ਦੇਖੋ ਨੂਹੰ ਅਤੇ ਸੱਸ ਦਾ ਪਿਆਰ .. ਸਾਰੇ ਸ਼ੇਅਰ ਕਰੋੋ ਪਹਿਲੀ ਵਾਰ ਦੇਖਿਆ ਅਜਿਹਾ ..

ਵਾਹ ਜੀ ਵਾਹ ਸਾਰੇ ਸ਼ੇਅਰ ਜਰੂਰ ਕਰੋ .. ਨੂਹੰ ਅਤੇ ਸੱਸ ਦਾ ਪਿਆਰ ਦੇਖੋ ..

ਅਕਸਰ ਹਰ ਘਰ ‘ਚ ਕਿਤੇ ਨਾ ਕਿਤੇ ਨੂੰਹ-ਸੱਸ ਦਾ ਰਿਸ਼ਤਾ ਕਮਜ਼ੋਰ ਪੈ ਹੀ ਜਾਂਦਾ ਹੈ। ਉਹ ਆਪਸ ‘ਚ ਇਕ-ਦੂਜੇ ਦੀ ਗੱਲ ਨੂੰ ਸਮਝ ਨਹੀਂ ਪਾਉਂਦੀਆਂ।

 

 

ਇਨ੍ਹਾਂ ਦੋਹਾਂ ਵਿਚਕਾਰ ਹਮੇਸ਼ਾ ਕੋਈ ਨਾ ਕੋਈ ਸ਼ਿਕਾਇਤ ਚੱਲਦੀ ਹੀ ਰਹਿੰਦੀ ਹੈ। ਕਦੇ-ਕਦੇ ਇਹ ਤਕਰਾਰ ਵੱਧ ਜਾਂਦੀ ਹੈ ਅਤੇ ਖਤਰਨਾਕ ਰੂਪ ਧਾਰ ਲੈਂਦੀ ਹੈ। ਪਰ ਹਰ ਸੱਸ-ਨੂੰਹ ਨੂੰ ਆਪਣੇ ਇਸ ਰਿਸ਼ਤੇ ‘ਚ ਪਿਆਰ ਬਣਾਈ ਰੱਖਣ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਨੂੰਹ-ਸੱਸ ‘ਚ ਪਿਆਰ ਦਾ ਰਿਸ਼ਤਾ ਬਣਾਈ ਰੱਖਣ ਲਈ ਕੁਝ ਸੁਝਾਅ ਦੱਸ ਰਹੇ ਹਾਂ।

1. ਨੂੰਹ-ਸੱਸ ‘ਚ ਸਮਝ ਵੀ ਜ਼ਰੂਰੀ
ਜੇ ਕਿਤੇ ਭੋਜਨ ‘ਚ ਨਮਕ ਜ਼ਿਆਦਾ ਜਾਂ ਘੱਟ ਪੈ ਜਾਵੇ ਤਾਂ ਸੱਸ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਨੂੰਹ ਨੇ ਇਸ ਤਰ੍ਹਾਂ ਜਾਣ-ਬੁੱਝ ਕੇ ਨਹੀਂ ਕੀਤਾ ਹੈ। ਗਲਤੀ ਤਾਂ ਅਕਸਰ ਹਰ ਕਿਸੇ ਤੋਂ ਹੋ ਸਕਦੀ ਹੈ। ਨੂੰਹ ਨੂੰ ਵੀ ਸੱਸ ਦੀ ਹਰ ਗੱਲ ‘ਤੇ ਗੁੱਸਾ ਨਹੀਂ ਕਰਨਾ ਚਾਹੀਦਾ। ਸੱਸ ਆਪਣੀ ਸਮਝ ਕੇ ਹੀ ਉਸ ਨੂੰ ਕੁਝ ਕਹਿੰਦੀ ਜਾਂ ਸਮਝਾਉਂਦੀ ਹੈ।
2. ਨੂੰਹ ਦੀਆਂ ਭਾਵਨਾਵਾਂ ਸਮਝਣ ਦੀ ਕੋਸ਼ਿਸ਼ ਕਰਨਾ …

ਕਿਸੇ ਵੀ ਕੁੜੀ ਲਈ ਆਪਣਾ ਪਰਿਵਾਰ ਛੱਡ ਕੇ ਕਿਸੇ ਦੂਜੇ ਪਰਿਵਾਰ ‘ਚ ਆ ਕੇ ਰਹਿਣਾ ਸੋਖਾ ਨਹੀਂ ਹੁੰਦਾ। ਇਸ ਗੱਲ ਨੂੰ ਸਮਝਦੇ ਹੋਏ ਸੱਸ ਨੂੰ ਆਪਣੀ ਨੂੰਹ ਦੀਆਂ ਭਾਵਨਵਾਂ ਨੂੰ ਸਮਝਣਾ ਚਾਹੀਦ ਹੈ। ਉਹ ਖੁਦ ਇਸ ਸਥਿਤੀ ‘ਚੋਂ ਲੰਘ ਚੁੱਕੀ ਹੁੰਦੀ ਹੈ। ਜੇ ਨੂੰਹ ਦੀ ਤਬੀਅਤ ਖਰਾਬ ਹੋ ਜਾਵੇ ਤਾਂ ਸੱਸ ਨੂੰ ਕੰਮ ‘ਚ ਹੱਥ ਵਟਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਨੂੰਹ ਨੂੰ ਵੀ ਆਪਣੀ ਸੱਸ ਦੀ ਸੇਵਾ ਕਰਨੀ ਚਾਹੀਦੀ ਹੈ।
3. ਮੁੰਡੇ ਅਤੇ ਨੂੰਹ ‘ਤੇ ਗੁੱਸਾ ਨਹੀਂ ਕਰਨਾ …

ਕਈ ਵਾਰੀ ਸੱਸ ਆਪਣੇ ਪੁੱਤਰ ਅਤੇ ਨੂੰਹ ਦੇ ਰਿਸ਼ਤਿਆਂ ਨੂੰ ਲੈ ਕੇ ਕਾਫੀ ਤਣਾਅ ‘ਚ ਰਹਿੰਦੀ ਹੈ। ਸੱੱਸ ਨੂੰ ਲੱਗਦਾ ਹੈ ਕਿ ਵਿਆਹ ਮਗਰੋਂ ਉਸ ਦਾ ਪੁੱਤਰ ਉਸ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ। ਪਰ ਸੱਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੁੱਤਰ ਦੀ ਜਿੰਦਗੀ ‘ਚ ਉਸ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ।
4. ਨੂੰਹ ਨੂੰ ਪਰਿਵਾਰ ਦਾ ਮੈਂਬਰ ਸਮਝਣਾ……

ਸੱਸ ਨੂੰ ਇਸ ਗੱਲ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਹੁਣ ਨੂੰਹ ਉਸ ਦੇ ਪਰਿਵਾਰ ਦਾ ਹਿੱਸਾ ਹੈ। ਉਸ ਨੂੰ ਆਪਣੀ ਹਰ ਗੱਲ ਨੂੰਹ ਨਾਲ ਸ਼ੇਅਰ ਕਰਨੀ ਚਾਹੀਦੀ ਹੈ। ਨੂੰਹ ਨੂੰ ਕੁਝ ਫੈਸਲੇ ਲੈਣ ਦਾ ਹੱਕ ਦੇਣਾ ਚਾਹੀਦਾ ਹੈ। ਹੋ ਸਕੇ ਤਾਂ ਕੁਝ ਕੰਮਾਂ ‘ਚ ਨੂੰਹ ਦੀ ਸਲਾਹ ਵੀ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਦੋਹਾਂ ‘ਚ ਪਿਆਰ ਦਾ ਰਿਸ਼ਤਾ ਬਣਿਆ ਰਹੇਗਾ।

video –


Posted

in

by

Tags: