ਦਰਿੰਦਗੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਇਸ ਸ਼ਕਸ ਨੇ ਤਾਂ – 12 ਸਾਲ ਦੀ ਬੱਚੀ ਨਾਲ…

ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ

ਹਰਿਆਣਾ ਵਿਖੇ ਪਿੰਜੌਰ ਦੇ ਅਮਰਾਵਤੀ ਇਨਕਲੇਵ ਵਿਚ ਇਕ ਸ਼ਕਸ ਨੇ ਆਪਣੀ ਘਰਵਾਲੀ ਅਤੇ 12 ਸਾਲਾ ਧੀ ਨਾਲ ਬਹੁਤ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ। ਬੱਚੀ ਨੂੰ ਕੁੱਟਦੇ ਸਮੇਂ ਇਸ ਸ਼ਕਸ ਦੀ ਘਰਵਾਲੀ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਲਈ ਤੇ ਫਿਰ ਪੁਲਿਸ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦੇ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਘਟਨਾ ਪਿੱਛੋਂ ਅਸ਼ਵਨੀ ਨਾਂ ਦਾ ਇਹ ਬੰਦਾ ਫਰਾਰ…..। ਬੱਚੀ ਅਤੇ ਉਸ ਦੀ ਮਾਂ ਨੂੰ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੇ ਹੋਰ ਔਰਤਾਂ ਨਾਲ ਸਬੰਧ ਸਨ। 

ਜਦੋਂ ਉਸ ਨੇ ਆਪਣੇ ਪਤੀ ਤੋਂ ਇਸ ਬਾਰੇ ਪੁੱਛਿਆ ਤਾਂ ਪਹਿਲਾਂ ਤਾਂ ਉਸ ਨੇ ਕੁਰਸੀ ਨਾਲ ਬੰਨ੍ਹ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਇਸ ਪਿੱਛੋਂ 12 ਸਾਲਾ ਬੱਚੀ ਨੂੰ ਬੈੱਡ ਉਤੇ ਸੁੱਟ ਦਿੱਤਾ ਤੇ ਉਸ ਦੀ ਵੀ ਕੁੱਟਮਾਰ ਕੀਤੀ। ਇਸ ਮਹਿਲਾ ਨੇ ਕਿਸੇ ਤਰ੍ਹਾਂ ਕੁਰਸੀ ਤੋਂ ਹੱਥ ਖੋਲ ਲਏ ਤੇ ਬੱਚੀ ਨਾਲ ਕੁੱਟਮਾਰ…..  ਦੀ ਵੀਡੀਓ ਬਣਾ ਲਈ। ਅਸ਼ਵਨੀ ਆਂਡਿਆਂ ਦੀ ਹੋਲਸੇਲ ਵਿਕਰੀ ਦਾ ਕੰਮ ਕਰਦਾ ਹੈ। ਉਹ ਅਕਸਰ ਆਪਣੀ ਪਤਨੀ ਤੇ ਧੀ ਨਾਲ ਕੁੱਟਮਾਰ ਕਰਦਾ ਹੈ। ਪੀੜਤ ਔਰਤ ਨੇ ਦੋਸ਼ ਲਾਇਆ ਹੈ ਕਿ ਵਿਆਹ ਦੇ 13 ਸਾਲਾਂ ਬਾਅਦ ਵੀ ਉਹ ਆਪਣੇ ਘਰ ਵਾਲਿਆਂ ਤੋਂ ਪੈਸੇ ਮੰਗ ਕੇ ਖਰਚਾ ਚਲਾ ਰਹੀ ਹੈ। 

ਜਦੋਂ ਉਸਨੇ ਇਸਦਾ ਵਿਰੋਧ ਕੀਤਾ ਤਾਂ ਉਸ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਔਰਤ ਦੇ ਰੌਲਾ ਪਾਉਣ ਉਤੇ ਗੁਆਂਢੀ ਇਕੱਠੇ ਹੋ ਗਏ ਜਿਸ ਪਿੱਛੋਂ ਅਸ਼ਵਨੀ ਫਰਾਰ ਹੋ ਗਿਆ। ਔਰਤ ਦਾ ਕਹਿਣਾ ਹੈ ਕਿ ਉਸ ਦਾ ਪਤੀ ਹਮੇਸ਼ਾ ਉਸ ਦੀ ਕੁੱਟਮਾਰ ਕਰਦਾ ਸੀ ਅਤੇ ਧਮਕੀ ਦਿੰਦਾ ਸੀ ਕਿ ਜੇਕਰ ਬਾਹਰ ਦੱਸਿਆ ਤਾਂ ਇਸ ਦਾ ਨਤੀਜਾ ਬੁਰਾ ਹੋਵੇਗਾ। ਇਸੇ ਡਰ ਕਰਕੇ ਉਹ ਹੁਣ ਤੱਕ ਚੁੱਪ ਚਾਪ ਸਭ ਕੁਝ ਸਹਿੰਦੀ ਰਹੀ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 323, 242 ਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ ਵੀਡੀਓ 


Posted

in

by

Tags: