ਦੇਖ ਲਵੋ ਆਹ ਕਿਵੇਂ ਬਣਦੇ ਨੇ ਪਲਾਸਟਿਕ ਦੇ ਚੌਲ…. ਜਨਤਾ ਨਾਲ ਵੱਡਾ ਧੋਖਾ ਹੋ ਰਿਹਾ

ਹਰ ਖਾਧ ਪਦਾਰਥ ‘ਚ ਮਿਲਾਵਟ ਹੋ ਰਹੀ ਹੈ। ਅਜਿਹੇ ‘ਚ ਸਿਹਤ ਦਾ ਖਿਆਲ ਰੱਖਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਦੁੱਧ, ਦਾਲਾਂ ਅਤੇ ਆਟੇ ਆਦਿ ‘ਚ ਤਾਂ ਮਿਲਾਵਟ ਹੁੰਦੀ ਹੀ ਸੀ, ਹੁਣ ਤਾਂ ਸਿੰਥੈਟਿਕ ਪਨੀਰ, ਸਿੰਥੈਟਿਕ ਸਬਜ਼ੀਆਂ ਅਤੇ ਚੌਲ ਵੀ ਪਲਾਸਟਿਕ ਦੇ ਬਣਨ ਲੱਗੇ ਹਨ, ਜਿਨ੍ਹਾਂ ਨੂੰ ਖਾਣਾ ਸਿਹਤ ਨਾਲ ਖਿਲਵਾੜ ਹੈ। ਪਲਾਸਟਿਕ ਦੇ ਚੌਲ ਦੇਖਣ ਨੂੰ ਬਿਲਕੁਲ ਅਸਲੀ ਚੌਲਾਂ ਵਰਗੇ ਲੱਗਦੇ ਹਨ। ਬਣਨ ਪਿੱਛੋਂ ਵੀ ਤੁਸੀਂ ਇਨ੍ਹਾਂ ‘ਚ ਅਤੇ ਅਸਲੀ ਚੌਲਾਂ ‘ਚ ਫਰਕ ਨਹੀਂ ਲੱਭ ਸਕੋਗੇ। ਚੀਨ ਤੋਂ ਆਉਣ ਵਾਲਾ ਇਹ ਪਲਾਸਟਿਕ ਦਾ ਚੌਲ ਹੌਲੀ-ਹੌਲੀ ਭਾਰਤ ‘ਚ ਪੈਰ ਪਸਾਰ ਰਿਹਾ ਹੈ।Image result for plastic rice
ਇਨ੍ਹਾਂ ਨੂੰ ਬਾਜ਼ਾਰ ‘ਚ ਅਸਲੀ ਚੌਲਾਂ ਨਾਲ ਮਿਲਾ ਕੇ ਵੇਚਿਆ ਜਾਂਦਾ ਹੈ। ਇਨ੍ਹਾਂ ਦਾ ਰੰਗ, ਸਵਾਦ ਅਤੇ ਆਕਾਰ ਦੇਖ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਚੌਲ ਪਲਾਸਟਿਕ ਦੇ ਬਣੇ ਹੋਏ ਹਨ। ਇਥੇ ਦੱਸੇ ਅਨੁਸਾਰ ਤੁਸੀਂ ਅਸਲੀ ਅਤੇ ਪਲਾਸਟਿਕ ਦੇ ਚੌਲਾਂ ‘ਚ ਅਸਾਨੀ ਨਾਲ ਫਰਕ ਕਰ ਸਕੋਗੇ।
ਕਿਵੇਂ ਬਣਦੇ ਨੇ ਪਲਾਸਟਿਕ ਦੇ ਚੌਲ……
ਪਲਾਸਟਿਕ ਰਾਈਸ ਨੂੰ ਬਣਾਉਣ ਲਈ ਆਲੂ, ਸ਼ਕਰਕੰਦੀ ਅਤੇ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਇਸ ਨੂੰ ਅਸਲੀ ਚੌਲਾਂ ਦਾ ਆਕਾਰ ਦੇਣ ‘ਚ ਸਹਾਇਕ ਹੁੰਦਾ ਹੈ।
ਪਲਾਸਟਿਕ ਵਾਂਗ ਸੜਦਾ ਹੈ….Image result for plastic rice
ਪਲਾਸਟਿਕ ਦੇ ਚੌਲ ਬਣਨ ਪਿੱਛੋਂ ਸਖਤ ਹੀ ਰਹਿੰਦੇ ਹਨ। ਇਨ੍ਹਾਂ ‘ਚੋਂ ਨਿਕਲੀ ਪਿੱਛ ਜਦੋਂ ਸੰਘਣੀ ਹੋ ਜਾਂਦੀ ਹੈ ਤਾਂ ਦੇਖਣ ਨੂੰ ਪਲਾਸਟਿਕ ਵਰਗੀ ਲੱਗਦੀ ਹੈ ਅਤੇ ਜੇਕਰ ਇਸ ਨੂੰ ਸੁਕਾ ਕੇ ਸਾੜਿਆ ਜਾਵੇ ਤਾਂ ਇਹ ਪਲਾਸਟਿਕ ਵਾਂਗ ਸੜਣਾ ਸ਼ੁਰੂ ਹੋ ਜਾਂਦਾ ਹੈ।
ਪਾਲੀਥੀਨ ਬੈਗ…Image result for plastic rice
3 ਕਟੋਰੇ ਪਲਾਸਟਿਕ ਦੇ ਚੌਲ ਖਾਣ ਦਾ ਮਤਲਬ ਹੈ …… ਤੁਸੀਂ ਇਕ ਵੱਡਾ ਪਾਲੀਥੀਨ ਬੈਗ ਖਾਧਾ ਹੈ। ਇਹ ਚੌਲ ਪੇਟ ‘ਚ ਜਾ ਕੇ ਨਾ ……… ਤਾਂ ਪਚਦਾ ਹੈ ਅਤੇ ਨਾ ਹੀ ਸੜਦਾ ਹੈ।
ਹੋ ਸਕਦੈ ਕੈਂਸਰ…
ਇਸ ਨੂੰ ਖਾਣ ਨਾਲ ਪਹਿਲਾਂ ਤਾਂ ਪੇਟ ਦੀਆਂ ਬੀਮਾਰੀਆਂ ਹੋਣਗੀਆਂ ਅਤੇ ਜੇਕਰ ਰੋਜ਼ਾਨਾ ਇਨ੍ਹਾਂ ਨੂੰ ਖਾਧਾ ਜਾਵੇ ਤਾਂ ਕੈਂਸਰ ਤੱਕ ਹੋਣ ਦੀ ਸੰਭਾਵਨਾ ਹੁੰਦੀ ।
ਕਿਵੇਂ ਕਰੀਏ ਪਛਾਣ……Image result for plastic rice
ਪਲਾਸਟਿਕ ਦੇ ਚੌਲਾਂ ਦੀ ਤੁਲਨਾ ਜਦੋਂ ਵੀ ਸਾਧਾਰਨ ਚੌਲਾਂ ਨਾਲ ਕੀਤੀ ਜਾਂਦੀ ਹੈ ਤਾਂ ਦੇਖਣ ‘ਚ ਆਉਂਦਾ ਹੈ ਕਿ ਪਲਾਸਟਿਕ ਦੇ ਚੌਲ ਕਾਫੀ ਚਮਕਦਾਰ, ਭਾਰ ‘ਚ ਹਲਕੇ, ਬਿਨਾਂ ਟੁੱਟੇ-ਫੁੱਟੇ ਅਤੇ ਸਾਫ-ਸੁਥਰੇ ਹੁੰਦੇ ਹਨ। ਇਹ ਪੱਕਣ ਲੱਗੇ ਵੀ ਕਾਫੀ ਸਮਾਂ ਲੈਂਦੇ ਹਨ।
ਖਾਸ ਪਛਾਣ ਇਹ ਵੀ……Image result for plastic rice
ਚੌਲਾਂ ਨੂੰ ਭਿਓਣ ਵੇਲੇ ਧਿਆਨ ਰੱਖੋ ਕਿ ਪਲਾਸਟਿਕ ਦੇ ਚੌਲ ਪਾਣੀ ‘ਚ ਤੈਰਦੇ ਨਹੀਂ ਕਿਉਂਕਿ ਇਹ ਸੌ ਫੀਸਦੀ ਪਲਾਸਟਿਕ ਨਹੀਂ ਹੁੰਦਾ, ਇਸ ‘ਚ ਆਲੂ ਅਤੇ ਸ਼ਕਰਕੰਦੀ ਵੀ ਮਿਲੀ ਹੁੰਦੀ ਹੈ, ਜਦਕਿ ਕੁਝ ਅਸਲੀ ਚੌਲ ਪਾਣੀ ‘ਚ ਤੈਰਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: