ਤੂਫ਼ਾਨ ਕਰ ਕੇ ਹੋਈਆਂ ਛੁੱਟੀਆਂ…..

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ……..

 

 

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਤੂਫ਼ਾਨ ਕਰ ਕੇ ਹੋਈਆਂ ਛੁੱਟੀਆਂ…..

ਨਵੀਂ ਦਿੱਲੀ: ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਅਗਲੇ ਦੋ ਦਿਨ ਤਕ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਪੂਰੇ ਸੂਬੇ ਦੇ ਸਰਕਾਰੀ ਤੇ ਨਿਜੀ ਸਕੂਲਾਂ ਨੂੰ ਸੱਤ ਤੇ ਅੱਠ ਮਈ ਨੂੰ ਬੰਦ ਰੱਖਿਆ ਜਾਵੇਗਾ। ਇਹ ਹੁਕਮ ਝੱਖੜ ਤੇ ਮੀਂਹ ਕਰ ਕੇ ਜਾਰੀ ਕੀਤਾ ਗਏ ਹਨ।

ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਕੌਮੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਵਿੱਚ ਕੁਝ ਥਾਈਂ ਅੱਜ ਝੱਖੜ ਨਾਲ ਨੀਂਹ ਪੈਣ ਦੀ ਜਾਣਕਾਰੀ ਦਿੱਤੀ ਸੀ। ਭਾਰਤੀ ਮੌਸਮ ਵਿਭਾਗ ਦੇ ਹਵਾਲੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਦਿੱਲੀ ਤੇ ਫਰੀਦਾਬਾਦ, ਬੱਲਭਗੜ੍ਹ, ਖੁਰਜਾ, ਗਰੇਟਰ ਨੋਇਡਾ ਤੇ ਬੁਲੰਦਸ਼ਹਿਰ ਸਣੇ ਐਨਸੀਆਰ ਦੇ ਕੁਝ ਸਥਾਨਾਂ ’ਤੇ ਅੱਜ ਬਾਰਿਸ਼ ਅਤੇ ਝੱਖੜ ਆ ਸਕਦਾ ਹੈ।

ਪਿਛਲੇ ਹਫ਼ਤੇ ਝੱਖੜ ਨਾਲ ਪੰਜ ਸੂਬਿਆਂ ਵਿੱਚ 124 ਜਣਿਆਂ ਦੀ ਮੌਤ ਹੋ ਗਈ ਤੇ 300 ਤੋਂ ਵੱਧ ਫੱਟੜ ਹੋਏ ਸਨ। ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਕਰਨਾਟਕ ਦਾ ਚੋਣ ਦੌਰਾ ਮੁਕੰਮਲ ਕਰ ਵਾਪਿਸ ਆ ਗਏ ਹਨ। ਉਨ੍ਹਾਂ ਆਗਰਾ ਦੇ ਹਾਲਾਤਾਂ ਦੇ ਜਾਇਜ਼ਾ ਲਿਆ। ਉੱਤਰ ਪ੍ਰਦੇਸ਼ ਸਰਕਾਰ ਨੇ ਤੂਫ਼ਾਨ ’ਚ ਮ੍ਰਿਤਕਾਂ ਦੇ ਪਰਿਵਾਰ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ੇ ਦੇ ਐਲਾਨ ਕੀਤਾ ਹੈ।


Posted

in

by

Tags: