ਦੇਖੋ ਕਿੰਨਾ ਖਤਰਨਾਕ ਦ੍ਰਿਸ਼ ਹੈ.. ਕੌਣ ਇਸ ਸੜ੍ਹਕ ਤੇ ਗੱਡੀ ਚਲਾਓਣ ਚਾਹੇਗਾ ..

ਦੇਖੋ ਬੇਹੱਦ ਖਤਰਨਾਕ ਰੋਡ .. ਇਸ ਤੇ ਡਰਾਇਵਿੰਗ ਕਰਨਾ ਵੀ ਖਾਲਾ ਜੀ ਦਾ ਵਾੜਾ ਨਹੀਂ ਵੀਡਿਓ ਦੇਖ ਕੇ ਤੁਸੀਂ ਆਪ ਹੀ ਅੰਦਾਜਾ ਲਾ ਲਵੋ ..

ਮਨੁੱਖ ਅਤੇ ਕੁਦਰਤੀ ਦੀ ਸਦੀਵੀ ਸਾਂਝ। ਇਕ ਦੂਜੇ ਦੇ ਪੂਰਕ ਅਤੇ ਇਕ ਦੂਜੇ `ਚੋਂ ਆਪਣੇ ਆਪ ਨੂੰ ਵਿਸਥਾਰਨ ਦੀ ਚਾਹਤ ਤੇ ਰਾਹਤ। ਇਕ ਦੂਜੇ ਨੂੰ ਆਪਣੇ ਵਿਚੋਂ ਨਿਹਾਰਨ ਅਤੇ ਵਿਸਥਾਰਨ ਦਾ ਚਾਅ। ਇਕ ਦੇ ਸਾਹ, ਦੂਸਰੇ ਦੀ ਰਵਾਨਗੀ। ਇਕ ਦੀ ਹੋਂਦ, ਦੂਸਰੇ ਲਈ ਜਿਊਣ ਦਾ ਸਬੱਬ। ਇਕ ਪੂਰਨ ਭਗਤ ਅਤੇ ਮਾਂ ਇੱਛਰਾਂ ਦਾ ਬਾਗ। ਇਕ ਸ਼ਬਦ, ਦੂਸਰਾ ਅਰਥਾਂ ਦਾ ਅਹਿਸਾਸ। ਇਕ ਬੋਲ, ਦੂਸਰਾ ਬੋਲ-ਮਿਠਾਸ। ਇਕ ਦੀ ਪੈੜ, ਦੂਸਰੇ ਲਈ ਮੰਜ਼਼ਲ ਦਾ ਸਿਰਨਾਵਾਂ। ਇਕ ਲਈ ਉਚੇਚ ਅਤੇ ਦੂਸਰੇ ਲਈ ਨਿਰ-ਸੁਆਰਥ ਸੰਭਾਵਨਾਵਾਂ।Image result for ਕੁਦਰਤ

ਸਮੁੱਚੀ ਜੀਵ ਪ੍ਰਣਾਲੀ ਕੁਦਰਤ ਦਾ ਅਸੀਮ ਰੂਪ। ਉਸਦੇ ਮੁੱਖ ਦੀ ਆਭਾ ਅਤੇ ਸਾਹਾਂ ਦੀ ਡੋਰ। ਕੁਦਰਤ ਦੀ ਰੂਹਾਨੀ ਉਡਾਣ, ਜੀਵਾਂ ਨੂੰ ਅੰਬਰ ਤੱਕ ਪਰ ਫੈਲਾਉਣ ਦਾ ਆਹਰ ਦਿੰਦੀ। ਕੁਦਰਤ ਦਾ ਮੋਹਵੰਤਾ ਮਾਣ ਹੈ ਮਨੁੱਖ। ਕੁਦਰਤ, ਮਨੁੱਖ ਦੀਆਂ ਸੁੱਖਾਂ ਮਨਾਉਂਦੀ ਤੇ ਇਸਦੀ ਝੋਲੀ `ਚ ਅਸੀਮਤ ਸੁਗਾਤਾਂ ਪਾਉਂਦੀ। ਹਵਾ ਸੰਗੀਤਕ ਲੋਰੀਆਂ ਸੁਣਾਉਂਦੀ। ਨਦੀਆਂ ਅਤੇ ਦਰਿਆਵਾਂ ਦੀਆਂ ਲਹਿਰਾਂ ਦੀ ਰੁੱਮਕਣੀ, ਮਨ ਦੇ ਵਿਹੜੇ ਧਰਦੀ। ਪੱਤਿਆਂ `ਚ ਉਗਮਦਾ ਸੰਗੀਤ, ਮਨੁੱਖੀ ਮਨ ਵਿਚ ਰਸ ਉਪਜਾਉਂਦਾ।Image result for ਕੁਦਰਤ

ਮਨੁੱਖ ਅਕ੍ਰਿਤਘਣ। ਕੁਦਰਤ ਨਾਲ ਨੇੜਤਾ ਦਾ ਪ੍ਰਪੰਚ ਰਚਾਉਂਦਾ। ਉਸਦੀ ਸਦੀਵਤਾ ਦਾ ਪਾਖੰਡ ਕਰਦਾ। ਕੁਦਰਤ ਦਾ ਰਿੱਣ ਉਤਾਰਨ ਲਈ ਪਰਤ ਦਰ ਪਰਤ ਮਖੌਟੇ ਪਹਿਨਦਾ। ਪਰ ਕੁਦਰਤ ਤਾਂ ਸਦੀਵ ਹੈ ਅਤੇ ਇਸਨੂੰ ਪਤਾ ਹੈ ਕਿ ਇਸਨੇ ਆਪਣੀ ਸਦੀਵਤਾ ਨੂੰ ਕਿੰਝ ਬਰਕਰਾਰ ਰੱਖਣਾ ਹੈ। ਯਾਦ ਰੱਖਣਾ! ਮਨੁੱਖ ਰਹੇ ਜਾਂ ਨਾ ਰਹੇ, ਕੁਦਰਤ ਨੇ ਆਪਣੀ ਹੋਂਦ ਨੂੰ ਸਦਾ ਬਰਕਰਾਰ ਰੱਖਣਾ ਹੈ। ਕੁਦਰਤੀ ਆਫ਼ਤਾਂ, ਕੁਦਰਤ ਦੇ ਦਰਦ ਦਾ ਵਿਕਰਾਲ ਰੂਪ ਅਤੇ ਮਨੁੱਖੀ ਤਬਾਹੀ ਦਾ ਚਿੰਨ੍ਹ। ਮਨੁੱਖ ਜਿੰਨਾ ਚਿਰ ਕੁਦਰਤ ਦੀ ਸਾਂਝ ਮਾਣਦਾ ਰਿਹਾ, ਕੁਦਰਤ ਇਸਦੀਆਂ ਦੁਆਵਾਂ ਮੰਗਦੀ ਰਹੀ, ਇਸਦੀ ਸੁੱਖਣਾ ਸੁੱਖਦੀ ਰਹੀ ਅਤੇ ਇਸ ਦੀ ਸਰਬਮੁੱਖੀ ਤੰਦਰੁੱਸਤੀ ਲਈ ਅਰਦਾਸਾਂ ਕਰਦੀ ਰਹੀ।

ਕੁਦਰਤੀ ਸੁਗਾਤਾਂ ਨੇ ਹੀ ਮਨੁੱਖ ਨੂੰ ਜਿਉਣ ਅਤੇ ਵਿਗਸਣ ਲਈ ਹਰ ਤਰਾਂ੍ਹ ਦਾ ਮੌਸਮ ਮਾਹੌਲ, ਮਾਨਤਾਵਾਂ ਅਤੇ ਮਾਨਵੀ ਸਰੋਕਾਰਾਂ ਦੀ ਤਸ਼ਬੀਹ ਦਿਤੀ। ਕੁਦਰਤੀ ਦਾਤਾਂ ਮਾਣ ਰਿਹਾ ਮਨੁੱਖ ਇਹਨਾਂ ਦੇ ਮੁੱਲ ਤੋਂ ਅਣਭਿੱਜ। Image result for ਕੁਦਰਤ

ਮਨੁੱਖ ਲਈ ਧੁੱਪ ਜਰੂਰੀ ਹੈ। ਵਿਟਾਮਿਨ ਡੀ ਦਾ ਸਰੋਤ। ਪਰ ਮਨੁੱਖ ਨੇ ਗਰੀਨ ਹਾਊਸ ਗੈਸਾਂ ਦੀ ਬਹੁਤਾਤ ਸਦਕਾ ਓਜ਼ੋਨ ਪਰਤ ਨੂੰ ਇੰਂਨਾ ਲੀਰੋ-ਲੀਰ ਕਰ ਦਿਤਾ ਹੈ ਕਿ ਹੁਣ ਧੁੱਪ ਸਿਰਫ਼ ਵਿਟਾਮਿਨ ਹੀ ਨਹੀਂ ਦਿੰਦੀ ਸਗੋਂ ਚਮੜੀ ਦੇ ਕੈਂਸਰ ਦਾ ਨਿਉਂਦਾ ਵੀ ਮਨੁੱਖ ਦੀ ਤਲੀ `ਤੇ ਧਰ ਜਾਂਦੀ ਹੈ। ਵੈਸੇ ਮਨੁੱਖ ਹੁਣ ਧੁੱਪ ਨੂੰ ਮਾਣ ਹੀ ਨਹੀਂ ਸਕਦਾ ਸਗੋਂ ਛੱਤਰੀ ਤਾਣ ਕੇ ਧੁੱਪ ਰੂਪੀ ਊਰਜਾ ਆਪਣੇ ਪਿੰਡੇ `ਤੇ ਪੈਣ ਤੋਂ ਹੋੜਦਾ ਹੈ। ਪਰ ਕੁਦਰਤ ਨਾਲ ਨੇੜਤਾ ਦਾ ਦੰਭ ਕਰਦਾ ਹੈ।

ਹਵਾ, ਮਨੁੱਖ ਦੀ ਜਿੰਦ ਜਾਨ। ਦਿਲ ਦੀ ਧੜਕਣ। ਜੀਵਨਂ ਤਾਬੂਤ ਨੂੰ ਤਰੰਗਤ ਸਾਜ਼ `ਚ ਤਬਦੀਲ ਕਰਨ ਦਾ ਗੁਰ। ਪਰ ਮਨੁੱਖ ਨੇ ਤਾਂ ਹਵਾ ਨੂੰ ਹਵਾ ਹੀ ਨਹੀਂ ਰਹਿਣ ਦਿਤਾ। ਇਸਨੂੰ ਇੰਨਾ ਪਲੀਤ ਕਰ ਦਿਤਾ ਕਿ ਹੁਣ ਹਵਾ ਵੀ ਹਾਉਕਾ ਬਣ ਗਈ ਏ ਅਤੇ ਤਿੱੜਕੇ ਸਾਹਾਂ ਨਾਲ ਜਿਊਣ ਦਾ ਭਰਮ ਤੋੜ ਰਹੀ ਹੈ। ਮਨੁੱਖ ਵੀ ਕੇਹਾ ਨਿਰਮੋਹਾ ਹੈ ਕਿ ਜਰਾ ਜਿੰਨੀ ਹਵਾ ਤੇਜ ਵੱਗਣ `ਤੇ ਕੋਈ ਓਹਲਾ ਭਾਲਦਾ। ਉਹ ਹਵਾ ਦੀਆਂ ਥੱਪਕੀਆਂ ਤੇ ਹਿਲੋਰਿਆਂ ਨਂੂੰ ਮਾਨਣ ਦੀ ਤਰਕੀਬ ਹੀ ਭੁੱਲ ਚੁਕਾ ਏ। ਕਦੇ ਵੇਲਾ ਹੁੰਦਾ ਸੀ ਕਿ ਮਨੁੱਖ ਕੱਖਾਂ ਕਾਨਿਆਂ ਦੀ ਝੁੱਗੀ ਵਿਚ ਵੀ ਹਵਾ ਦੇ ਥਪੇੜੇ ਝੱਲਦਾ, ਕੁਦਰਤ ਦੀ ਸੂਕਰ-ਗੁਜਾਰੀ `ਚੋਂ ਆਪਣੇ ਭਾਗ ਜਗਉਂਦਾ ਸੀ। ਕਈ ਵਾਰ ਤਾਂ ਛੰਨ/ਢਾਰੇ ਤੀਲਾ ਤੀਲਾ ਹੋ, ਹਵਾ ਹੋ ਜਾਂਦੇ। ਮਨੁੱਖ ਫਿਰ ਨਵੇਂ ਆਲ੍ਹਣੇ ਦੀ ਓਟ ਵਿਚ ਰੁੱਝ ਜਾਂਦਾ ਸੀ। ਸੋਚਣ! ਕਦੇ ਪਰਿੰਦਿਆਂ ਨੇ ਹਵਾ ਨੂੰ ਉਲਾਂਭਾ ਦਿਤਾ ਏ ਜਦ ਹਵਾ ਉਹਨਾਂ ਦੇ ਆਲ੍ਹਣਿਆਂ ਨੂੰ ਆਪਣੇ ਨਾਲ ਹੀ ਉਡਾ ਕੇ ਲੈ ਜਾਂਦੀ ਏ। ਵੈਸੇ ਵੀ! ਇਹ ਭੋਲੇ ਪੰਛੀ ਹਵਾ ਤੋਂ ਡਰ ਕੇ ਮਨੁੱਖ ਦੀ ਪਨਾਹ ਵਿਚ ਕਿਧਰੇ ਆ ਸਕਦੇ ਨੇ?

ਮਨੁੱਖ ਦੀ ਕੁਦਰਤ ਸੰਗ ਨੇੜਤਾ, ਇਕ ਮ੍ਰਿਗ ਤ੍ਰਿਸ਼ਨਾ ਹੈ ਜਦ ਕਿ ਬਾਕੀ ਜੀਵ ਕੁਦਰਤ `ਚੋਂ ਹੀ ਆਪਣੇ ਆਪ ਨੂੰ ਕਿਆਸਦੇ ਅਤੇ ਵਿਸਥਾਰਦੇ ਨੇ।

ਪਾਣੀ, ਜੀਵ ਪ੍ਰਣਾਲੀ ਦੀ ਸਥਿਰਤਾ ਅਤੇ ਸਦੀਵਤਾ ਦਾ ਪਹਿਲਾ ਪ੍ਰਮਾਣ। ਪਾਣੀ ਬਿਨਾਂ ਧਰਤ ਬਣਦੀ ਮਾਰੂਥਲ ਅਤੇ ਦਰਿਆਵਾਂ ਨੂੰ ਹੰਢਾਉਣੀ ਪੈਂਦੀ ਬਰੇਤਿਆਂ ਦੀ ਜੂਨ। ਪਾਣੀ ਨਾ ਹੋਵੇ ਤਾਂ ਖੂਹ ਦਾ ਥਲਾ ਦਿਸਣ ਲੱਗਦਾ, ਪਿਆਸਿਆਂ ਦੇ ਕੋਇਆਂ `ਚ ਜੰਮ ਜਾਂਦਾ ਪਾਣੀ ਅਤੇ ਬੂੰਦ ਬੂੰਦ ਲਈ ਤਰਸ ਜਾਂਦਾ ਜੀਵ ਸੰਸਾਰ। ਇੰਦਰ ਦੇਵਤਾ ਮਿਹਰਬਾਨ ਹੁੰਦਾ ਤਾਂ ਧਰਤ ਖੁਸ਼ ਹੋ, ਹਿੱਕ ਨੂੰ ਸਿੰਜਦੀ, ਨਹਿਰਾਂ ਕੱਸੀਆਂ ਅਤੇ ਸੂਇਆਂ ਵਿਚ ਰਵਾਨਗੀ ਪਰਤਦੀ, ਦਰਿਆਵਾਂ ਨੂੰ ਆਪਣੀ ਸੁੰਗੜ ਰਹੀ ਹੋਂਦ ਤੋਂ ਨਿਜਾਤ ਮਿਲਦੀ। ਕੁਦਰਤ ਨਾਹਤੀ ਧੋਤੀ ਧਰਤ ਦੀ ਸੁੰਦਰਤਾ ਵਧਾਉਂਦੀ। ਸਿੱਲੀ ਹਵਾ ਰੁੱਮਕਦੀ ਅਤੇ ਚਾਰੇ ਪਾਸੇ ਹਰਿਆਲੀ ਦਾ ਤਰੌਂਕਾ, ਹਰ ਸਾਹ ਵਿਚ ਜਿਉਣ ਦਾ ਸ਼ਗਨ ਧਰ ਜਾਂਦਾ। ਮੀੰਹ ਵਿਚ ਭਿੱਜਦੇ ਬਚਪਨੀ ਦਿਨ ਚੇਤੇ ਆਉਂਦੇ ਪਰ ਸਭਿਅਕ ਹੋਣ ਦਾ ਮਖੋਟਾ, ਮੀਂਹ ਦੇ ਗੁਣ ਤਾਂ ਗਾਉਂਦਾ ਪਰ ਦੋ ਕੁ ਕਣੀਆਂ ਪੈਣੀਆਂ ਸ਼ੁਰੂ ਹੋਣ `ਤੇ ਝੱਟ ਛੱਤਰੀ ਤਾਣ ਲੈਂਦਾ । ਕਦੇ ਮਂੀਹ ਵਿਚ ਭਿੱਜ ਕੇ ਆਪਣੇ ਰੂਹ ਨੂੰ ਭਿਉਣ ਦੀ ਕੋਸਿ਼ਸ ਕਰਨਾ, ਅੰਤਰੀਵੀ ਯਾਤਰਾ ਦਾ ਸੁੱਖਨ ਤੇ ਸਹੁੱਪਣ, ਦਿਲੀ ਸੁਗਾਤ ਬਣ ਜਾਵੇਗਾ। ਸਾਡੇ ਬਜੁਰਗ ਤਾਂ ਜਿ਼ਆਦਾ ਮੀਂਹ ਪੈਣ `ਤੇ ਕੱਚੇ ਮਕਾਨਾਂ ਦੇ ਡਿੱਗਣ ਤੋਂ ਬਾਅਦ ਵੀ ਮੀਂਹ ਦੇਵਤਾ ਨਾਲ ਨਰਾਜ਼ ਨਹੀਂ ਸੀ ਹੁੰਦੇ। ਸਗੋਂ ਅਗਲੇ ਸਾਲ ਮੀਂਹ ਦੀ ਦੇਰੀ ਤੋਂ ਨਿਰਾਸ਼ ਹੋ, ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਗੁੱਡੇ ਗੁੱਡੀ ਦਾ ਵਿਆਹ ਕਰਦੇ, ਗੁੱਡੀ ਵੀ ਫੂਕਦੇ ਹੁੰਦੇ ਸਨ। ਉਹਨਾਂ ਦਾ ਕੁਦਰਤ ਨਾਲ ਅੰਤਰੀਵੀ ਮੋਹ ਸੀ। ਪਰ ਅਜੋਕਾ ਮਨੁੱਖ ਤਾਂ ਨਿੱਘ ਵਿਹੂਣਾ, ਆਪਣੇ ਆਪ ਨਾਲ ਮੋਹ ਨਹੀਂ ਕਰਦਾ। ਕੁਦਰਤੀ ਦਾਤਾਂ ਸੰਗ ਮੋਹ ਦੀ ਕੀ ਆਸ ਰੱਖੀ ਜਾ ਸਕਦੀ ਹੈ।

ਮਿੱਟੀ `ਚੋਂ ਉਗੀਆਂ ਅਤੇ ਮਿੱਟੀ ਦੀਆਂ ਦਿਤੀਆਂ ਦਾਤਾਂ `ਤੇ ਜਿਉਣ ਵਾਲੇ ਮਨੁੱਖ ਦਾ ਮਿੱਟੀ-ਮੋਹ ਵੀ ਪਲੀਤ ਹੋ ਗਿਆ ਏ। ਜਰਾ ਕੁ ਮਿਟੀ ਲੱਗਣ ਤੋਂ ਤਿ੍ਰੰਹਦਾ ਏ। ਬੱਚੇ ਨੂੰ ਮਿੱਟੀ `ਚ ਖੇਡਣ ਤੋਂ ਵਰਜਦਾ ਏ। ਮਿੱਟੀ `ਚ ਮਿੱਟੀ ਹੋਣ ਵਾਲੇ ਬਾਪ ਦਾ ਪੁੱਤ ਅੱਜ ਕੱਲ ਮਿੱਟੀ ਦਾ ਪੁੱੱਤ ਅਖਵਾਉਣ ਤੋਂ ਪਾਸਾ ਵੱਟਦਾ ਏ। ਮਿੱਟੀ `ਚ ਖਿੱਦੋਖੂੰਡੀ ਖੇਡਣ ਵਾਲੇ ਦੇ ਬੱਚੇ ਨੂੰ ਮਿੱਟੀ ਦੇ ਕਣਾਂ ਤੋਂ ਐਲਰਜੀ ਹੋਣ ਲੱਗ ਪਈ ਏ। ਡਾਕਟਰ ਤਾਂ ਕਹਿੰਦੇ ਨੇ ਮਿੱਟੀ ਵਿਚ ਖੇਡਣ ਵਾਲੇ ਬੱਚਿਆਂ ਦਾ ਰੋਗ ਨਿਵਾਰਨ ਸਿਸਟਮ ਮਜਬੂਤ ਹੁੰਦਾ ਏ। ਪਰ ਅਜੋਕੇ ਮਨੁੱਖ ਦੇ ਸਰੋਕਾਰਾ ਕੁਝ ਵੱਖਰੇ ਨੇ ਅਤੇ ਇਸ ਵੱਖਰੇਵੇਂ ਹੀ ਮਨੁੱਖ ਨੂੰ ਮੱਟੀ ਤੋਂ ਬਹੁਤ ਦੂਰ ਕਰ ਰਿਹਾ ਏ ਅਤੇ ਮਿੱਟੀ ਵੀ ਮਨੁੱਖ ਤੋਂ ਬੇਮੁੱਖ ਹੁੰਦੀ ਜਾ ਰਹੀ ਹੈ। ਸਾਡੇ ਬਜੁਰਗ ਤਾਂ ਆਪਣੇ ਹੱਥ ਵੀ ਮਿੱਟੀ ਨਾਲ ਸਾਫ਼ ਕਰਦੇ ਅਤੇ ਵਾਹੀ ਧਰਤੀ ਦੀ ਮਿੱਟੀ ਨਾਲ ਜੂਠੇ ਭਾਂਡੇ ਵੀ ਸੁੱਕ-ਮਾਂਜ ਕਰਦੇ ਹੁੰਦੇ ਸਨ। ਮਿੱਟੀ ਤੋਂ ਉਗਮੇ, ਮਿੱਟੀ `ਚ ਮਿੱਟੀ ਹੁੰਦੇ ਅਤੇ ਆਖਰ ਨੂੰ ਮਿੱਟੀ `ਚ ਸਮਾ ਜਾਣ ਵਾਲੇ ਮਨੁੱਖ ਦੀ ਇਹ ਹੀ ਅਸਲੀ ਕਹਾਣੀ ਸੀ ਜਿਸਤੋਂ ਅਜੋਕਾ ਮਨੁੱਖ ਬਹੁਤ ਦੂਰ ਚਲਾ ਗਿਆ ਏ। ਇਸਨੇ ਹੀ ਮਨੁੱਖੀ ਫਿਤਰਤ ਵਿਚ ਸੰਕੀਰਨਤਾ ਅਤੇ ਸਿਮਟੀ ਸੰਵੇਦਨਾ ਭਰ ਦਿਤੀ ਏ।

ਰਾਤ ਨੂੰ ਖੁੱਲੇ ਅੰਬਰ ਅਤੇ ਖੁੱਲ੍ਹੇ ਵਿਹੜੇ/ਛੱਤ `ਤੇ ਤਾਰਿਆਂ ਨਾਲ ਗੱਲਾਂ ਕਰਨ ਦੀ ਰੁੱਤ ਬੀਤ ਚੁੱਕੀ ਏ, ਚੰਂਨ ਵਹਿੰਗੀ ਜਾਂ ਰਿਸ਼ੀਆਂ ਦੀ ਬਰਾਤ ਜਾਂ ਸਪਤ ਰਿਸ਼ੀ, ਸਾਡੇ ਚੇਤਿਆਂ `ਚੋਂ ਖੁੱਰ ਚੁੱਕੇ ਨੇ। ਸਾਨੂੰ ਤਾਂ ਰਾਤ ਨੂੰ ਖੂਲੇ ਅਸਮਾਨ ਹੇਠ ਪੈਣ ਤੋਂ ਹੀ ਮਨ ਵਿਚ ਡਰ ਲੱਗਦਾ ਏ। ਇਸ ਕਰਕੇ ਹੀ ਅਸੀਂ ਬੰਦ ਕਮਰਿਆਂ ਦੀ ਬਦ-ਹਵਾਸੀ ਹਵਾ ਨੂੰ ਫੇਫੜਿਆਂ `ਚ ਜੀਰਦੇ, ਏਸੀ ਅਤੇ ਹੀਟਿੰਗ ਨਾਲ ਕੁਦਰਤ ਮੌਸਮੇ ਤੋਂ ਮਹਿਫੂਜ਼ ਰਹਿਣ ਨੂੰ ਤਰਜੀਹ ਦਿੰਦੇ, ਕੁਦਰਤ ਦੀ ਅਵੱਗਿਆ ਦੇ ਭਾਗੀ ਬਣ ਗਏ ਹਾਂ।

ਬਹੁਤ ਘੱਟ ਲੋਕ ਕੁਦਰਤ ਪ੍ਰੇਮੀ। ਇਸਦੀਆਂ ਬਹੁਰੰਂਗੀਆਂ ਦਾਤਾਂ ਦੇ ਸ਼ੁਕਰਗੁਜਾਰ ਅਤੇ ਰਹਿਮਤਾਂ ਨੂੰ ਨਮਸਕਾਰਦੇ। ਜਿ਼ਆਦਾਤਰ ਲੋਕ, ਕੁਦਰਤ ਦੀਆਂ ਅੱਖਾਂ ਵਿਚ ਰੋੜ। ਇਸਦਾ ਨਾਮੋ ਨਿਸ਼ਾਨ ਮਿਟਾਉਣ ਲਈ ਤੱਤਪਰ ਅਤੇ ਇਸਦੀ ਜੜਾਂ ਵੱਢਣ ਲਈ ਕਾਹਲੇ। ਕੁਝ ਹੀ ਲੋਕ ਕੁਦਰਤ ਬਾਰੇ ਫਿਕਰਮੰਦੀ ਅਤੇ ਉਹਨਾਂ ਦੀ ਫਿਕਰਮੰਦੀ `ਚਂ ਹੀ ਨਿਕਲ ਰਹੀਆਂ ਨੇ ਕੁਦਰਤੀ ਸਦੀਵਤਾ ਲਈ ਲਹਿਰਾਂ। ਪਰ ਪੈਸੇ ਪੁੱਤ ਬਣ ਗਏ ਲੋਕ, ਕੁਦਰਤੀ ਖਜਾਨਿਆਂ ਦੀ ਲੁੱਟ ਮਚਾਉਂਦੇ ਕੁਦਰਤ ਨੂੰ ਜਾਰੋ ਜਾਰ ਰੋਣ ਲਈ ਮਜਬੂਰ ਕਰਦੇ। ਦਰਅਸਲ ਮਸੀਨ ਬਣ ਕੇ ਮਨੁੱਖ ਤੋਂ ਕੁਦਰਤ ਪ੍ਰਤੀ ਸੰਵੇਦਨਾ, ਸਦਭਾਵਨਾ ਅਤੇ ਸਹਿਚਾਰ ਦੀ ਆਸ ਰੱਖਣਾ ਬੇਲੋੜਾ ਹੈ। ਯਾਦ ਰੱਖਣਾ! ਕੁਦਰਤ ਮਨੁੱਖ ਦੀ ਬਾਂਦੀ ਨਹੀਂ ਅਤੇ ਨਾ ਹੀ ਇਸਨੇ ਮਨੁੱਖ ਦੇ ਰਹਿਮੋ-ਕਰਮ `ਤੇ ਜਿਊਣਾ ਸਿਖਿਆ ਹੈ।

ਕੁਦਰਤ ਬਾਰੇ ਗੱਲ ਕਰਨੀ ਚੰਗਾ ਰੁਝਾਨ। ਕੁਦਰਤ ਬਾਰੇ ਚੇਤਨਾ ਪੈਦਾ ਕਰਨੀ ਚੰਗੀ ਗੱਲ ਏ। ਪਰ ਕੁਦਰਤੀ ਇਕਸੁਰਤਾ ਅਤੇ ਇਕਸਾਰਤਾ ਨਾਲ ਜਿਉਣਾ ਅਤੇ ਇਸ `ਚੋਂ ਆਪਣੇ ਆਪ ਨੂੰ ਵਿਸਥਾਰਨਾ, ਕੁਦਰਤੀ ਅਮੀਰੀ ਚੋਂ ਆਪਣੇ ਆਪ ਨੂੰ ਚਿਰੰਜੀਵ ਕਰਨਾ ਹੁੰਦਾ ਏ।

ਅਸੀਂ ਕੁਦਰਤ ਦੇ ਕਿੰਨੇ ਕੁ ਕਰੀਬ ਹਾਂ। ਇਹ ਸਾਨੂੰ ਆਪਣੇ ਆਪ ਤੋਂ ਹੀ ਪੁੱਛਣਾ ਚਾਹੀਦਾ ਹੈ। ਸਾਡੇ ਮਨਾਂ ਵਿਚ ਬਹੁਤ ਸਾਰੇ ਪ੍ਰਸ਼ਨ ਪੈਦਾ ਹੋਣਗੇ ਜਿਹਨਾਂ ਦਾ ਜਵਾਬ ਅਸੀਂ ਆਪਣੇ ਅੰਦਰੋਂ ਹੀ ਤਲਾਸ਼ਣਾ ਹੈ। ਦੇਖਣਾ ਇਹ ਹੈ ਕਿ ਹੁਣ ਕਿੰਨੇ ਕੁ ਲੋਕ ਆਪਣੇ ਆਪੇ ਦੇ ਰੂਬਰੂ ਹੁੰਦੇ ਨੇ ਅਤੇ ਆਪਣੇ ਵਿਚੋਂ ਆਪਣੇ ਉਸ ‘ਖੁਦ’ ਦੀ ਪਛਾਣ ਕਰਦੇ ਨੇ ਜਿਸਨੇ ਸਾਡੇ ਸਾਰਿਆਂ ਦੇ ਜਿਊਣ ਦਾ ਸਬੱਬ ਬਣਨਾ ਏ।
-ਡਾ ਗੁਰਬਖ਼ਸ਼ ਸਿੰਘ ਭੰਡਾਲ


Posted

in

by

Tags: