ਪੰਜਾਬ ਨੂੰ ਸ਼ਾਇਦ ਕਿਸੇ ਦੀ ਨਜ਼ਰ ਲੱਗ ਗਈ ਹੈ……
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਂ ਦਰਿਆਵਾਂ ਦੀ ਧਰਤੀ ਅਖਵਾਉਂਦੇ ਪੰਜਾਬ ਨੂੰ ਸ਼ਾਇਦ ਕਿਸੇ ਦੀ ਨਜ਼ਰ ਲੱਗ ਗਈ ਹੈ। ਪਹਿਲਾਂ ਜਿਸ ਧਰਤੀ ਦੇ ਪਾਣੀ ਨੂੰ ਰਾਜਧਾਨੀ ਦਿੱਲੀ ਦੇ ਦੁੱਧ ਮੁਕਾਬਲੇ ਮੰਨਿਆ ਜਾਂਦਾ ਸੀ, ਉਹ ਇਨਸਾਨੀ ਗਲਤੀਆਂ ਕਾਰਨ ਲਗਾਤਾਰ ਗੰਧਲਾ ਤੇ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ।
ਇੱਕ ਹੋਰ ਅਜਿਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਲੁਧਿਆਣਾ ਦੀ ਦੋਰਾਹਾ ਨਹਿਰ ਦੇ ਸਾਫ ਪਾਣੀ ਨੂੰ ਸ਼ਰੇਆਮ ਗੰਧਲਾ ਕਰਦਿਆਂ ਦੀ ਕੁਝ ਵਿਅਕਤੀਆਂ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕੁਝ ਵਿਅਕਤੀ ਨਹਿਰ ਵਿੱਚ ਸੁਆਹ ਨਾਲ ਭਰੀਆਂ ਬੋਰੀਆਂ ਸੁੱਟ ਰਹੇ ਹਨ।
ਹਾਂਲਾਕਿ, ਇਹਨਾਂ ਵਿਅਕਤੀਆਂ ਦਾ ਅਜਿਹਾ ਕਰਨ ਪਿੱਛੇ ਅਸਲ ਮਕਸਦ ਤਾਂ ਅਜੇ ਪਤਾ ਨਹੀਂ ਲੱਗ ਪਾਇਆ …. ਪਰ ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੰਨ੍ਹਾਂ ਦੀ ਕਾਫੀ ਨਿੰਦਾ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਬਿਆਸ ਦਰਿਆ ‘ਚ ਜ਼ਹਿਰੀਲਾ ਪਦਾਰਥ ਘੁਲ ਜਾਣ ਕਾਰਨ ਲੱਖਾਂ ਦੀ ਤਾਦਾਦ ‘ਚ ਮੱਛੀਆਂ ਸਮੇਤ ਹੋਰ ਕਈ ਜਲ ਜੀਵ ਮਰ ਗਏ ਸਨ।
ਇੰਨ੍ਹਾਂ ਹੀ ਨਹੀਂ, ਨਹਿਰਾਂ ਰਾਹੀਂ ਜ਼ਹਿਰੀਲਾ ਪਾਣੀ ਲੋਕਾਂ ਦੇ ਘਰਾਂ ‘ਚ ਵੀ ਜਾਣ ਲੱਗਿਆ ਸੀ।
ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਸਲੇ ‘ਤੇ ਕੀ ਪ੍ਰਤੀਕਿਰਿਆ ਦਿੰਦੀ ਹੈ।