ਮਣੀਕਰਣ ਸਾਹਿਬ ਦੇ ਨੇੜ ਪਾਰਵਤੀ ਨਦੀ ‘ਚ ਕਾਰ ਡਿੱਗਣ ਨਾਲ ਮਾਰੇ ਗਏ 19 ਸਾਲਾ ਦੇ ਸਰਵਜੋਤ ਸਿੰਘ ਉਰਫ ਭਾਲੂ ਦੀ ਲਾਸ਼ ਮੰਗਲਵਾਰ ਰਾਤ 9.30 ਘਰ ਪਹੁੰਚੀ। ਸਰਬਜੋਤ ਨਾਰੰਗ ਡਾਇਰੀ ਦੇ ਮਾਲਕ ਅਮਰਜੀਤ ਸਿੰਘ ਦਾ ਲੜਕਾ ਹੈ। ਉੱਥੇ, ਬਿਲਿਡੰਗ ਮਟੀਰੀਅਲ ਦੇ ਕਾਰੋਬਾਰੀ ਜਗਦੇਵ ਸਿੰਘ ਦੇ ਬੇਟੇ ਗੁਰਕੀਰਤ ਸਿੰਘ ਦਾ ਤੀਸਰੇ ਦਿਨ ਵੀ ਕੁਝ ਪਤਾ ਨਹੀਂ ਚੱਲ ਸਕਿਆ ਪਰ ਉਸ ਦੀ ਕਾਰ ਕੁਲੂ ਖੇਤਰ ਦੀ ਨਦੀ ‘ਚੋਂ ਮਿਲੀ ਹੈ।ਕੁਲੂ ਦੀ ਐੱਸ. ਪੀ. ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਨਦੀ ‘ਚ ਪਾਣੀ ਦਾ ਬਹਾਅ ਬਹੁਤ ਤੇਜ਼ ਹੈ। ਗੁਰਕੀਰਤ ਦਾ ਕੋਈ ਸੁਰਾਗ ਨਹੀਂ ਮਿਲੀਆ ਹੈ। ਗੋਤਾਖੋਰ ਗੁਰਕੀਰਤ ਦੀ ਤਲਾਸ਼ ‘ਚ ਜੁੱਟੇ ਹਨ।
ਜ਼ਿਕਰਯੋਗ ਹੈ ਕਿ ਅਦਰਸ਼ ਨਗਰ ‘ਚ ਰਹਿਣ ਵਾਲੇ ਅਮਰਜੀਤ ਸਿੰਘ ਦਾ ਲੜਕਾ ਸਰਬਜੋਤ ਚਾਰ ਦੋਸਤਾਂ ਰਾਮ ਆਹੂਜਾ, ਸਤਿਅਮ, ਗੁਰਕੀਰਤ ਸਿੰਘ ਅਤੇ ਜਸਵੀਰ ਬੋਪਾਰਾਏਦੇ ਨਾਲ ਮਾਣੀਕਰਣ ਸਾਹਿਬ ਮੱਥਾ ਟੇਕਣ ਲਈ ਗਏ ਸਨ। ਪੁਲ ਦੇ ਨਜ਼ਦੀਕ ਐਕਸੀਡੈਂਟ ‘ਚ ਸਰਬਜੋਤ ਦੀ ਮੌਤ ਹੋ ਗਈ ਸੀ ਤੇ ਗੁਰਕੀਰਤ ਅਜੇ ਲਾਪਤਾ ਹੈ।
ਕਿਵੇਂ ਹੋਇਆ ਹਾਦਸਾ ….
ਹਾਦਸੇ ਦਾ ਸ਼ਿਕਾਰ ਹੋਈ ਕਾਰ ਵਿਚ ਸਵਾਰ ਸਤਿਅਮ ਕਸ਼ਯਪ, ਜਸਬੀਰ ਬੋਪਾਰਾਏ ਵੀ ਸਰਵ ਦੀ ਮ੍ਰਿਤਕ ਦੇ ਨਾਲ ਹੀ ਜਲੰਧਰ ਪਹੁੰਚੇ। ਸਤਿਅਮ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਸ ਨੇ ਕਿਹਾ ਕਿ ਸਰਬਜੋਤ ਉਸ ਤੋਂ 2 ਸਾਲ ਵੱਡਾ ਸੀ। ਮੈਨੂੰ ਉਹ ਹਮੇਸ਼ਾ ਛੋਟੇ ਭਰਾ ਵਾਂਗ ਮੰਨਦਾ ਸੀ। ਮੈਂ ਪਹਿਲੀ ਵਾਰ ਆਪਣੇ ਦੋਸਤਾਂ ਨਾਲ ਘੁੰਮਣ ਲਈ ਗਿਆ ਸੀ। ਅਸੀਂ ਸਾਰੇ ਸ੍ਰੀ ਮਣੀਕਰਨ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਸੀ।
ਉਨ੍ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਮੱਥਾ ਨਹੀਂ ਟੇਕਿਆ। ਬਾਹਰ ਤੋਂ ਹੀ ਮੱਥਾ ਟੇਕ ਕੇ ਚਲੇ ਗਏ। ਭਰੇ ਗਲੇ ਨਾਲ ਸਤਿਅਮ ਨੇ ਕਿਹਾ ਕਿ ਜੇ ਗੁਰਦੁਆਰਾ ਮਣੀਕਰਨ ਸਾਹਿਬ ਵਿਖੇ ਅੰਦਰ ਜਾ ਕੇ ਮੱਥਾ ਟੇਕਿਆ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ।
ਹਾਦਸੇ ਸਬੰਧੀ ਸਤਿਅਮ ਨੇ ਦੱਸਿਆ ਕਿ ਅਸੀਂ ਲੱਗਭਗ 1.30 ਵਜੇ ਗੈਸਟ ਹਾਊਸ ਤੋਂ ਬਾਹਰ ਨਿਕਲੇ। ਅਸੀਂ ਸਾਰਿਆਂ ਨੇ ਉਸੇ ਸਮੇਂ ਹੀ ਜਲੰਧਰ ਲਈ ਵਾਪਸ ਚਲ ਪੈਣਾ ਸੀ ਪਰ ਬਰਫਬਾਰੀ ਦੀਆਂ ਤਸਵੀਰਾਂ ਖਿੱਚਣ ਲਈ ਉਥੋਂ ਉਚਾਈ ‘ਤੇ ਸਥਿਤ ਜਾਣ ਲਈ ਰਵਾਨਾ ਹੋਏ।
ਕੁਝ ਮਿੰਟ ਬਾਅਦ ਹਾਦਸਾ ਵਾਪਰ ਗਿਆ। ਸਤਿਅਮ ਨੇ ਦੱਸਿਆ ਕਿ ਗੁਰਕੀਰਤ ਕਾਰ ਚਲਾ ਰਿਹਾ ਸੀ ਅਤੇ ਸਰਬਜੋਤ ਕਾਰ ਦੀ ਅਗਲੀ ਸੀਟ ‘ਤੇ ਬੈਠਾ ਸੀ। ਉਹ, ਰਾਮ ਅਤੇ ਮਾਧਵ ਤਿੰਨੋਂ ਪਿਛਲੀ ਸੀਟ ‘ਤੇ ਬੈਠੇ ਸਨ। ਅਚਾਨਕ ਇਕ ਮੋੜ ਆ ਜਾਣ ‘ਤੇ ਕਾਰ ਬੇਕਾਬੂ ਹੋ ਗਈ ਅਤੇ ਖੱਡ ਦੇ ਨੇੜੇ ਇਕ ਬੈਰੀਅਰ ਨਾਲ ਟਕਰਾ ਗਈ। ਸੈਕਿੰਡ ਬਾਅਦ ਬੈਰੀਅਰ ਡਿੱਗ ਪਿਆ ਅਤੇ ਕਾਰ ਸਿੱਧੀ ਹੇਠਾਂ ਜਾ ਡਿੱਗੀ। ਸਤਿਅਮ ਨੇ ਦੱਸਿਆ ਕਿ ਜਿਥੋਂ ਤੱਕ ਉਸ ਨੂੰ ਯਾਦ ਹੈ ਕਿ ਕਾਰ ਪੁੱਠੀ ਹੋ ਗਈ। ਉਸ ਦੇ ਟਾਇਰ ਉਪਰ ਵਲ ਸਨ। ਰਾਮ ਕਾਰ ਵਿਚੋਂ ਨਿਕਲਿਆ ਅਤੇ ਉਸਨੇ ਹੱਥ ਪੈਰ ਮਾਰਦਿਆਂ ਇਕ ਪੱਥਰ ਨੂੰ ਫੜ ਲਿਆ। ਇਸ ਨੇ ਮੈਨੂੰ ਵੀ ਖਿੱਚ ਲਿਆ। ਮੈਨੂੰ ਨਹੀਂ ਪਤਾ ਕਿ ਕੌਣ-ਕੌਣ ਕਾਰ ਵਿਚੋਂ ਕਿਵੇਂ ਨਿਕਲਿਆ। ਸਤਿਅਮ ਨੇ ਦੱਸਿਆ ਕਿ ਜਸਬੀਰ ਵੀ ਉਸ ਦੇ ਨਾਲ ਹੀ ਜਲੰਧਰ ਆਇਆ।