ਦਿਲਜੀਤ ਦਾ ਨਵਾਂ ਗੀਤ ਵੀਡੀਓ ਦੇਖੋ ਅਤੇ ਆਪਣੇ ਵਿਚਾਰ ਦਿਓ

ਪੰਜਾਬੀ ਗਾਇਕ ਦਿਲਜੀਤ ਆਪਣੀ ਗੀਤਕਾਰੀ ਅਤੇ ਅਦਾਕਾਰੀ ਕਰਕੇ ਦੁਨੀਆਂ ਵਿੱਚ ਆਪਣਾ ਨਾਂ ਬਣਾ ਚੁੱਕਾ ਹੈ । ਜਿੱਥੇ ਪੰਜਾਬੀ ਬਹੁਤ ਸਾਰੇ ਉਸ ਦੇ ਫੈਨ ਹਨ ਉੱਥੇ ਹੀ ਉਸ ਦੀ ਫੈਨ ਫਲੋਵਿੰਗ ਹੋਰ ਵੀ ਜ਼ਿਆਦਾ ਵਧ ਰਹੀ ਹੈ । ਹਾਲ ਹੀ ਵਿੱਚ ਕੁਝ ਸਮਾਂ ਪਹਿਲਾਂ ਅੱਜ ਯੂ ਟਿਊਬ ਤੇ ਸਪੀਡ ਰਿਕਾਰਡ ਕੰਪਨੀ ਵੱਲੋਂ ਦਿਲਜੀਤ ਦੇ ਇੱਕ ਨਵੇਂ ਗਾਣੇ ਦੀ ਵੀਡੀਓ ਸਾਂਝੀ ਕੀਤੀ ਗਈ ਹੈ । ਇਸ ਗੀਤ ਦਾ ਟਾਈਟਲ ਰਾਤ ਦੀ ਗੇੜੀ ਹੈ। ਇਸ ਵੀਡੀਓ ਵਿੱਚ ਦਿਲਜੀਤ ਅਤੇ ਪੰਜਾਬੀ ਐਕਟਰ ਨੀਰੂ ਬਾਜਵਾ ਨਜ਼ਰ ਆ ਰਹੇ ਹਨ । ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦਿਲਜੀਤ ਦਾ ਇਹ ਗੀਤ ਤਕਰੀਬਨ ਬਹੁਤ ਜ਼ਿਆਦਾ ਲੋਕਾਂ ਨੂੰ ਪਸੰਦ ਆਏਗਾ । ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਸ ਗੀਤ ਨੂੰ ਰਿਲੀਜ਼ ਕਰਨ ਲਈ ਇਹ ਸਮਾਂ ਸਹੀ ਸੀ ? ਕਿਉਂਕਿ ਪੰਜਾਬ ਵਿੱਚ ਇਸ ਸਮੇਂ ਅਜਿਹਾ ਮਾਹੌਲ ਬਣਿਆ ਹੋਇਆ ਹੈ ਕਿ ਸਮੁੱਚਾ ਹੀ ਪੰਜਾਬ ਅਤੇ ਸਿੱਖ ਜਗਤ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਫ਼ਤਾ ਮਨਾ ਰਿਹਾ ਹੈ ।

Diljit Dosanjh
Source
ਇਸੇ ਗੱਲ ਨੂੰ ਹੀ ਮੱਦੇਨਜਰ ਰੱਖਦਿਆਂ ਹੋਇਆਂ ਸ਼ੈਰੀ ਮਾਨ ਵੱਲੋਂ ਆਪਣੇ ਆ ਰਹੇ ਨਵੇਂ ਗੀਤ ਦੀ ਰਿਲੀਜ਼ ਡੇਟ ਵੀ ਬਦਲ ਦਿੱਤੀ ਗਈ ਹੈ । ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਦੁਆਰਾ ਆ ਰਹੇ ਨਵੇਂ ਗੀਤ ਬਾਰੇ ਉਨ੍ਹਾਂ ਨੇ ਲਾਈਵ ਹੋ ਕੇ ਕਿਹਾ ਕਿ ਉਹ ਇਸ ਗਾਣੇ ਨੂੰ ਹੁਣ ਤੀਹ ਦਸੰਬਰ ਨੂੰ ਰਿਲੀਜ਼ ਕਰਨਗੇ । ਸੋ ਸੁਭਾਵਿਕ ਹੀ ਹੈ ਕਿ ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਦਿਲਜੀਤ ਬਾਰੇ ਲੋਕ ਇਹ ਗੱਲ ਤਾਂ ਜ਼ਰੂਰ ਸੋਚਣਗੇ ਕਿ ਕਿ ਉਸ ਵੱਲੋਂ ਰਿਲੀਜ਼ ਕੀਤਾ ਗਿਆ ਇਹ ਗਾਣਾ ਸਹੀ ਸਮੇਂ ਉੱਪਰ ਰਿਲੀਜ਼ ਕੀਤਾ ਹੈ ਜਾਂ ਨਹੀਂ । ਬਾਕੀ ਇਸ ਗਾਣੇ ਪ੍ਰਤੀ ਲੋਕਾਂ ਦਾ ਕੀ ਪ੍ਰਤੀਕਰਮ ਹੈ ਉਹ ਤੂੰ ਤੁਸੀਂ ਸੋਸ਼ਲ ਮੀਡੀਆ ਉੱਪਰ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਹੀ ਵੇਖ ਸਕੋਗੇ । ਹੋ ਸਕਦਾ ਹੈ ਕਿ ਲੋਕ ਇਸ ਬਾਰੇ ਆਪਣਾ ਕੋਈ ਖਾਸ ਪ੍ਰਤੀਕਰਮ ਨਾ ਦੇਣ ਜਾਂ ਹੋ ਸਕਦਾ ਹੈ ਕਿ ਲੋਕ ਦਿਲਜੀਤ ਦੇ ਇਸ ਗੀਤ ਬਾਰੇ ਬਹੁਤ ਕੁਝ ਵੀ ਕਹਿਣ ।
Diljit
Source
ਬਾਕੀ ਇੱਕ ਗੱਲ ਤਾਂ ਹੈ ਹੀ ਕਿਉਂਕਿ ਸੋਸ਼ਲ ਮੀਡੀਆ ਉੱਪਰ ਹਰ ਜਗ੍ਹਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਹੀ ਹੋ ਰਹੀ ਹੈ ਤੇ ਅਜਿਹੇ ਵਿੱਚ ਇਸ ਤਰ੍ਹਾਂ ਦਾ ਕੋਈ ਗੀਤ ਆਉਣਾ ਲੋਕਾਂ ਦੀਆਂ ਭਾਵਨਾਵਾਂ ਨੂੰ ਕਾਫੀ ਹੱਦ ਤੱਕ ਠੇਸ ਪਹੁੰਚਾ ਸਕਦਾ ਹੈ । ਅੱਗੇ ਹੁਣ ਇਹ ਦਿਲਜੀਤ ਦੀ ਕਿਸਮਤ ਹੈ ਕਿ ਲੋਕ ਇਸ ਪ੍ਰਤੀ ਆਪਣਾ ਨੈਗੇਟਿਵ ਪ੍ਰਤੀਕਰਮ ਦਿੰਦੇ ਹਨ ਜਾਂ ਫਿਰ । ਤੁਸੀਂ ਵੀ ਨੀਚੇ ਦਿੱਤੀ ਹੋਈ ਇਸ ਵੀਡੀਓ ਵਿੱਚ ਦਿਲਜੀਤ ਦਾ ਨਵਾਂ ਆਇਆ ਗੀਤ ਸੁਣ ਸਕਦੇ ਹੋ ਤੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ
ਦੇਖੋ ਵੀਡੀਓ

ਸੋ ਦੋਸਤੋ ਆਪਣੇ ਵਿਚਾਰ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਗੀਤ ਕਿਸ ਤਰ੍ਹਾਂ ਦਾ ਲੱਗਾ ਅਤੇ ਤੁਹਾਡੇ ਸਕੀ ਦੇ ਬਾਰੇ ਵਿੱਚ ਕੀ ਵਿਚਾਰ ਹਨ ।


Posted

in

by

Tags: