆ ਗਿਆ ਹੈ । ਸਾਹਿਰ ਨੇ ਦੱਸਿਆ ਕਿ ਉਨ੍ਹਾਂ ਨਾਲ ਕਾਫ਼ੀ ਕੁੱਟਮਾਰ ਕੀਤੀ ਗਈ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ ਗਏ ।

ਇਸ ਸਾਰੇ ਮਾਮਲੇ ਬਾਰੇ ਬੋਲਦੇ ਹੋਏ ਨੂਰਾਂ ਸਿਸਟਰਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ । ਇਸ ਸਾਰੀ ਗੱਲਬਾਤ ਦੌਰਾਨ ਨੂਰਾਂ ਸਿਸਟਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਸੱਸ ਉਨ੍ਹਾਂ ਉੱਪਰ ਗਲਤ ਨਜ਼ਰ ਰੱਖਦੀ ਸੀ । ਉਨ੍ਹਾਂ ਦੱਸਿਆ ਕਿ ਉਹ ਕਈ ਕਈ ਦਿਨ ਸਾਡੇ ਘਰ ਆ ਕੇ ਰਹਿੰਦੀ ਸੀ ਅਤੇ ਸਾਡੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਦਰਾੜ ਪਾਉਣਾ ਚਾਹੁੰਦੀ ਸੀ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਸਹੁਰਾ ਪਰਿਵਾਰ ਉਨ੍ਹਾਂ ਦੇ ਪਰਿਵਾਰ ਉਪਰ ਬਹੁਤ ਗਲਤ ਇਲਜ਼ਾਮ ਲਗਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਗਾਲੀ ਗਲੋਚ ਵੀ ਕੀਤਾ ਗਿਆ । ਇਸ ਖ਼ਬਰ ਦੀ ਪੂਰੀ ਵੀਡੀਓ ਡੇਲੀ ਪੋਸਟ ਪੰਜਾਬੀ ਚੈਨਲ ਵੱਲੋਂ ਸਾਂਝੀ ਕੀਤੀ ਗਈ ਹੈ ਜੋ ਕਿ ਤੁਸੀਂ ਨੀਚੇ ਦੇਖ ਸਕਦੇ ਹੋ ।
ਦੇਖੋ ਪੂਰੀ ਵੀਡੀਓ


Posted

in

by

Tags: