ਤਿੰਨ ਗੱਡੀਆਂ ਦੀ ਟੱਕਰ ਵਿਚ ਸਾਬਕਾ ਐੱਮ. ਪੀ. ਜਗਮੀਤ ਬਰਾੜ ਸਣੇ ………..

ਹੁਣੇ ਆਈ ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਤਿੰਨ ਗੱਡੀਆਂ ਦੀ ਟੱਕਰ ਵਿਚ ਸਾਬਕਾ ਐੱਮ. ਪੀ. ਜਗਮੀਤ ਬਰਾੜ ਸਣੇ 3 ਜ਼ਖਮੀ

ਸਰਹਿੰਦ-ਭੈਰੋਂਪੁਰ ਰੋਡ ‘ਤੇ ਸ਼ਮਸ਼ੇਰ ਨਗਰ ਚੌਕ ਨਜ਼ਦੀਕ ਬੀਤੀ ਦੇਰ ਰਾਤ ਤਿੰਨ ਗੱਡੀਆਂ ਦੀ ਹੋਈ ਟੱਕਰ ਵਿਚ ਸਾਬਕਾ ਐੱਮ.ਪੀ. ਜਗਮੀਤ ਸਿੰਘ ਬਰਾੜ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ। ਹਾਦਸੇ ਵਿਚ ਤਿੰਨੇ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫਤਿਹਗੜ੍ਹ ਸਾਹਿਬ ਦੇ ਏ.ਐੱਸ.ਆਈ. ਗੁਲਜ਼ਾਰ ਰਾਮ ਨੇ ਦੱਸਿਆ ਕਿ ਬੀਤੀ ਰਾਤ ਸਾਬਕਾ ਐੱਮ.ਪੀ. ਜਗਮੀਤ ਸਿੰਘ ਬਰਾੜ ਟੈਕਸੀ ਨੰਬਰ (ਪੀ.ਬੀ-01-ਬੀ-2749) ਵਿਚ ਮੋਹਾਲੀ ਤੋਂ ਮਾਲੇਰਕੋਟਲਾ ਵੱਲ ਜਾ ਰਹੇ ਸਨ, ਜਿਨ੍ਹਾਂ ਅੱਗੇ ਇਕ ਸਫਾਰੀ ਗੱਡੀ ਜਾ ਰਹੀ ਸੀ, ਜਦੋਂ ਉਨ੍ਹਾਂ ਦੀ ਗੱਡੀ ਸਰਹਿੰਦ-ਭੈਰੋਂਪੁਰ ਰੋਡ ‘ਤੇ ਸ਼ਮਸ਼ੇਰ ਨਗਰ ਚੌਕ ਨਜ਼ਦੀਕ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਨੰਬਰ (ਐੱਚ.ਆਰ-28-ਬੀ-1034) ਦੇ ਚਾਲਕ ਰਣਧੀਰ ਸਿੰਘ ਵਾਸੀ ਪਿੰਡ ਡੰਘੇੜੀਆਂ ਥਾਣਾ ਬਡਾਲੀ ਆਲਾ ਸਿੰਘ ਨਾਲ ਸਫਾਰੀ ਦੀ ਟੱਕਰ ਹੋ ਗਈ।
ਇਸ ਤੋਂ ਬਾਅਦ ਸਵਿਫਟ ਗੱਡੀ ਬੇਕਾਬੂ ਹੋ ਕੇ ਸਫਾਰੀ ਦੇ ਪਿੱਛੇ ਆ ਰਹੀ ਟੈਕਸੀ ਨਾਲ ਜਾ ਟਕਰਾਈ। ਇਸ ਕਾਰਨ ਟੈਕਸੀ ਸਵਾਰ ਸਾਬਕਾ ਐੱਮ.ਪੀ. ਬਰਾੜ, ਟੈਕਸੀ ਡਰਾਈਵਰ ਮੋਹਣ ਲਾਲ ਪੁੱਤਰ ਦੋਲਤ ਰਾਮ ਵਾਸੀ ਮੋਹਾਲੀ ਅਤੇ ਸਵਿਫਟ ਗੱਡੀ ਚਾਲਕ ਰਣਧੀਰ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਿਆਂਦਾ ਗਿਆ। ਜਦਕਿ ਸਫਾਰੀ ਗੱਡੀ ਦਾ ਡਰਾਈਵਰ ਵਾਲ-ਵਾਲ ਬਚ ਗਿਆ। ਤਿੰਨਾਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਡਾਕਟਰਾਂ ਵਲੋਂ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ।


Posted

in

by

Tags: