ਦੇਖਿਓ, ਕਿਤੇ ਤੁਸੀ ਨਾ ਗਲਤੀ ਨਾਲ ਕਿਸੇ ਨੂੰ ਕਹਿ ਦੇਵੋ ਇਹ …

ਸੁਪਰੀਮ ਕੋਰਟ ਨੇ ਵਿਵਸਥਾ ਕੀਤੀ ਹੈ ਕਿ ਕਿਸੇ ਵੀ ਸਰਵਜਨਿਕ ਥਾਵਾਂ ‘ਤੇ ਫੋਨ ‘ਤੇ ਅਨਸੂਚਿਤ ਜਾਤੀ ਜਾਂ ਅਨਸੂਚਿਤ ਜਨਜਾਤੀ ਐੱਸ ਸੀ / ਐੱਸ ਟੀ ਦੇ ਕਿਸੇ ਵਿਅਕਤੀ ਨੂੰ ਜਾਤੀ ਸੂਚਕ ਸ਼ਬਦ ਬੋਲਣਾ ਦੰਡਯੋਗ ਅਪਰਾਧ ਹੋਵੇਗਾ। ਇਸ ਦੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਸੁਪਰੀਮ ਕੋਰਟ ਦੇ ਅਨੁਸਾਰ ਅਧਿਕਤਮ ਪੰਜ ਸਾਲ ਜੇਲ੍ਹ ਹੋ ਸਕਦੀ ਹੈ। ਸਰਬ ਉੱਚ ਅਦਾਲਤ ਨੇ ਅਜਿਹੇ ਇਕ ਮਾਮਲੇ ਵਿਚ ਅਪਰਾਧਿਕ ਕਾਰਵਾਈ ‘ਤੇ ਰੋਕ ਤੋਂ ਇਨਕਾਰ ਕਰਦੇ ਹੋਏ ਦੋਸ਼ੀ ਵਿਅਕਤੀ ਖ਼ਿਲਾਫ਼ ਦਰਜ ਐੱਫ ਆਈ ਆਰ ਖ਼ਾਰਜ ਨਹੀਂ ਕੀਤੀ।

ਇਕ ਅਨਸੂਚਿਤ ਜਾਤੀ ਜਾਂ ਅਨਸੂਚਿਤ ਜਨਜਾਤੀ ਐੱਸ ਸੀ / ਐੱਸ ਟੀ ਅੌਰਤ ਨੂੰ ਫੋਨ ‘ਤੇ ਜਾਤੀ ਸੂਚਕ ਅਤੇ ਮਾੜੇ ਸ਼ਬਦ ਕਹੇ ਸਨ। ਜਸਟਿਸ ਜੇ. ਚੇਲਮੇਸ਼ਵਰ ਅਤੇ ਐੱਸ. ਅਬਦੁੱਲ ਨਜ਼ੀਰ ਇਲਾਹਾਬਾਦ ਹਾਈ ਕੋਰਟ ਦੇ 17 ਅਗਸਤ ਦੇ ਇਕ ਆਦੇਸ਼ ਵਿਚ ਦਖ਼ਲ ਦੇਣ ਤੋਂ ਇਨਕਾਰ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਕ ਵਿਅਕਤੀ ‘ਤੇ ਅੌਰਤ ਵੱਲੋਂ ਦਰਜ ਕਰਵਾਈ ਗਈ ਐੱਫ ਆਈ ਆਰ ਨੂੰ ਖ਼ਾਰਜ ਕਰਨ ਦੀ ਅਪੀਲ ਕੀਤੀ ਗਈ ਸੀ।
ਦੇਖਿਓ, ਕਿਤੇ ਤੁਸੀ ਨਾ ਗਲਤੀ ਨਾਲ ਕਿਸੇ ਨੂੰ ਕਹਿ ਦੇਵੋ ਇਹ …
ਅਦਾਲਤ ਨੇ ਦੋਸ਼ੀ ਵਿਅਕਤੀ ਦੀ ਅਪੀਲ ਇਹ ਕਹਿੰਦੇ ਹੋਏ ਖ਼ਾਰਜ ਕੀਤੀ ਕਿ ਉਸ ਨੂੰ ਸਾਬਤ ਕਰਨਾ ਹੋਵੇਗਾ ਕਿ ਉਸ ਨੇ ਅੌਰਤ ਨਾਲ ਫੋਨ ‘ਤੇ ਇਕ ਸਰਵਜਨਿਕ ਥਾਂ ‘ਤੇ ਗੱਲ ਨਹੀਂ ਕੀਤੀ ਹੈ। ਦੋਸ਼ੀ ਦੇ ਵਕੀਲ ਵਿਵੇਕ ਵਿਸ਼ਨੋਈ ਨੇ ਦਲੀਲ ਦਿੱਤੀ ਕਿ ਅੌਰਤ ਉਨ੍ਹਾਂ ਦੇ ਮੁਵੱਕਲ ਨਾਲ ਫੋਨ ‘ਤੇ ਦੋ ਅਲੱਗ ਸ਼ਹਿਰਾਂ ਤੋਂ ਗੱਲ ਕਰ ਰਹੇ ਸੀ ਇਸ ਲਈ ਇਸ ਨੂੰ ਸਰਵਜਨਿਕ ਰੂਪ ਨਾਲ ਗੱਲ ਕਰਨਾ ਨਹੀਂ ਵੇਖਿਆ ਜਾਣਾ ਚਾਹੀਦਾ।

ਇਸ ‘ਤੇ ਅਦਾਲਤ ਨੇ ਕਿਹਾ ਕਿ ਪਬਲਿਕ ਵਿਊ ਦਾ ਮਤਲਬ ਉਹੀ ਹੈ ਜੋ ਉਸ ਨੇ ਸਾਲ 2008 ਦੇ ਆਪਣੇ ਫ਼ੈਸਲੇ ਵਿਚ ਸਥਾਪਿਤ ਕੀਤਾ ਸੀ। ਬੈਂਚ ਨੇ ਵਕੀਲ ਦੀ ਦਲੀਲ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਹੁਣ ਇਹ ਦੋਸ਼ੀ ਨੂੰ ਹੀ ਸਾਬਤ ਕਰਨਾ ਹੋਵੇਗਾ ਕਿ ਫੋਨ ‘ਤੇ ਕੀਤੀ ਗਈ ਉਸ ਦੀ ਗੱਲਬਾਤ ਸਰਵਜਨਿਕ ਥਾਂ ‘ਤੇ ਯਾਨੀ ਹੋਰ ਲੋਕਾਂ ਦੀ ਨਜ਼ਰ ਵਿਚ ਆਉਣ ਵਾਲੀ ਮੰਨੀ ਜਾਏ ਜਾਂ ਨਹੀਂ।

ਤੁਹਾਨੂੰ ਦੱਸ ਦਈਏ ਕਿ ਜਾਤੀ ਸੂਚਕ ਸ਼ਬਦ ਬੋਲਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਬੀਤੇ ਕੁਝ ਸਮੇਂ ਪਹਿਲਾਂ ਮੋਗਾ ‘ਚ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ। ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਇਕ ਔਰਤ ਨੇ ਇਕ ਧਾਰਮਿਕ ਜਗਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਪਰ ਮਾਰਕੁੱਟ ਕਰਕੇ ਜ਼ਖਮੀ ਕਰਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਦਾ ਦੋਸ਼ ਲਗਾਇਆ ਸੀ | ਜਾਣਕਾਰੀ ਅਨੁਸਾਰ ਜ਼ਖਮੀ ਹਾਲਤ ਵਿਚ ਗੁਰਮੀਤ ਕੌਰ ਪਤਨੀ ਬਲਦੇਵ ਸਿੰਘ ਪਿੰਡ ਧੱਲੇਕੇ ਨੇ ਦੱਸਿਆ ਸੀ ਕਿ ਪਿੰਡ ਵਿਚ ਬਣੀ ਧਾਰਮਿਕ ਜਗ੍ਹਾ ਦੇ ਨੇੜੇ ਤੇੜੇ ਖੇਤਾਂ ਵਿਚ ਉਸ ਦਾ ਬਾਰਾਂ ਸਾਲ ਬੇਟਾ ਹੁਸਨ ਪਿੰਡ ਪਸ਼ੂ ਚਰਾ ਰਿਹਾ ਸੀ ਤਾਂ ਜਗ੍ਹਾ ਦੇ ਪ੍ਰਧਾਨ ਨੇ ਉਸ ਦੇ ਬੇਟੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ|

ਜਦੋਂ ਉਸ ਦਾ ਬੇਟਾ ਰੋਂਦਾ-ਰੋਂਦਾ ਘਰ ਆਇਆ ਤਾਂ ਉਹ ਜਦ ਉਸ ਨੂੰ ਉਲਾਂਭਾ ਦੇਣ ਗਈ ਤਾਂ ਉਸ ਨੇ ਉਸ ਦੇ ਸਿਰ ਵਿਚ ਡਾਂਗ ਮਾਰ ਕੇ ਜ਼ਖਮੀ ਕਰ ਦਿੱਤਾ ਸੀ| ਜਦੋਂ ਇਸ ਗੱਲ ਦਾ ਪਤਾ ਪਿੰਡ ਦੇ ਸਰਪੰਚ ਛਿੰਦਰ ਸਿੰਘ ਨੂੰ ਲੱਗਿਆ ਤਾਂ ਉਸ ਨੇ ਔਰਤ ਦੇ ਪਤੀ ਬਲਦੇਵ ਸਿੰਘ, ਵਾਲਮੀਕ ਸਭਾ ਦੇ ਪ੍ਰਧਾਨ ਜਗਰੂਪ ਸਿੰਘ ਉਰਫ ਨੀਲਾ, ਮੈਂਬਰ ਦਰਸ਼ਨ ਸਿੰਘ ਦੀ ਮਦਦ ਨਾਲ ਪੀੜਤ ਔਰਤ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਸੀ। ਸਿਵਲ ਹਸਪਤਾਲ ਦੇ ਪ੍ਰਬੰਧਕਾਂ ਨੇ ਇਸ ਘਟਨਾ ਦੀ ਸੂਚਨਾ ਸਬੰਧਤ ਥਾਣੇ ਭੇਜ ਦਿੱਤੀ ਸੀ |


Posted

in

by

Tags: