ਬੱਚਿਆਂ ਦੇ ਟੀਕਾਂ ਲਗਾਓਂਦੇ ਪੰਜਾਬੀ ਡਾਕਟਰ ਨਰਸਾਂ ਤੇ ਦੇਖੇ ਹੀ ਹੋਣਗੇ .. ਬੱਚੇ ਕਿਵੇਂ ਰੋ ਰੋ ਕੇ ਬੁਰਾ ਹਾਲ ਕਰ ਲੈਂਦੇ ਨੇ .. ਲੋੜ੍ਹ ਹੈ ਇਹਨਾਂ ਡਾਕਟਰਾ ਵਾਲਾ ਪਿਆਰ ਦਾ ਤਰੀਕਾ ਵਰਤਣ ਦੀ ਦੇਖੌ ਕਿਵੇਂ ਟੀਕਾ ਲਗਾਇਆ .. ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਜਿਵੇਂ ਰੱਬ ‘ਤੇ ਲੋਕਾਂ ਦਾ ਭਰੋਸਾ ਹੈ ਕਿ ਉਹ ਬੰਦੇ ਦੇ ਸਭ ਰੋਗ ਦੂਰ ਕਰ ਦਿੰਦਾ ਹੈ, ਉਵੇਂ ਹੀ ਡਾਕਟਰ ‘ਤੇ ਵੀ ਲੋਕ ਅਜਿਹਾ ਵਿਸ਼ਵਾਸ ਕਰਦੇ ਹਨ।
1960-70 ਦੇ ਦਹਾਕੇ ਦੀ ਗੱਲ ਹੈ, ਬਟਾਲੇ ਵਿੱਚ ਅੱਖਾਂ ਦੇ ਦੋ ਮਸ਼ਹੂਰ ਡਾਕਟਰ ਸਨ। ਸ਼ਹਿਰ ਵੱਲ ਮੁਹੱਲਾ ਡੌਲਾ ਨੰਗਲ ਵਿਖੇ ਡਾਕਟਰ ਰਾਮ ਰੱਖਾ ਅਤੇ ਅਲੀਵਾਲ ਰੋਡ ‘ਤੇ ਡਾਕਟਰ ਮਾਨ ਸਿੰਘ ਸਨ। ਉਦੋਂ ਮੇਰੀ ਛੋਟੀ ਭੈਣ ਦੂਜੀ ਜਮਾਤ ਵਿੱਚ ਪੜ੍ਹਦੀ ਸੀ। ਅਚਾਨਕ ਇਕ ਦਿਨ ਉਸ ਦੀ ਖੱਬੀ ਅੱਖ ਦਾ ਭਰਵੱਟਾ ਲਮਕ ਗਿਆ। ਅਸੀਂ ਉਸ ਨੂੰ ਅੱਖਾਂ ਦੇ ਡਾਕਟਰ ਮਾਨ ਸਿੰਘ ਕੋਲ ਲੈ ਗਏ ਤੇ ਉਸ ਨੇ ਖਾਣ ਲਈ ਗੋਲੀਆਂ ਅਤੇ ਅੱਖਾਂ ‘ਚ ਪਾਉਣ ਲਈ ਦਵਾਈ ਦੇ ਦਿੱਤੀ। ਜਦੋਂ ਕੁਝ ਦਿਨ ਦਵਾਈ ਵਰਤਣ ‘ਤੇ ਅੱਖ ਠੀਕ ਨਾ ਹੋਈ ਤਾਂ ਉਹ ਕਹਿਣ ਲੱਗੇ ਕਿ ਇਹ ਫੋੜਾ ਬਣ ਗਿਆ ਹੈ, ਇਸ ਦਾ ਅਪਰੇਸ਼ਨ ਕਰਨਾ ਪਵੇਗਾ। ਮੇਰੇ ਪਿਤਾ ਜੀ ਡਰ ਗਏ ਕਿ ਲੜਕੀ ਦਾ ਮਾਮਲਾ ਹੈ, ਅੱਖ ਠੀਕ ਨਾ ਹੋਈ ਤਾਂ ਵੱਡੀ ਹੋਣ ‘ਤੇ ਵਿਆਹ ਹੋਣ ਦੀ ਮੁਸ਼ਕਲ ਆਵੇਗੀ।
ਇਤਫਾਕਨ ਡਾਕਟਰ ਦਾ ਕੰਪਾਊਂਡਰ ਪਿਤਾ ਜੀ ਦਾ ਜਾਣਕਾਰ ਸੀ। ਸਾਡਾ ਡਰ ਭਾਂਪਦੇ ਹੋਏ ਉਸ ਨੇ ਡਾਕਟਰ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਇਸ ਦੀ ਅੱਖ ਦਾ ਅਪਰੇਸ਼ਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਫੋੜਾ ਨਹੀਂ ਜਾਪ ਰਿਹਾ। ਪਹਿਲਾਂ ਤਾਂ ਡਾਕਟਰ ਇਕਦਮ ਗੁੱਸੇ ਵਿੱਚ ਆ ਗਿਆ, ਪਰ ਰੱਬ ਨੇ ਉਸ ਦੇ ਮਨ ਵਿੱਚ ਮਿਹਰ ਪਾ ਦਿੱਤੀ ਤੇ ਉਹ ਆਪਣੇ ਕੰਪਾਊਂਡਰ ਨਾਲ ਸਹਿਮਤ ਹੋ ਗਿਆ। ਕੇਸ ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦਰ ਹਸਪਤਾਲ ਰੈਫਰ ਕਰ ਦਿੱਤਾ। ਉਨ੍ਹੀਂ ਦਿਨੀਂ ਉਥੇ ਮੁੱਖ ਡਾਕਟਰ ਮਾਨ ਸਿੰਘ ਨਿਰੰਕਾਰੀ ਸਨ, ਜੋ ਬੜੇ ਸਿਆਣੇ ਅਤੇ ਚੰਗੇ ਸੁਭਾਅ ਦੇ ਸਨ। ਉਨ੍ਹਾਂ ਨੇ ਮੇਰੀ ਭੈਣ ਨੂੰ ਦਾਖਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ।
ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦੀਆਂ ਟੀਮਾਂ ਵੱਖ-ਵੱਖ ਗਰੁੱਪਾਂ ਵਿੱਚ ਰੋਜ਼ ਸ਼ਾਮ ਨੂੰ ਹਸਪਤਾਲ ਵਿੱਚ ਮਰੀਜ਼ ਵੇਖਣ ਆਉਂਦੀਆਂ ਸਨ। ਉਹ ਮਰੀਜ਼ਾਂ ਨਾਲ ਗੱਲਬਾਤ ਕਰਦੇ ਸਨ ਅਤੇ ਬੀਮਾਰੀ ਦੇ ਇਲਾਜ ਬਾਰੇ ਵਿਚਾਰ ਵਟਾਂਦਰਾ ਕਰਦੇ ਸਨ। ਇੰਜ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਸੀ ਅਤੇ ਕਈ ਵਾਰ ਸਿਆਣੇ ਵਿਦਿਆਰਥੀਆਂ ਦਾ ਸੁਝਾਅ ਕਈਆਂ ਮਰੀਜ਼ਾਂ ਲਈ ਲਾਹੇਵੰਦ ਵੀ ਸਾਬਤ ਹੁੰਦਾ ਸੀ। ਸਾਡੇ ਨਾਲ ਵੀ ਇੰਜ ਹੀ ਹੋਇਆ। ਵਿਦਿਆਰਥੀਆਂ ਦੀ ਟੀਮ ਨੇ ਮੇਰੀ ਭੈਣ ਦੇ ਬੈਡ ਕੋਲ ਆ ਕੇ ਅੱਖ ਦੇ ਲਮਕੇ ਭਰਵੱਟੇ ਨੂੰ ਦੇਖਿਆ ਅਤੇ ਚੱਲ ਰਹੇ ਇਲਾਜ ਬਾਰੇ ਵਿਚਾਰ ਵਟਾਂਦਰਾ ਕੀਤਾ। ਆਪਸੀ ਗੱਲਬਾਤ ਕਰਦੇ ਹੋਏ ਇਕ ਵਿਦਿਆਰਥੀ ਨੇ ਸੁਝਾਅ ਦਿੱਤਾ ਕਿ ਹੋ ਸਕਦਾ ਹੈ ਕਿ ਬੱਚੀ ਨੂੰ ਬੁਖਾਰ ਹੋਇਆ ਹੋਵੇ ਅਤੇ ਬੁਖਾਰ ਵਿੱਚ ਉਸ ਦੀ ਪ੍ਰਵਾਹ ਨਾ ਕੀਤੀ ਗਈ ਹੋਵੇ, ਜਿਸ ਦੇ ਸਿੱਟੇ ਵਜੋਂ ਅੱਖ ਨੂੰ ਖੂਨ ਸਪਲਾਈ ਕਰਦੀ ਨਾੜ ਬੰਦ ਹੋ ਗਈ ਹੋਵੇ। ਟੀਮ ਦੇ ਨਾਲ ਆਏ ਮਾਹਰ ਡਾਕਟਰ ਨੂੰ ਇਸ ਸੁਝਾਅ ਵਿੱਚ ਕੁਝ ਸੱਚਾਈ ਨਜ਼ਰ ਆਈ।ਉਨ੍ਹਾਂ ਨੇ ਮੇਰੀ ਮਾਤਾ ਜੀ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਬੁਖਾਰ ਹੋਇਆ ਸੀ ਅਤੇ ਦਵਾਈ ਵੀ ਦਿੱਤੀ ਸੀ। ਕੁਦਰਤੀ ਉਧਰੋਂ ਡਾਕਟਰ ਮਾਨ ਸਿੰਘ ਨਿਰੰਕਾਰੀ ਲੰਘ ਰਹੇ ਸਨ। ਉਹ ਵੀ ਕੋਲ ਆ ਗਏ। ਟੀਮ ਦੇ ਨਾਲ ਆਏ ਡਾਕਟਰਾਂ ਨੇ ਵਿਦਿਆਰਥੀ ਵੱਲੋਂ ਕਹੀ ਗੱਲ ਉਨ੍ਹਾਂ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਦੇ ਮਨ ਨੂੰ ਉਹ ਗੱਲ ਲੱਗ ਗਈ ਤੇ ਉਨ੍ਹਾਂ ਨੇ ਉਹ ਦੁਆਈ ਸ਼ੁਰੂ ਕਰਨ ਲਈ ਕਹਿ ਦਿੱਤਾ, ਜਿਸ ਨਾਲ ਅੱਖ ਨੂੰ ਖੂਨ ਦੀ ਸਪਲਾਈ ਕਰਦੀ ਨਾੜੀ ਖੁੱਲ੍ਹ ਸਕੇ।
ਉਸੇ ਸਮੇਂ ਇਲਾਜ ਸ਼ੁਰੂ ਹੋ ਗਿਆ। ਅਸੀਂ ਸਾਰਿਆਂ ਨੇ ਉਹ ਰਾਤ ਬੇਚੈਨੀ ਦੀ ਥਾਂ ਬੜੇ ਚੈਨ ਨਾਲ ਲੰਘਾਈ। ਦਿਨ ਚੜ੍ਹਦੇ ਤੱਕ ਅੱਖ ਦੇ ਭਰਵੱਟੇ ਦੀ ਸੋਜ ਲਹਿਣੀ ਸ਼ੁਰੂ ਹੋ ਗਈ। ਸ਼ਾਮ ਵੇਲੇ ਉਹ ਵਿਦਿਆਰਥੀ ਕਿਸੇ ਹੋਰ ਟੀਮ ਨਾਲ ਆਇਆ। ਸ਼ਾਇਦ ਉਹ ਆਪਣੇ ਸੁਝਾਅ ਦਾ ਪ੍ਰਤੀਕਰਮ ਵੀ ਦੇਖਣਾ ਚਾਹੁੰਦਾ ਸੀ। ਮਰੀਜ਼ ਦੀ ਅੱਖ ਦੀ ਸਥਿਤੀ ਪਹਿਲਾਂ ਤੋਂ ਬਿਹਤਰ ਦੇਖਦੇ ਹੋਏ ਉਸ ਨੂੰ ਬਹੁਤ ਖੁਸ਼ੀ ਹੋਈ। ਉਸ ਨੇ ਸਾਨੂੰ ਕਿਹਾ ਕਿ ਹੁਣ ਡਰਨ ਵਾਲੀ ਕੋਈ ਗੱਲ ਨਹੀਂ। ਇਕ ਦੋ ਦਿਨਾਂ ਵਿੱਚ ਅੱਖ ਦਾ ਭਰਵੱਟਾ ਬਿਲਕੁਲ ਸਾਧਾਰਨ ਹਾਲਤ ਵਿੱਚ ਆ ਜਾਵੇਗਾ। ਵਿਦਿਆਰਥੀ ਡਾਕਟਰ ਦੀ ਗੱਲ ਸਹੀ ਨਿਕਲੀ। ਦੋ ਦਿਨਾਂ ਬਾਅਦ ਅੱਖ ਅਤੇ ਭਰਵੱਟਾ ਬਿਲਕੁਲ ਆਮ ਹਾਲਤ ਵਿੱਚ ਆ ਗਏ। ਮੈਡੀਕਲ ਦੇ ਖੇਤਰ ਵਿੱਚ ਤਜਰਬੇ ਦਾ ਭਾਵੇਂ ਕੋਈ ਜਵਾਬ ਨਹੀਂ, ਪਰ ਪ੍ਰਤਿਭਾ ਦੀ ਕੋਈ ਉਮਰ ਨਹੀਂ ਹੁੰਦੀ। ਇਕ ਵਿਦਿਆਰਥੀ ਡਾਕਟਰ ਨੇ ਜੋ ਕ੍ਰਿਸ਼ਮਾ ਕਰ ਦਿਖਾਇਆ, ਉਹ ਵੱਡੇ-ਵੱਡੇ ਡਾਕਟਰਾਂ ਦੀ ਸੂਝ ਨੂੰ ਵੀ ਮਾਤ ਦੇ ਗਿਆ। – -ਅਜੀਤ ਕਮਲ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ