ਤੈਮੂਰ ਨੂੰ ਛੱਡ ਜਸਟਿਨ ਟਰੂਡੋ ਦਾ ਮੁੰਡਾ ਨਿਕਲਿਆ ਕਿਊਟਨੈੱਸ ‘ਚ ਅੱਗੇ
ਤੈਮੂਰ ਨੂੰ ਛੱਡ ਜਸਟਿਨ ਟਰੂਡੋ ਦਾ ਮੁੰਡਾ ਨਿਕਲਿਆ ਕਿਊਟਨੈੱਸ ‘ਚ ਅੱਗੇ:ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪੂਰੇ ਪਰਿਵਾਰ ਸਮੇਤ ਭਾਰਤ ਦੇ 7 ਦਿਨਾ ਦੌਰੇ ‘ਤੇ ਹਨ।ਜਸਟਿਨ ਟਰੂਡੋ ਆਪਣੇ ‘ਕੂਲ’ ਅੰਦਾਜ਼ ਲਈ ਦੁਨੀਆ ਭਰ ‘ਚ ਪ੍ਰਸਿੱਧ ਹਨ ਪਰ ਭਾਰਤ ਆਉਣ ‘ਤੇ ਸਾਰਿਆਂ ਦੀਆਂ ਨਜ਼ਰਾਂ ਪੀ.ਐੱਮ. ਟਰੂਡੋ ਦੇ ਛੋਟੇ ਬੇਟੇ ਹੈਡਰੀ ‘ਤੇ ਹਨ।ਹੈਡਰੀ ਦੀ ਕਿਊਟਨੈੱਸ ਦੇ ਚਲਦਿਆਂ ਅਕਸਰ ਇੰਟਰਨੈੱਟ ‘ਤੇ ਸੁਰਖੀਆਂ ‘ਚ ਰਹਿਣ ਵਾਲਾ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਵੀ ਪਿੱਛੇ ਰਹਿ ਗਿਆ ਹੈ।
ਇੰਟਰਨੈੱਟ ‘ਤੇ ਕਈ ਯੂਜ਼ਰਸ ਇਨ੍ਹਾਂ ਦੋਵਾਂ ਕਿਊਟ ਬੱਚਿਆਂ ‘ਚੋਂ ਕੌਣ ਜ਼ਿਆਦਾ ਕਿਊਟ ਹੈ ,ਵਰਗੀਆਂ ਗੱਲਾਂ ਕਰ ਰਹੇ ਹਨ।ਪਹਿਲਾਂ ਤਾਜ ਮਹਿਲ ਤੇ ਮੰਗਲਵਾਰ ਨੂੰ ਮੁੰਬਈ ‘ਚ ਬਿਜ਼ਨੈੱਸ ਟਾਈਕੂਨਜ਼ ਤੇ ਬਾਲੀਵੁੱਡ ਦੀਆਂ ਹਸਤੀਆਂ ਨੂੰ ਮਿਲਣ ਤੋਂ ਬਾਅਦ ਅੱਜ ਕੈਨੇਡੀਅਨ ਪੀ.ਐੱਮ. ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਪਹੁੰਚੇ।ਕੈਨੇਡੀਅਨ ਪੀ.ਐੱਮ. ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ‘ਚ ਜਦੋਂ ਜਹਾਜ਼ ‘ਚੋਂ ਉਤਰ ਰਹੇ ਸਨ,ਹੈਡਰੀ ਨੇ ਮੁੜ ਇੱਕ ਅਜਿਹੀ ਹਰਕਤ ਕੀਤੀ ਕਿ ਸਾਰਿਆਂ ਦੀਆਂ ਨਜ਼ਰਾਂ ਇਸ ਛੋਟੇ ਉਸਤਾਦ ‘ਤੇ ਹੀ ਟਿਕ ਗਈਆਂ।ਇੱਕ ਵੀਡੀਓ ‘ਚ ਕੈਨੇਡੀਅਨ ਪੀ.ਐੱਮ. ਜਦੋਂ ਆਪਣੇ ਪਰਿਵਾਰ ਨਾਲ ਹੇਠਾਂ ਉਤਰਨ ਲੱਗੇ ਤਾਂ ਉਨ੍ਹਾਂ ਦੀ ਪਤਨੀ ਨੇ ਛੋਟੇ ਬੇਟੇ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਹੱਥ ਫੜਨ ਤੋਂ ਮਨ੍ਹਾ ਕਰ ਦਿੱਤਾ।ਉਹ ਉਸ ਤੋਂ ਪਹਿਲਾਂ ਜਹਾਜ਼ ‘ਚੋਂ ਉਤਰਨ ਸਮੇਂ ਆਪਣੇ ਭਰਾ ਵੱਲ ਇਸ਼ਾਰਾ ਕਰਦਾ ਦਿਖਿਆ।
ਅਖੀਰ ‘ਚ ਟਰੂਡੋ ਪਰਿਵਾਰ ਹੈਡਰੀ ਨੂੰ ਇਕੱਲਿਆਂ ਛੱਡ ਕੇ ਹੇਠਾਂ ਉਤਰ ਗਿਆ ਤੇ ਹੈਡਰੀ ਬਾਅਦ ‘ਚ ਇਕੱਲਾ ਹੇਠਾਂ ਉਤਰਿਆ।ਇਸ ਤੋਂ ਪਹਿਲਾਂ ਭਾਰਤ ਪਹੁੰਚੇ ਟਰੂਡੋ ਪਰਿਵਾਰ ਦੀ ਵੀ ਇਕ ਵੀਡੀਓ ਵਾਇਰਲ ਹੋਈ ਸੀ,ਜਿਸ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਆਪਣੇ ਪਰਿਵਾਰ ਨਾਲ ਜਹਾਜ਼ ‘ਚੋਂ ਬਾਹਰ ਆਉਂਦੇ ਹਨ ਤੇ ਫਿਰ ਨਮਸਤੇ ਕਰਦੇ ਹਨ।
ਜਦੋਂ ਉਹ ਪੌੜੀਆਂ ਤੋਂ ਹੇਠਾਂ ਆਉਣਾ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਦੀ ਪਤਨੀ ਸੋਫੀ ਛੋਟੇ ਬੇਟੇ ਹੈਡਰੀ ਦਾ ਹੱਥ ਫੜਨ ਲੱਗਦੀ ਹੈ ਪਰ ਹੈਡਰੀ ਆਪਣੀ ਮਾਂ ਕੋਲੋਂ ਹੱਥ ਛੁਡਵਾ ਲੈਂਦਾ ਹੈ ਤੇ ਖੁਦ ਹੇਠਾਂ ਉਤਰਨ ਲੱਗਦਾ ਹੈ।
ਸਿਰਫ ਭਾਰਤੀ ਦੌਰੇ ‘ਤੇ ਹੀ ਨਹੀਂ, ਜਸਟਿਨ ਟਰੂਡੋ ਦਾ ਇਹ ਛੋਟਾ ਬੇਟਾ ਹੈਡਰੀ ਅਕਸਰ ਆਪਣੀਆਂ ਕਿਊਟ ਹਰਕਤਾਂ ਦੇ ਚਲਦਿਆਂ ਸੁਰਖੀਆਂ ਬਟੋਰਦਾ ਹੈ ਪਰ ਭਾਰਤ ਪਹੁੰਚੇ ਇਸ ਨੰਨ੍ਹੇ ਸਟਾਰ ਨੂੰ ਲੋਕਾਂ ਨੇ ਸਿੱਧੇ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦੇ ਬੇਟੇ ਤੈਮੂਰ ਨਾਲ ਭਿੜਾ ਦਿੱਤਾ ਹੈ।