ਵੱਡੀ ਰਾਹਤ ਦੀ ਖ਼ਬਰ
ਦੇਸ਼ ਦੇ 20 ਤੋਂ ਜ਼ਿਆਦਾ ਰਾਜਾਂ ਵਿੱਚ ਭਿਆਨਕ ਗਰਮੀ ਤੋਂ ਹੁਣ ਰਾਹਤ ਦੀ ਖਬਰ ਆਈ ਹੈ। ਇਸ ਸੀਜਨ ਵਿੱਚ ਮਾਨਸੂਨ ਦੀ ਪੂਰੀ ਡਿਟੇਲ ਆ ਗਈ ਹੈ ਕਿ ਦੇਸ਼ ਦੇ ਕਿਸ ਇਲਾਕੇ ਵਿੱਚ ਮੌਨਸੂਨ ਕਦੋਂ ਪਹੁੰਚੇਗਾ। ਚੰਗੀ ਖ਼ਬਰ ਇਹ ਕਿ ਇਸ ਸਾਲ ਸਮੇਂ ਤੋਂ ਮਾਨਸੂਨ ਹਰ ਇਲਾਕੇ ਵਿੱਚ ਪਹੁੰਣ ਦਾ ਅਨੁਮਾਨ ਹੈ।
ਦੱਖਣ ਪੱਛਮ ਮੌਨਸੂਨ ਨੇ ਅਨੁਮਾਨ ਦੇ ਉਲਟ ਤਿੰਨ ਦਿਨ ਪਹਿਲਾਂ ਹੀ ਅੰਨਮਾਨ-ਨਿਕੋਬਾਰ ਦੀਪ ਸਮੂਹ ਵਿੱਚ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਵਿੱਚ ਮੌਨਸੂਨ ਕੇਰਲ ਦੀਪ ਸਮੂਹ ਵਿੱਚ ਦਸਤਕ ਦੇ ਦੇਵੇਗਾ।
ਮੌਸਮ ਵਿਭਾਗ ਮੁਤਾਬਕ ਇਸ ਬਾਰ ਚੰਗੀ ਬਾਰਸ਼ ਹੋਵੇਗੀ। ਮੌਨਸੂਨ ਦੀ ਬਾਰਸ਼ ਤੁਹਾਡੇ ਸ਼ਹਿਰ ਵਿੱਚ ਕਦੋਂ ਪਹੁੰਚੇਗੀ ਇਸਦੀ ਪੂਰੀ ਜਾਣਕਾਰੀ ਮੌਸਮ ਵਿਭਾਗ ਨੇ ਆਪਣੀ ਵੈੱਬਸਾਈਡ ਉੱਤੇ ਚਾਰਟ ਜਰੀਏ ਜਾਰੀ ਕੀਤੀ ਹੈ।
ਭਾਰਤੀ ਮੌਸਮ ਵਿਭਾਗ ਮੁਤਾਬਕ ਇਸ ਸਾਲ ਦੱਖਣ-ਪੱਛਮ ਮੌਨਸੂਨ ਅੰਡੇਮਾਨ ਨਿਕੋਬਾਰ ਵਿੱਚ ਪਹੁੰਚ ਚੁੱਕਾ ਹੈ। ਇਹ ਅਗਲੇ 3 ਤੋਂ 4 ਦਿਨ ਦੇ ਅੰਦਰ ਯਾਨੀ 1 ਜੂਨ ਤੱਕ ਕੇਰਲ ਦੇ ਤੱਟ ਤੱਕ ਪਹੁੰਚ ਜਾਵੇਗਾ। 1 ਜੂਨ ਦੇ ਬਾਅਦ ਇਹ ਭਾਰਤ ਦੇ ਦੂਸਰੇ ਇਲਾਕਿਆਂ ਵਿੱਚ ਵੀ ਵੱਧਣਾ ਸ਼ੁਰੂ ਹੋ ਜਾਵੇਗਾ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ