ਦੇਖੋ ਕੀ ਕੀ ਕੰਮ ਕਰਦੀ ਹੈ ਇਹ ਔਰਤ ….

ਸਲੂਟ ਹੈ ਇਸ ਔਰਤ ਨੂੰ ਜੋ ਇਹ ਕੰਮ ਕਰ ਰਹੀ ਹੈ

ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ

ਗੱਲ ਉਸ ਔਰਤ ਦੀ ਜੋ 60 ਦੀ ਉਮਰ ਵਿੱਚ ਵੀ ਲੋਕਾਂ ਲਈ ਮਿਸਲਾ ਬਣੀ ਹੋਈ ਹੈ। ਦਿੱਲੀ ਵਿੱਚ ਸ਼ਾਂਤੀ ਦੇਵੀ ਇਸ ਉਮਰ ਵਿੱਚ ਉਹ ਕੰਮ ਕਰ ਰਹੀ ਜਿਸ ਤੋਂ ਚੰਗੇ-ਚੰਗੇ ਜਵਾਨ ਤੋਬਾ ਮੰਨ ਜਾਂਦੇ ਨੇ ਇਸ ਲਈ ਲਈ ਸ਼ਾਂਤੀ ਦੇਵੀ ਨੂੰ ਪਾਵਰ ਵੂਮੈਨ ਵੀ ਕਿਹਾ ਜਾਂਦਾ। ਵੇਖੋ ਸ਼ਾਤੀ ਦੇਵੀ ਦੀ ਪਾਵਰ ਨੂੰ ਪੇਸ਼ ਕਰਦੀ ਇਹ ਖਾਸ ਰਿਪੋਰਟ

ਤੁਸੀ ਟਰੱਕ ਚਲਾਉਂਦੇ, ਟਰੱਕ ਸਵਾਰਦੇ ਅਤੇ ਟਰੱਕਾਂ ਨੂੰ ਪੈਂਚ ਲਾਉਂਦੇ ਮਰਦ ਆਮ ਵੇਖੋ ਹੋਣਗੇ ਪਰ ਦਿੱਲੀ ਵਿੱਚ ਇੱਕ ਅਜਿਹੀ ਔਰਤ ਵੀ ਹੈ ਜੋ 60 ਸਾਲ ਦੀ ਉਮਰ ਵਿੱਚ ਪਾਵਰ ਵੂਮੈਨ ਦੇ ਨਾਮ ਤੋਂ ਮਸ਼ਹੂਰ ਹੈ। ਜੀ ਹਾਂ ਯਕੀਨ ਨਹੀਂ ਹੋ ਰਿਹਾ ਤਾਂ ਇਹ ਤਸਵੀਰਾਂ ਵੇਖੋ ਲਵੋ। ਗਰੀਬੀ ਅਤੇ ਭੁੱਖ ਨੇ ਸ਼ਾਂਤੀ ਦੇਵੀ ਨੂੰ ਇੰਨਾ ਮਜਬੂਤ ਕਰ ਦਿੱਤਾ ਕਿ ਟਰੱਕ ਦੇ ਭਾਰੀ ਭਰਕਮ ਟਾਈਰ ਨੂੰ ਸ਼ਾਂਤੀ ਦੇਵੀ ਕੁਝ ਹੀ ਮਿੰਟਾਂ ਖੋਲ਼ਣ ਤੋਂ ਲੈ ਕੇ ਪੈਂਚਰ ਲਾਉਣ ਦਾ ਕੰਮ ਆਸਾਨੀ ਨਾਲ ਕਰ ਦਿੰਦੀ ਹੈ। ਸ਼ਾਂਤੀ ਦੇਵੀ ਟਰੱਕ ਦੇ ਟਾਈਰਾਂ ਨੂੰ ਪੈਂਚਰ ਲਾਉਣ ਦੇ ਨਾਲ-ਨਾਲ ਆਮ ਔਰਤਾ ਵਾਂਗ ਆਪਣੀਆਂ ਪਰਿਵਾਰਿਕ ਜਿੰਮੇਵਾਰੀਆਂ ਵੀ ਨਿਭਾਅ ਰਹੀ ਹੈ।

ਕਰੀਬ 25 ਸਾਲ ਪਹਿਲਾਂ ਸ਼ਾਂਤੀ ਦੇਵੀ ਅਤੇ ਉਸ ਦਾ ਪਤੀ ਚੰਗੇ ਰੁਜ਼ਗਾਰ ਦੀ ਤਲਾਸ਼ ਵਿੱਚ ਮੱਧ ਪ੍ਰਦੇਸ਼ ਤੋਂ ਦਿੱਲੀ ਆਏ ਸਨ। ਅੱਖਾਂ ਵਿੱਚ ਕਈ ਸੁਫਨੇ ਸਨ ਤੇ ਦਿਲ ਵਿੱਚ ਚੰਗੀ ਜਿੰਦਗੀ ਜੀਊਣ ਦੀ ਤਮੰਨਾ ਪਰ ਦਿਲ ਵਾਲਿਆਂ ਦੇ ਦਿੱਲੀ ਸ਼ਹਿਰ ਵਿੱਚ ਕੋਈ ਰੁਜ਼ਗਾਰ ਨਹੀਂ ਮਿਲਿਆ। ਪਰ ਇਨ੍ਹਾਂ ਨੇ ਹਿੰਮਤ ਨਹੀਂ ਹਾਰੀ, ਦਿੱਲੀ ਦੇ ਸੰਜੇ ਗਾਂਧੀ ਟ੍ਰਾਂਸਪੋਰਟ ਇਲਾਕੇ ਵਿੱਚ ਚਾਹ ਦੀ ਦੁਕਾਨ ਖੋਲੀ ਪਰ ਗੁਜਾਰਾ ਨਹੀਂ ਚੱਲਿਆ ਤਾਂ ਹਿੰਮਤ ਜੁਟਾ ਕੇ ਟਰੱਕਾਂ ਨੂੰ ਪੈਂਚਰ ਲਾਉਣ ਦਾ ਕੰਮ ਸ਼ੁਰੂ ਕਰ ਲਿਆ। ਘਰਦੀਆਂ ਜਿੰਮੇਵਾਰੀ ਨਿਭਾਉਂਦਿਆ-ਨਿਭਾਉਂਦਿਆ ਸ਼ਾਂਤੀ ਦੇਵੀ ਟਰੱਕਾਂ ਨੂੰ ਪੈਂਚਰ ਲਾਉਣ ਦੇ ਕੰਮਾਂ ਵਿੱਚ ਵੀ ਇੰਨੀ ਨਿਪੁੰਨ ਹੋ ਗਈ ਕਿ ਹੁਣ ਉਹ ਕੁਝ ਹੀ ਮਿੰਟ ਟਰੱਕ ਦਾ ਟਾਇਰ ਪੈਂਚਰ ਲਾ ਕੇ ਫਿੱਟ ਕਰ ਦਿੰਦੀ ਹੈ।

ਸ਼ਾਂਤੀ ਦੇਵੀ ਮਿਸਾਲ ਹੈ ਉਹਨਾਂ ਔਰਤਾਂ ਅਤੇ ਨੌਜਵਾਨਾਂ ਲਈ ਹੈ ਜੋ ਅੱਜ ਵੀ ਘਰੋਂ ਨਿਕਲੇ ਕੇ ਅਜਿਹੇ ਕੰਮ ਨੂੰ ਛੋਟਾ ਸਮਝਦੇ ਨੇ। ਕਹਿੰਦੇ ਨੇ ਜੇਕਰ ਰੋਟੀ, ਕੱਪੜਾ ਅਤੇ ਮਕਾਨ ਦੀ ਲੋੜ ਹੋਵੇ ਤਾਂ ਜੇਬ ਵਿੱਚ ਪੈਸੇ ਹੋਣੇ ਚਾਹੀਦੇ ਨੇ ਅਤੇ ਪੈਸੇ ਉਦੋਂ ਆਉਣਗੇ ਜਦੋਂ ਸਭ ਸੰਗ ਸ਼ਰਮ ਘਰੇ ਛੱਡੇ ਕੇ ਮਿਹਨਤ ਕਰਨ ਦਾ ਮਨ ਬਣ ਲਵੋ ਜੋ ਸ਼ਾਂਤੀ ਦੇਵੀ ਨੇ ਕਰ ਵਿਖਾਇਆ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: