ਦੇਖੋ ਕੈਰੀ ਆਨ ਜੱਟਾ 2 ਦਾ ਟ੍ਰੇਲਰ… ਸਿਰਾ ਹੀ ਕਰਵਾਇਆ ਪਿਆ….

ਕੁਝ ਸਾਲ ਪਹਿਲਾਂ ਆਈ ਫ਼ਿਲਮ ਕੈਰੀ ਆਨ ਜੱਟਾ ਪੰਜਾਬੀ ਸਿਨੇਮਾ ਵਿੱਚ ਇੱਕ ਫੁੱਲ ਆਨ ਕਾਮੇਡੀ ਫ਼ਿਲਮ ਦੇ ਰੂਪ ਵਿੱਚ ਸਾਬਤ ਹੋਈ ਸੀ । ਇਸ ਫਿਲਮ ਦੇ ਪਹਿਲੇ ਪਾਰਟ ਨੇ ਦਰਸ਼ਕਾਂ ਨੂੰ ਇੰਨਾ ਹੋਇਆ ਕਿ ਹਾਸਾ ਹੱਸ ਲੋਕਾਂ ਦੀਆਂ ਵੱਖੀਆਂ ਦੁਖਣ ਲਾ ਦਿੱਤੀਆਂ ਸਨ। ਫਿਲਮ ਵਿੱਚ ਮੁੱਖ ਕਮੇਟੀ ਕਿਰਦਾਰ ਬੀਨੂੰ ਢਿੱਲੋਂ ਅਤੇ ਜਸਵਿੰਦਰ ਭੱਲਾ ਦੇ ਦੋਨਾਂ ਕਿਰਦਾਰਾਂ ਨੂੰ ਲੋਕਾਂ ਨੇ ਇੰਨਾ ਜ਼ਿਆਦਾ ਪ੍ਰਸੰਦ ਕੀਤਾ ਕਿ ਉਸੇ ਫ਼ਿਲਮ ਦੀਆਂ ਕਈ ਤਸਵੀਰਾਂ ਨੂੰ ਵਰਤ ਕੇ ਲੋਕ ਸੋਸ਼ਲ ਮੀਡੀਆ ਤੇ ਅੱਜ ਵੀ ਟਰੋਲ ਬਣਾਉਂਦੇ ਹਨ । ਕਾਫੀ ਲੰਬੇ ਸਮੇਂ ਤੋਂ ਲੋਕਾਂ ਨੂੰ ਇੰਤਜ਼ਾਰ ਸੀ ਕਿ ਆਖਿਰ ਕੈਰੀ ਆਨ ਜੱਟਾ ਫਿਲਮ ਦਾ ਅਗਲਾ ਪਾਰਟ ਕਦੋਂ ਆਵੇਗਾ ।

ਸੋ ਦਰਸ਼ਕਾਂ ਦੀ ਇਸ ਉਡੀਕ ਨੂੰ ਖ਼ਤਮ ਕਰਦੇ ਹੋਏ ਅੱਜ ਕੈਰੀ ਆਨ ਜੱਟਾ 2 ਫਿਲਮ ਦਾ ਟਰੇਲਰ ਜਾਰੀ ਕਰ ਦਿੱਤਾ ਗਿਆ ਹੈ। ਇਸ ਫ਼ਿਲਮ ਵਿੱਚ ਵੀ ਤੁਹਾਨੂੰ ਕੈਰੀਆਂ ਜੱਟਾ ਫਿਲਮ ਦੇ ਪਹਿਲੇ ਭਾਗ ਦੀ ਤਰ੍ਹਾਂ ਫੁੱਲ ਆਉਣ ਕਾਮੇਡੀ ਦੇਖਣ ਨੂੰ ਮਿਲੇਗੀ। ਟਰੇਲਰ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਘੰਟੇ ਹੋਏ ਹਨ ਕਿ ਇਹ ਟਰੇਲਰ ਯੂ ਟਿਊਬ ਉੱਪਰ ਟ੍ਰੇਡਿੰਗ ਵਿੱਚ ਵੀ ਚੱਲ ਰਿਹਾ ਹੈ । ਫਿਲਮ ਦਾ ਟ੍ਰੇਲਰ ਵੀ ਇਨ੍ਹਾਂ ਕਮੇਡੀ ਭਰਪੂਰ ਹੈ ਕਿ ਦੇਖਣ ਨੂੰ ਲੱਗਦਾ ਹੈ ਕਿ ਇਹ ਫ਼ਿਲਮ ਵੀ ਆਪਣੇ ਪਹਿਲੇ ਭਾਗ ਦੀ ਤਰ੍ਹਾਂ ਪੂਰੀ ਧਮਾਲ ਮਚਾਏਗੀ । ਸੋ ਜ਼ਿਆਦਾ ਕੁਝ ਨਾ ਕਹਿੰਦੇ ਹੋਏ ਤੁਸੀਂ ਖੁਦ ਦੇਖੋ ਇਸ ਫ਼ਿਲਮ ਦਾ ਪੂਰਾ ਟਰੇਲਰ।
ਦੇਖੋ ਵੀਡੀਓ


Posted

in

by

Tags: