ਹੁਣੇ ਹੁਣੇ ਆਈ ਤਾਜਾ ਵੱਡੀ ਖਬਰ…..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਦੁੱਖਭਰੀ ਖ਼ਬਰ : ਪੰਜਾਬੀ ਸੰਗੀਤ ਜਗਤ ਨੂੰ ਲੱਗਾ ਭਾਰੀ ਸਦਮਾ, ਨਹੀਂ ਰਹੇ………!
ਇਸ ਵੇਲੇ ਵੱਡੀ ਦੁੱਖ ਭਰੀ ਖ਼ਬਰ ਕਨੇਡਾ ਤੋਂ ਆ ਰਹੀ ਹੈ ਜਿਸ ਨੇ ਸੰਗੀਤ ਜਗਤ ਵਿੱਚ ਉਦਾਸੀ ਭਰ ਦਿੱਤੀ ਹੈ। ਰਿਪੋਟ ਅਨੁਸਾਰ ਕੈਨੇਡਾ ਵੱਸਦੇ ਪ੍ਰਸਿੱਧ ਪੰਜਾਬੀ ਗਾਇਕ
ਬੁੱਕਣ ਜੱਟ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਗੁਰਦੇਵ ਸਿੰਘ, ਜੋ ਕਿ ਕੈਨੇਡਾ ਆਪਣੇ ਪਰਿਵਾਰ ਕੋਲ ਹੀ ਰਹਿ ਰਹੇ ਸਨ, ਦਾ ਅਚਾਨਕ ਦਿਹਾਂਤ ਹੋ ਗਿਆ। ਸਵ. ਗੁਰਦੇਵ ਸਿੰਘ ਢਾਹ ਆਪਣੇ ਪਿੱਛੇ ਆਪਣੇ ਪੁੱਤਰਾਂ ਬੂਟਾ ਸਿੰਘ ਢਾਹ, ਜਗਤਾਰ ਸਿੰਘ ਢਾਹ, ਬੁੱਕਣ ਜੱਟ, ਦਿਲਬਰ ਸਿੰਘ ਢਾਹ ਅਤੇ ਪੁੱਤਰੀਆਂ ਅਵਤਾਰ ਕੌਰ ਸ਼ੇਰਗਿੱਲ, ਸੁਰਿੰਦਰ ਕੌਰ ਗਰਚਾ ਤੇ ਸਮੂਹ ਪਰਿਵਾਰ ਨੂੰ ਰੋਂਦੇ ਵਿਲਕਦਿਆਂ ਛੱਡ ਗਏ ਹਨ।
ਫੋਨ ‘ਤੇ ਗੱਲ ਕਰਦਿਆਂ ਬੁੱਕਣ ਜੱਟ ਨੇ ਦੱਸਿਆ ਉਹ ਸਵੇਰ ਦਾ ਖਾਣਾ ਖਾ ਕੇ ਬਾਹਰ ਕੁਝ ਸਮਾਂ ਟਹਿਲਣ ਲਈ ਨਿਕਲੇ ਪਰ ਵਾਪਿਸ ਆਉਂਦੇ ਹੀ ਪ੍ਰਾਣ ਤਿਆਗ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਮਿਤੀ 19 ਮਈ ਦਿਨ ਸ਼ਨਿੱਚਰਵਾਰ ਨੂੰ ਬਰੈਂਪਟਨ, ਓਂਟਾਰੀਓ (ਕੈਨੇਡਾ) ਵਿਖੇ ਕੀਤਾ ਜਾਵੇਗਾ। ਦੁੱਖ ਦੀ ਇਸ ਘੜੀ ਵਿਚ ਸੁਖਵਿੰਦਰ ਸੁੱਖੀ, ਗੁਰਕ੍ਰਿਪਾਲ ਸੂਰਾਪੁਰੀ, ਕੇ.ਐੱਸ.ਮੱਖਣ, ਬੂਟਾ ਮੁਹੰਮਦ, ਬੰਸੀ ਬਰਨਾਲਾ, ਕ੍ਰਿਸ਼ਨ ਗੜ੍ਹਸ਼ੰਕਰੀਆ,
ਬੱਬੂ ਚੰਦੜ ਯੂ.ਕੇ., ਕਮਲ ਕਟਾਣੀਆ, ਅਮਦਾਦ ਅਲੀ, ਉਸਤਾਦ ਸੁੱਚਾ ਸਬਰੀ, ਸੋਮ ਪ੍ਰੀਤ ਮੋਗਾ, ਸੋਨੂੰ ਢਿੱਲੋਂ ਅਤੇ ਹੋਰ ਸੰਗੀਤਕ ਸਖਸ਼ੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਥੇ ਦੱਸਣਯੋਗ ਹੈ ਕਿ ਇਸ ਸਾਲ ਬੁੱਕਣ ਜੱਟ ਨੂੰ ਇਹ ਦੂਜਾ ਸਦਮਾ ਹੈ, ਅਜੇ ਦੋ ਕੁ ਮਹੀਂਨੇ ਪਹਿਲਾਂ ਹੀ ਉਨ੍ਹਾਂ ਦੇ ਮਾਤਾ ਚਰਨ ਕੌਰ ਦਾ ਦਿਹਾਂਤ ਹੋ ਗਿਆ ਸੀ।