ਨਸ਼ੇ ਤੇ ਲੱਗ ਗੲੇ ਜਵਾਕ ਵੀ .. ਤੁਹਾਡੇ ਸਾਹਮਣੇ ਆ ਕਿਵੇਂ ਕਰਦੇ ਨੇ ਨਸ਼ਾ ….

ਅੱਜ ਕੱਲ੍ਹ 10 ਤੋਂ 13 ਸਾਲ ਤੱਕ ਦੀ ਉਮਰ ਦੇੋ ਛੋਟੇ ਬੱਚੇ ਸਾਈਕਲ ਪੈਂਚਰ ਸਲੋਸ਼ਨ ਦੀ ਸੁੰਗਧ ਦੇ ਨਾਲ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ। ਸਾਈਕਲਾਂ ਤੇ ਪੈਂਚਰ ਲਗਾਉਣ ਵਾਲੇ ਸਲੋਸ਼ਨ ਨੂੰ ਲਿਫਾਫੇ ਵਿੱਚ ਬੰਦ ਕਰਕੇ ਇੱਕ ਸਾਈਡ ਤੋਂ ਮੋਰੀ ਕਰਕੇ ਉਸਦੀ ਸੁੰਗਧ ਲੈਣ ਦਾ ਆਦੀ ਬਣਾਇਆ ਜਾ ਰਿਹਾ ਹੈ। ਇਸ ਸੁੰਗਧ ਦੇ ਨਾਲ ਉਨ੍ਹਾਂ ਦਾ ਦਿਮਾਗ ਪੂਰੀ ਤਰ੍ਹਾਂ ਸੁੰਨ ਹੋ ਜਾਂਦਾ ਹੈ। ਨਸ਼ਾ ਛਡਾਉਣ ਵਾਲੇ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਅਗਰ ਤੁਹਾਡੇ ਬੱਚੇ ਦੇ ਸੁਭਾਅ ਵਿਚ ਕੋਈ ਫਰਕ ਨਜ਼ਰ ਆ ਰਿਹਾ ਹੈ।ਉਸ ਨੂੰ ਅਣਦੇਖਿਆ ਨਾ ਕਰੋ। ਉਸ ਦੀ ਜਾਂਚ ਪੜਤਾਲ ਕਰੋ ਕਿ ਬੱਚੇ ਦੇ ਸੁਭਾਅ ਵਿਚ ਇਹ ਫਰਕ ਕਿਉਂ ਆਇਆ ਤੇ ਉਸ ਨੂੰ ਲੋੜ ਪੈਣ ਤੇ ਕਿਸੇ ਮਨੋਚਿਕਿਤਸਕ ਤੋਂ ਉਸਦੀ ਜਾਂਚ ਕਰਵਾਈ ਜਾਵੇ। ਕਿਉਂਕਿ ਨਸ਼ੇ ਕਰਨ ਵਾਲੇ ਨੂੰ ਅਗਰ ਸ਼ੁਰੂ ਵਿਚ ਹੀ ਰੋਕ ਲਿਆ ਜਾਵੇ ਤਾਂ ਸਥਿਤੀ ਗੰਭੀਰ ਹੋਣ ਤੋਂ ਬਚ ਸਕਦੀ ਹੈ। ..ਦੋ ਮਹੀਨੇ ਪਹਿਲਾਂ ਬੁਰੀ ਸੰਗਤ ਦੇ ਕਾਰਨ ਪੰਚਰ ਲਾਉਣ ਵਾਲੇ ਸਲੋਸ਼ਨ ਨਾਲ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ।Image result for drugs ਜੋ ਸਕੂਲ ਦੀ ਛੁੱਟੀ ਤੋਂ ਬਾਅਦ ਘਰੋਂ ਖੇਡਣ ਦੇ ਬਹਾਨੇ ਬਾਹਰ ਚਲਾ ਜਾਦਾ ਤੇ ਪੰਚਰ ਲਗਾਉਣ ਵਾਲੇ ਸਲੋਸ਼ਨ ਨੂੰ ਰੁਮਾਲ ਨੂੰ ਲਗਾ ਕੇ ਸੁੰਘਦਾ ਰਹਿੰਦਾ ਸੀ। ਘਰ ਆਉਣ ਸਾਰ ਹੀ ਉਹ ਸੋ ਜਾਂਦਾ, ਜਿਸ ਤੇ ਮਾਪਿਆਂ ਨੂੰ ਸ਼ੱਕ ਹੋ ਗਿਆ ਤੇ ਉਹਨਾਂ ਨੇ ਸੋਣ ਤੋਂ ਬਾਅਦ ਉਸ ਦੇ ਹੱਥ ਵਿਚ ਫੜੇ ਰੁਮਾਲ ਨੂੰ ਸੁੰਘਿਆ ਤਾਂ ਮਾਮਲਾ ਸਾਹਮਣੇ ਆਇਆ। ਕਿ ਮਾੜੀ ਸੰਗਤ ਨੇ ਉਹਨਾਂ ਦੇ ਜਿਗਰ ਦੇ ਟੁਕੜੇ ਨੂੰ ਨਸ਼ੇ ਦਾ ਆਦੀ ਬਣਾ ਦਿੱਤਾ ਹੈ।


Posted

in

by

Tags: