ਦੇਖੋ ਕਿਵੇਂ ਪਤਾ ਲੱਗਾ ਇਹਨਾਂ ਨੂੰ ਆਪਣੇ ਰਿਸ਼ਤੇ ਬਾਰੇ

ਹੈਰਾਨ ਕਰ ਦੇਣ ਵਾਲੀ ਇਹ ਖਬਰ ਨਾ ਚਾਹੁੰਦਿਆ ਹੋਇਆ ਵੀ ਕਿਸੀ ਦੇ ਜੀਵਨ ਦਾ ਸੱਚ ਬਣਕੇ ਸਾਹਮਣੇ ਆਈ ਹੈ।ਸੋਚੋ ਕਿੰਨਾ ਮੁਸ਼ਕਿਲ ਹੋਵੇਗਾ ਕਿਸੀ ਕੁੜੀ ਲਈ ਵਿਆਹ ਤੋਂ ਬਾਅਦ ਇਸ ਸੱਚ ਦਾ ਪਤਾ ਲੱਗਣਾ ਕਿ ਉਸਦਾ ਪਤੀ ਹੀ ਉਸਦਾ ਵਿਛੜਿਆ ਹੋਇਆ ਸਕਾ ਭਰਾ ਹੈ।ਹਾਲ ਹੀ ਵਿਚ ਬ੍ਰਾਜ਼ੀਲ ਵਿਚ ਰਹਿਣ ਵਾਲੀ 39 ਸਾਲਾ ਦੀ ਐਡ੍ਰੀਆਨਾ ਨਾਲ ਕੁਝ ਅਜਿਹਾ ਹੋਇਆ ਕਿ ਉਸ ਦੀਆਂ ਅੱਖਾਂ ਅੱਗੇ ਇਕ ਦਮ ਹਨੇਰਾ ਆ ਗਿਆ ਤੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਗਈ।

ਅਜਬ ਰਿਸ਼ਤਾ… ਗਜ਼ਬ ਸੱਚ
ਦਰਅਸਲ ਐਡਰੀਆਨਾ ਨੂੰ ਬਚਪਨ ਵਿਚ ਹੀ ਉਸਦੀ ਮਾਂ ਨੇ ਛੱਡ ਦਿੱਤਾ ਸੀ ।ਉਸਨੇ ਲੀਨਾਰਡੋ ਨਾਂ ਦੇ ਸਖਸ਼ ਨਾਲ ਵਿਆਹ ਕੀਤਾ ਤੇ ਆਪਣਾ ਘਰ ਵਸਾ ਲਿਆ।ਦੋਹਾਂ ਦੀ ਇਕ ਬੱਚੀ ਵੀ ਹੈ।ਹੌਲੀ ਹੌਲੀ ਉਨ੍ਹਾਂ ਦੋਹਾਂ ‘ਚ ਝਗੜੇ ਹੋਣ ਲਗੇ ਤੇ 7 ਸਾਲਾਂ ਬਾਅਦ ਉਹ ਦੋਨੋਂ ਅਲੱਗ ਹੋ ਗਏ।ਪਤੀ ਤੋਂ ਤਲਾਕ ਤੋਂ ਬਾਅਦ ਉਹ ਆਪਣੇ ਹੋਮ ਟਾਊਨ ਚਲੇ ਗਈ।ਰੇਡੀਓ ਟਾਕ ਸ਼ੋਅ ‘ਤੇ ਉਸਨੂੰ ਆਪਣੇ ਰਿਸ਼ਤੇਦਾਰ ਮਿਲੇ।

 

ਪਹਿਲਾਂ ਉਸ ਨੂੰ ਆਪਣੀ ਮਾਂ ਮਿਲੀ ਜਿਸਨੇ ਦਸਿਆ ਕਿ ਉਸਦਾ ਭਰਾ 8 ਸਾਲ ਦਾ ਹੋਇਆ ਸੀ ਜਦ ਉਸਨੂੰ ਵੀ ਛੱਡ ਦਿੱਤਾ ਸੀ।ਜਦੋਂ ਉਸਨੂੰ ਆਪਣੇ ਭਰਾ ਬਾਰੇ ਪਤਾ ਚਲਿਆ ਤਾਂ ਉਹ ਸੁਣ ਕੇ ਸੁੰਨ ਰਹਿ ਗਈ।ਐਨਡਰੀਆਨਾ ਦਾ ਪਤੀ ਹੀ ਉਸਦਾ ਭਰਾ ਨਿਕਲਿਆ ਜਿਸਤੋਂ ਉਸਨੇ ਤਲਾਕ ਲੈ ਲਿਆ ਸੀ।

ਇਸ ਗਲ ਤੋਂ ਬਾਅਦ ਦੋਹਾਂ ਦਾ ਕਹਿਣਾ ਹੈ ਕਿ ਉਹ ਚਾਹ ਕੇ ਵੀ ਕਦੇ ਅਲੱਗ ਨਹੀਂ ਰਹਿ ਪਾਣਗੇ।


Posted

in

by

Tags: